08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਭਾਈ ਨੰਦ ਲਾਲ ਸਕੂਲ ਮੋਰਿੰਡਾ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

ਮੋਰਿੰਡਾ, 7 ਨਵੰਬਰ (ਤਰਲੋਚਨ ਸਿੰਘ ਕੰਗ)-ਭਾਈ ਨੰਦ ਲਾਲ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਲੋਂ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਯੋਗਿਤਾ ਰਾਵਲ ਨੇ ਦੱਸਿਆ ਕਿ ਦੀਵਾਲੀ ਦੇ ਸੰਬੰਧ ’ਚ ਵੱਖ-ਵੱਖ ਗਤੀਵਿਧੀਆਂ ਕਰਾਈਆਂ ਗਈਆਂ।

ਅਜੀਤ ਡੈਸਕ 08-11-2026
ਮੋਰਿੰਡਾ, 7 ਨਵੰਬਰ (ਤਰਲੋਚਨ ਸਿੰਘ ਕੰਗ)-ਭਾਈ ਨੰਦ ਲਾਲ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਲੋਂ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਯੋਗਿਤਾ ਰਾਵਲ ਨੇ ਦੱਸਿਆ ਕਿ ਦੀਵਾਲੀ ਦੇ ਸੰਬੰਧ ’ਚ ਵੱਖ-ਵੱਖ ਗਤੀਵਿਧੀਆਂ ਕਰਾਈਆਂ ਗਈਆਂ। ਜਿਵੇਂ ਕਿ ਰੰਗੋਲੀ, ਵੈਸਟ ਆਊਟ ਆਫ਼ ਵੈਸਟ, ਕੁਕਿੰਗ ਵਿਦਾਊਟ ਫਾਇਰ ਆਦਿ। ਵਿਦਿਆਰਥੀਆਂ ਵਲੋਂ ਵੱਖ-ਵੱਖ ਤਰ੍ਹਾਂ ਦੀਆਂ ਖਾਣ-ਪੀਣ ਦੀਆਂ ਸਟਾਲਾਂ ਲਗਾਈਆਂ ਗਈਆਂ। ਵਿਦਿਆਰਥੀਆਂ ਦੀਆਂ ਲਗਾਈਆਂ ਸਟਾਲਾਂ ਸੰਬੰਧੀ ਪ੍ਰਬੰਧਕਾਂ ਵਲੋਂ ਪ੍ਰਸ਼ੰਸਾ ਕੀਤੀ ਗਈ। ਵਿਦਿਆਰਥੀਆਂ ਵਲੋਂ ਸਾਜੋ-ਸਜਾਵਟ ਦਾ ਸਮਾਨ ਵੀ ਤਿਆਰ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਵੀ ਸੁਚੇਤ ਕੀਤਾ।
ਪਿਛਲੀ ਖ਼ਬਰ ਸਕੂਲ ਕਾਰਨੀਵਲ ਦਾ ਆਯੋਜਨ ਅਗਲੀ ਖ਼ਬਰ ਸਿਵਲ ਜੱਜ ਵਿਸ਼ਵ ਜਯੋਤੀ ਤੇ ਐਡ. ਗਗਨਦੀਪ ਭਾਰਦਵਾਜ ਨੇ ਵਿਦਿਆਰਥੀਆਂ ਨੂੰ ਕਾਨੂੰਨੀ ਅਧਿਕਾਰਾਂ ਤੇ ਸਾਈਬਰ ਸੁਰੱਖਿਆ ਬਾਰੇ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।