19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਭਾਜਪਾ ਪਾਰਟੀ ਵਿਚ ਲੋਕਲ ਉਮੀਦਵਾਰ ਦੀ ਵਧੀ ਮੰਗ

ਢੇਰ, 18 ਨਵੰਬਰ (ਸ਼ਿਵ ਕੁਮਾਰ ਕਾਲੀਆ)-ਜਿਵੇਂ ਜਿਵੇਂ ਵਿਧਾਨੇ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਇਲਾਕੇ ਵਿਚ ਭਾਜਪਾ ਪਾਰਟੀ ਦੇ ਉਮੀਦਵਾਰ ਨੂੰ ਲੈ ਕੇ ਲੋਕਾਂ ਵਿਚ ਵੱਖ-ਵੱਖ ਚਰਚਾਵਾਂ ਜ਼ੋਰ ਫੜ ਰਹੀਆਂ ਹਨ ਜਿਸ ਵਿਚ ਸਭ ਤੋਂ ਵੱਧ ਚਰਚਾ ਭਾਜਪਾ ਪਾਰਟੀ ਵਿਚ ਲੋਕਲ ਉਮੀਦਵਾਰ ਨੂੰ ਲੈ ਕੇ ਬਣੀ ਹੋਈ ਹੈ। ਇਸ ਸਮੇਂ ਵੇਖਿਆ ਜਾਵੇ ਤਾਂ ਭਾਜਪਾ ਪਾਰਟੀ ਦੇ ਵਿਚ ਟਿਕਟ ਨੂੰ ਲੈ ਕੇ ਇੱਕ ਅਨਾਰ ਸੋ ਬਿਮਾਰ ਵਾਲੀ ਸਥਿਤੀ ਬਣੀ ਹੋਈ ਹੈ।

ਅਜੀਤ ਡੈਸਕ 19-11-2026
ਢੇਰ, 18 ਨਵੰਬਰ (ਸ਼ਿਵ ਕੁਮਾਰ ਕਾਲੀਆ)-ਜਿਵੇਂ ਜਿਵੇਂ ਵਿਧਾਨੇ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਇਲਾਕੇ ਵਿਚ ਭਾਜਪਾ ਪਾਰਟੀ ਦੇ ਉਮੀਦਵਾਰ ਨੂੰ ਲੈ ਕੇ ਲੋਕਾਂ ਵਿਚ ਵੱਖ-ਵੱਖ ਚਰਚਾਵਾਂ ਜ਼ੋਰ ਫੜ ਰਹੀਆਂ ਹਨ ਜਿਸ ਵਿਚ ਸਭ ਤੋਂ ਵੱਧ ਚਰਚਾ ਭਾਜਪਾ ਪਾਰਟੀ ਵਿਚ ਲੋਕਲ ਉਮੀਦਵਾਰ ਨੂੰ ਲੈ ਕੇ ਬਣੀ ਹੋਈ ਹੈ। ਇਸ ਸਮੇਂ ਵੇਖਿਆ ਜਾਵੇ ਤਾਂ ਭਾਜਪਾ ਪਾਰਟੀ ਦੇ ਵਿਚ ਟਿਕਟ ਨੂੰ ਲੈ ਕੇ ਇੱਕ ਅਨਾਰ ਸੋ ਬਿਮਾਰ ਵਾਲੀ ਸਥਿਤੀ ਬਣੀ ਹੋਈ ਹੈ। ਭਾਵੇਂ ਹਲਕੇ ਦੇ ਵਿਚ ਇਸ ਸਮੇਂ ਡਾਕਟਰ ਸੁਭਾਸ਼ ਸ਼ਰਮਾ ਸੰਭਾਵੀ ਉਮੀਦਵਾਰ ਬਣੇ ਹੋਏ ਹਨ ਪ੍ਰੰਤੂ ਚੋਣਾਂ ਵਿਚ ਉਨ੍ਹਾਂ ਦਾ ਬੇੜਾ ਪਾਰ ਹੁੰਦਾ ਨਜ਼ਰ ਨਹੀਂ ਆਉਂਦਾ ਕਿਉਂਕਿ ਜਿਸ ਇਨਸਾਨ ਨੂੰ ਹਲਕੇ ਵਿਚ ਪਾਰਟੀ ਵਲੋਂ ਆਪਸੀ ਧੜੇਬਾਜ਼ੀ ਖ਼ਤਮ ਕਰਨ ਦੇ ਲਈ ਭੇਜਿਆ ਗਿਆ ਸੀ। ਅੱਜ ਉਹ ਇਨਸਾਨ ਖ਼ੁਦ ਇੱਕ ਧੜੇ ਦਾ ਆਗੂ ਬਣ ਕੇ ਰਹਿ ਗਿਆ ਹੈ। ਜਦੋਂ ਕਿ ਹੋਰ ਵੱਖ-ਵੱਖ ਭਾਜਪਾ ਦੇ ਸਰਗਰਮ ਆਗੂਆਂ ਨੂੰ ਇਸ ਧੜੇ ਵਲੋਂ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਜੇਕਰ ਨੰਗਲ ਹਲਕੇ ਦੀ ਗੱਲ ਕਰੀਏ ਤਾਂ ਨੰਗਲ ਹਲਕੇ ਦੇ ਵਿਚ ਸਭ ਤੋਂ ਸਰਗਰਮ ਆਗੂ ਸਾਬਕਾ ਚੇਅਰਮੈਨ ਰਜੇਸ਼ ਚੌਧਰੀ, ਅਗੰਪਰ ਤੋਂ ਸਰਗਰਮ ਨੌਜਵਾਨ ਸਤਬੀਰ ਰਾਣਾ, ਸ਼੍ਰੀ ਅਨੰਦਪੁਰ ਸਾਹਿਬ ਤੋਂ ਨੌਜਵਾਨ ਆਗੂ ਬਲਰਾਮ ਪਰਾਸ਼ਰ, ਸੀਨੀਅਰ ਭਾਜਪਾ ਆਗੂ ਅਰਵਿੰਦ ਮਿੱਤਲ, ਐਡਵੋਕੇਟ ਨਿਪੁੰਨ ਸੋਨੀ, ਜਤਿੰਦਰ ਸਿੰਘ ਅਠਵਾਲ, ਬਲਜਿੰਦਰ ਪਾਲ ਸੋਨੀ ਭੰਨੁਪਲੀ, ਮੁਕੇਸ਼ ਨੱਡਾ, ਡਾਕਟਰ ਦਿਨੇਸ਼ ਜੋਸ਼ੀ ਆਦੀ ਚਿਹਰੇ ਲਗਾਤਾਰ ਇਲਾਕੇ ਵਿਚ ਭਾਜਪਾ ਪਾਰਟੀ ਦੀ ਮਜ਼ਬੂਤੀ ਦੇ ਲਈ ਲੋਕਾਂ ਦੇ ਸੰਪਰਕ ਵਿਚ ਹਨ। ਜੇਕਰ ਡਾਕਟਰ ਸੁਭਾਅ ਸ਼ਰਮਾ ਦੀ ਗੱਲ ਕੀਤੀ ਜਾਵੇ ਤਾਂ ਡਾਕਟਰ ਸੁਭਾਸ਼ ਸ਼ਰਮਾ ਵਲੋਂ ਪਹਿਲਾਂ ਲੋਕ ਸਭਾ ਚੋਣਾਂ ਵਿਚ ਆਪਣੀ ਇਲਾਕੇ ਵਿਚ ਕਿਸਮਤ ਅਜ਼ਮਾਈ ਗਈ ਸੀ। ਜਿਸ ਵਿਚ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਪ੍ਰੰਤੂ ਇਸ ਤੋਂ ਬਾਅਦ ਡਾਕਟਰ ਸੁਭਾਸ਼ ਸ਼ਰਮਾ ਵਲੋਂ ਆਪਣੇ ਹਲਕੇ ਨੂੰ ਛੱਡ ਇਸ ਹਲਕੇ ਦੇ ਵਿਚ ਹੀ ਪੱਕੇ ਤੌਰ ’ਤੇ ਡੇਰੇ ਲਗਾ ਲਏ ਗਏ ਹਨ। ਜਾਣਕਾਰੀ ਅਨੁਸਾਰ ਉਨ੍ਹਾਂ ਵਲੋਂ ਪਿੰਡ ਮਾਂਗੇਵਾਲ ਵਿਖੇ ਆਪਣਾ ਮਕਾਨ ਲੈ ਕੇ ਪੱਕੀ ਰਿਹਾਇਸ਼ ਕਰ ਲਈ ਗਈ ਹੈ। ਪ੍ਰੰਤੂ ਇਸਦੇ ਬਾਵਜੂਦ ਹਲਕੇ ਦੇ ਲੋਕ ਉਨ੍ਹਾਂ ਤੋਂ ਕੋਹਾਂ ਦੂਰ ਹਨ ਇਸ ਸੰਬੰਧ ਵਿਚ ਲੋਕਾਂ ਦਾ ਮੰਨਣਾ ਹੈ ਕਿ ਜਿਸ ਇਨਸਾਨ ਨੂੰ ਪਿੰਡਾਂ ਦਾ ਨਹੀਂ ਪਤਾ ਲੋਕਾਂ ਦਾ ਨਹੀਂ ਪਤਾ ਅੱਜ ਉਹ ਇਨਸਾਨ ਇਲਾਕੇ ਦਾ ਵਾਸੀ ਬਣ ਗਿਆ ਹੈ। ਪਰੰਤੂ ਜੋ ਲੋਕ ਇੱਥੇ ਰਹਿ ਕੇ ਸਰਕਾਰਾਂ ਦੇ ਨਾਲ ਟੱਕਰ ਲੈ ਰਹੇ ਸਨ। ਲਗਾਤਾਰ ਪਾਰਟੀ ਲਈ ਮਿਹਨਤ ਕਰ ਰਹੇ ਸਨ ਅੱਜ ਉਨ੍ਹਾਂ ਲੋਕਾਂ ਨੂੰ ਨਜ਼ਰ ਅੰਦਾਜ਼ ਕਰਨਾ ਭਾਜਪਾ ਪਾਰਟੀ ਦੇ ਲਈ ਚੋਣਾਂ ਵਿਚ ਬਹੁਤ ਹੀ ਭਾਰੀ ਪੈ ਸਕਦਾ ਹੈ।
ਪਿਛਲੀ ਖ਼ਬਰ ਆਰ.ਬੀ.ਆਈ..ਐਸ. ਵਲੋਂ ਸਾਈਬਰ ਸੁਰੱਖਿਆ ਅਤੇ ਏਆਈ ਬਾਰੇ ਜਾਗਰੂਕਤਾ ਵਰਕਸ਼ਾਪ ਅਗਲੀ ਖ਼ਬਰ ਫ਼ਿਰੋਜ਼ਪੁਰ ਨੇ ਰੂਪਨਗਰ ਨੂੰ ਹਰਾ ਕੇ ਜਿੱਤਿਆ ਰੱਸਾਕਸ਼ੀ ਦਾ ਖ਼ਿਤਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।