ਜਨਤਕ ਪਖਾਨਿਆਂ ਦੇ ਬਾਹਰ ਲਗਾਏ ਜਾ ਰਹੇ ਇਸ਼ਤਿਹਾਰ ਉਡਾ ਰਹੇ ਹਨ ਸਵੱਛ ਭਾਰਤ ਮੁਹਿੰਮ ਦੀਆਂ ਧੱਜੀਆਂ
ਸ੍ਰੀ ਚਮਕੌਰ ਸਾਹਿਬ, 3 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਇਲਾਕੇ ਅੰਦਰ ਕੰਧਾਂ ’ਤੇ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ ਜਿਥੇ ਸਰਕਾਰੀ ਕੰਧਾਂ ਦੀ ਸੁੰਦਰਤਾ ਬਿਗਾੜੀ ਜਾ ਰਹੀ ਹੈ, ਉਥੇ ਹੀ ਸਰਕਾਰ ਦੀ ਸਵੱਛ ਭਾਰਤ ਮੁਹਿੰਮ ਨੂੰ ਵੀ ਰਗੜਾ ਲਗਾਇਆ ਜਾ ਰਿਹਾ ਹੈ। ਪਿਛਲੀ ਕਾਂਗਰਸ ਸਰਕਾਰ ਵਲੋਂ ਇਥੇ ਬਣਾਏ ਜਨਤਕ ਪਖਾਨੇ, ‘ਆਪ’ ਦੀ ਸਰਕਾਰ ਸਮੇਂ ਟੀ ਪੁਆਇੰਟ ਤੇ ਵਿਰਾਸਤੀ ਮਾਰਗ ’ਤੇ ਬਣਾਏ ਗੇਟ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਹੁੰਦਿਆਂ ਇਥੇ ਸ੍ਰੀ ਚਮਕੌਰ ਸਾਹਿਬ ਦੇ ਕੁਰਬਾਨੀਆ ਭਰੇ ਇਤਿਹਾਸ ਦੀ ਗਵਾਹੀ ਭਰਦੇ ਘੋੜੇ ਤੇ ਸਵਾਰ ਸਿੰਘ ਦੇ ਵੱਡੇ ਬੁੱਤ ਤੇ ਦੀਵਾਨਾਂ, ਖੇਡ ਮੇਲਿਆਂ, ਵੋਟਾਂ ਤੋਂ ਪਹਿਲਾਂ ਲੀਡਰਾਂ ਦੇ ਆਦਮਕੱਦ ਲਗਾਏ ਜਾ ਰਹੇ ਇਸ਼ਤਿਹਾਰਾਂ ਨੇ ਦਸ਼ਾ ਵਿਗਾੜ ਕੇ ਰੱਖ ਦਿੱਤੀ ਹੈ।
ਸ੍ਰੀ ਚਮਕੌਰ ਸਾਹਿਬ, 3 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਇਲਾਕੇ ਅੰਦਰ ਕੰਧਾਂ ’ਤੇ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ ਜਿਥੇ ਸਰਕਾਰੀ ਕੰਧਾਂ ਦੀ ਸੁੰਦਰਤਾ ਬਿਗਾੜੀ ਜਾ ਰਹੀ ਹੈ, ਉਥੇ ਹੀ ਸਰਕਾਰ ਦੀ ਸਵੱਛ ਭਾਰਤ ਮੁਹਿੰਮ ਨੂੰ ਵੀ ਰਗੜਾ ਲਗਾਇਆ ਜਾ ਰਿਹਾ ਹੈ। ਪਿਛਲੀ ਕਾਂਗਰਸ ਸਰਕਾਰ ਵਲੋਂ ਇਥੇ ਬਣਾਏ ਜਨਤਕ ਪਖਾਨੇ, ‘ਆਪ’ ਦੀ ਸਰਕਾਰ ਸਮੇਂ ਟੀ ਪੁਆਇੰਟ ਤੇ ਵਿਰਾਸਤੀ ਮਾਰਗ ’ਤੇ ਬਣਾਏ ਗੇਟ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਹੁੰਦਿਆਂ ਇਥੇ ਸ੍ਰੀ ਚਮਕੌਰ ਸਾਹਿਬ ਦੇ ਕੁਰਬਾਨੀਆ ਭਰੇ ਇਤਿਹਾਸ ਦੀ ਗਵਾਹੀ ਭਰਦੇ ਘੋੜੇ ਤੇ ਸਵਾਰ ਸਿੰਘ ਦੇ ਵੱਡੇ ਬੁੱਤ ਤੇ ਦੀਵਾਨਾਂ, ਖੇਡ ਮੇਲਿਆਂ, ਵੋਟਾਂ ਤੋਂ ਪਹਿਲਾਂ ਲੀਡਰਾਂ ਦੇ ਆਦਮਕੱਦ ਲਗਾਏ ਜਾ ਰਹੇ ਇਸ਼ਤਿਹਾਰਾਂ ਨੇ ਦਸ਼ਾ ਵਿਗਾੜ ਕੇ ਰੱਖ ਦਿੱਤੀ ਹੈ। ਸ੍ਰੀ ਚਮਕੌਰ ਸਾਹਿਬ ਦੇ ਟੀ ਪੁਆਇੰਟ ’ਤੇ ਬਣੇ ਜਨਤੱਕ ਪਖਾਨਿਆਂ ਦੇ ਬਾਹਰ ਕੰਧਾ ’ਤੇ ਹੋਈ ਇਸ਼ਤਿਹਾਰਬਾ਼ਜ਼ੀ ਸਵੱਛ ਭਾਰਤ ਮੁਹਿੰਮ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਦੀਵਾਰ ਦੇ ਲੱਗੇ ਦਰਜਨਾਂ ਪੋਸਟਰਾਂ ਦੇ ਨਾਲ ਸਵੱਛ ਭਾਰਤ ਮੁਹਿੰਮ ਦਾ ਬੋਰਡ ਵੀ ਲੱਗਾ ਹੋਇਆ ਹੈ। ਸ਼ਹੀਦਾਂ ਦੀ ਯਾਦ ਵਿਚ ਬਣੇ ਗੇਟ ’ਤੇ ਵੀ ਇਹੀ ਹਾਲ ਹੈ ਅਤੇ ਘੋੜੇ ਵਾਲੇ ਬੁੱਤ ਦੇ ਸਟੈਂਡ ਵੀ ਇਸ਼ਤਿਹਾਰ ਲਗਾਉਣ ਵਾਲਿਆਂ ਨੇ ਨਹੀਂ ਬਖਸ਼ੇ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਘੱਟੋ ਘੱਟ ਸ਼ਹੀਦਾਂ ਦੀ ਯਾਦ ਨੂੰ ਦਰਸਾਉਦੀਆਂ ਥਾਵਾਂ ਨੂੰ ਤਾਂ ਬਖਸ਼ ਦਿੱਤਾ ਜਾਵੇ।