ਰਵਿਦਾਸ ਮੰਦਰ ਡੂੰਘਾ ਸ਼ਹਿਰ ਭਨਾਮ ਵਿਖੇ ਸਾਲਾਨਾ ਧਾਰਮਿਕ ਸਮਾਗਮ ਸ਼ਰਧਾ ਨਾਲ ਕਰਵਾਇਆ ਸਾਬਕਾ ਸਪੀਕਰ ਰਾਣਾ ਕੇ . ਪੀ . ਸਿੰਘ ਨੇ ਕੀਤੀ ਵਿਸ਼ੇਸ਼ ਸ਼ਿਰਕਤ
ਸੁਖਸਾਲ, 22 ਨਵੰਬਰ (ਧਰਮ ਪਾਲ)-ਰਵਿਦਾਸ ਮੰਦਰ ਡੂੰਘਾ ਸ਼ਹਿਰ ਭਨਾਮ ਵਿਖੇ ਸੰਤ ਵਿਜੇ ਦਾਸ ਦੀ ਅਗਵਾਈ ਹੇਠ ਸਾਲਾਨਾ ਧਾਰਮਿਕ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ। ਧਾਰਮਿਕ ਸਮਾਗਮ ’ਚ ਇਲਾਕੇ ਦੀਆਂ ਵੱਖ-ਵੱਖ ਥਾਵਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕਰਕੇ ਗੁਰੂ ਰਵਿਦਾਸ ਜੀ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ।
ਰਵਿਦਾਸ ਮੰਦਰ ਭਨਾਮ ਵਿਖੇ ਸਾਲਾਨਾ ਸਮਾਗਮ ਦੌਰਾਨ ਅਸ਼ੀਰਵਾਦ ਪ੍ਰਾਪਤ ਕਰਦੇ ਹੋਏ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਤੇ ਹਾਜ਼ਰ ਹੋਰ। ਤਸਵੀਰ : ਚੌਧਰੀ ਧਰਮ ਪਾਲ
23-11-2026