08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਆਲੋਵਾਲ ’ ਚ 37 ਵਾਂ ਸਭਿਆਚਾਰਕ ਮੇਲਾ ਕੱਲ੍ਹ

ਭਰਤਗੜ੍ਹ, 7 ਨਵੰਬਰ (ਜਸਬੀਰ ਸਿੰਘ ਬਾਵਾ)-ਸਮੂਹ ਗ੍ਰਾਮ ਪੰਚਾਇਤ ਆਲੋਵਾਲ, ਮੰਦਰ ਕਮੇਟੀ ਤੇ ਬਾਬਾ ਵਿਸ਼ਵਕਰਮਾ ਸੱਭਿਆਚਾਰਕ ਕਲੱਬ ਰਜਿ. ਦੇ ਸਮੂਹ ਨੁਮਾਇੰਦਿਆਂ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਪ੍ਰਗਟ ਉਤਸਵ ਮੌਕੇ 37ਵਾਂ ਸੱਭਿਆਚਾਰਕ ਮੇਲਾ 9 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀਂ 7 ਵਜੇ ਤੱਕ ਕਰਵਾਇਆ ਜਾ ਰਿਹਾ ਹੈ।

ਅਜੀਤ ਡੈਸਕ 08-11-2026
ਭਰਤਗੜ੍ਹ, 7 ਨਵੰਬਰ (ਜਸਬੀਰ ਸਿੰਘ ਬਾਵਾ)-ਸਮੂਹ ਗ੍ਰਾਮ ਪੰਚਾਇਤ ਆਲੋਵਾਲ, ਮੰਦਰ ਕਮੇਟੀ ਤੇ ਬਾਬਾ ਵਿਸ਼ਵਕਰਮਾ ਸੱਭਿਆਚਾਰਕ ਕਲੱਬ ਰਜਿ. ਦੇ ਸਮੂਹ ਨੁਮਾਇੰਦਿਆਂ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਪ੍ਰਗਟ ਉਤਸਵ ਮੌਕੇ 37ਵਾਂ ਸੱਭਿਆਚਾਰਕ ਮੇਲਾ 9 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀਂ 7 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਵਿਸ਼ਵ ਪ੍ਰਸਿੱਧ ਗਾਇਕ ਜੋੜੀ ਰੰਮੀ ਰੰਧਾਵਾ, ਪ੍ਰਿੰਸ ਰੰਧਾਵਾ, ਲੋਕ ਗਾਇਕ ਅਵਤਾਰ ਆਲੋਵਾਲੀਆ, ਗਾਇਕਾ ਜਸਪ੍ਰੀਤ, ਅਮਰ ਅਰਸੀ, ਗਾਇਕਾ ਨਰਿੰਦਰ ਜੋਤ, ਲੋਕ ਗਾਇਕ ਜੋੜੀ ਹਰਮਿੰਦਰ ਨੂਰਪੁਰੀ, ਗਾਇਕਾ ਸੁੱਖੀ ਘੁਮਾਣ ਸਮੇਤ ਹੋਰ ਗਾਇਕ ਪਰਿਵਾਰਿਕ ਅਤੇ ਸੱਭਿਆਚਾਰਕ ਗੀਤਾਂ ਨਾਲ ਹਾਜ਼ਰੀ ਲੁਆਉਣਗੇ ਅਤੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਿੱਖਿਆ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਹੋਰ ਨੁਮਾਇੰਦੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ। ਉਕਤ ਜਾਣਕਾਰੀ ਸਰਪੰਚ ਬੀਬੀ ਪਰਮਜੀਤ ਕੌਰ, ਪ੍ਰਧਾਨ ਮਨਿੰਦਰ ਸਿੰਘ ਖੇਪੜ, ਮਨਦੀਪ ਧੀਮਾਨ, ਚੌਧਰੀ ਸੁੱਚਾ ਸਿੰਘ, ਗੁਲਜਾਰ ਸਿੰਘ ਖੇਪੜ ਨੇ ਸਾਂਝੇ ਤੌਰ ’ਤੇ ਦਿੱਤੀ।
ਪਿਛਲੀ ਖ਼ਬਰ ਸਿਵਲ ਜੱਜ ਵਿਸ਼ਵ ਜਯੋਤੀ ਤੇ ਐਡ. ਗਗਨਦੀਪ ਭਾਰਦਵਾਜ ਨੇ ਵਿਦਿਆਰਥੀਆਂ ਨੂੰ ਕਾਨੂੰਨੀ ਅਧਿਕਾਰਾਂ ਤੇ ਸਾਈਬਰ ਸੁਰੱਖਿਆ ਬਾਰੇ ਕ... ਅਗਲੀ ਖ਼ਬਰ ਦੀਵਾਲੀ ਮੌਕੇ ਹਰ ਘਰ ਵਿਚ ਹੋਵੇ ਖ਼ੁਸ਼ੀਆਂ ਦੀ ਰੌਸ਼ਨੀ - ਗੌਰਵ ਰਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।