29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਐਨ.ਐਫ.ਐਲ. ਨੰਗਲ ਵਿਖੇ ‘ਓਪਰੇਸ਼ਨ ਸ਼ੀਲਡ’ ਤਹਿਤ ਏਅਰ ਰੇਡ ਤੇ ਬਲੈਕ-ਆਊਟ ਦੀ ਮੋਕ ਡਰਿੱਲ

ਨੰਗਲ, 28 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਿਵਲ ਡਿਫੈਂਸ ਦੀ ਤਿਆਰੀ ਤੇ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਦੀ ਸਮਰੱਥਾ ਪਰਖਣ ਲਈ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (ਐਨ. ਐਫ.

ਅਜੀਤ ਡੈਸਕ 29-11-2026
ਨੰਗਲ, 28 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਿਵਲ ਡਿਫੈਂਸ ਦੀ ਤਿਆਰੀ ਤੇ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਦੀ ਸਮਰੱਥਾ ਪਰਖਣ ਲਈ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (ਐਨ. ਐਫ. ਐਲ.) ਨੰਗਲ ਵਿਖੇ ‘ਓਪਰੇਸ਼ਨ ਸ਼ੀਲਡ’ ਤਹਿਤ ਏਅਰ ਰੇਡ ਅਤੇ ਬਲੈਕ-ਆਊਟ ਸੰਬੰਧੀ ਮੋਕ ਡਰਿੱਲ ਕਰਵਾਈ ਗਈ। ਬੀਤੀ ਸ਼ਾਮ 7 ਤੋਂ 9 ਵਜੇ ਤੱਕ ਹੋਏ ਇਸ ਅਭਿਆਸ ਵਿਚ ਸੀ. ਆਈ. ਐਸ. ਐਫ., ਪੰਜਾਬ ਪੁਲਿਸ, ਫਾਇਰ ਸੇਫ਼ਟੀ ਵਿਭਾਗ, ਐਨ. ਸੀ. ਸੀ. ਕੈਡਿਟਾਂ, ਐਨ. ਐਸ. ਐਸ. ਵਲੰਟੀਅਰਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਐਸ. ਡੀ. ਐਮ. ਨੰਗਲ ਸ਼ਿਵਾਂਸ਼ ਰਾਠੀ ਆਈ. ਏ. ਐਸ. ਨੇ ਸਪੱਸ਼ਟ ਕੀਤਾ ਕਿ ਇਹ ਸਿਰਫ਼ ਅਭਿਆਸ ਹੈ, ਇਸ ਲਈ ਇਲਾਕਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ। ਅਭਿਆਸ ਦੌਰਾਨ ਹਵਾਈ ਹਮਲੇ ਦੀ ਚਿਤਾਵਨੀ ਲਈ ਸਾਇਰਨ ਵਜਾਉਣ, ਬਲੈਕ-ਆਊਟ, ਅੱਗ ਬੁਝਾਉਣ, ਖੋਜ ਤੇ ਬਚਾਅ ਕਾਰਜਾਂ, ਮੁੱਢਲੀ ਸਹਾਇਤਾ ਤੇ ਜ਼ਖ਼ਮੀਆਂ ਨੂੰ ਸੁਰੱਖਿਅਤ ਹਸਪਤਾਲ ਪਹੁੰਚਾਉਣ ਦੀ ਰਿਹਰਸਲ ਕੀਤੀ ਗਈ। ਗੰਭੀਰ ਜ਼ਖ਼ਮੀਆਂ ਤੇ ਸਦਮੇ ਦੀ ਸਥਿਤੀ ਵਾਲੇ ਵਿਅਕਤੀਆਂ ਨੂੰ ਸੰਭਾਲਣ ਦੇ ਤਰੀਕੇ ਵੀ ਅਭਿਆਸ ਕੀਤੇ ਗਏ। ਡੀ. ਐਸ. ਪੀ. ਨਵੀਨਪਾਲ ਸਿੰਘ ਲਹਿਲ ਨੇ ਕਿਹਾ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹਮੇਸ਼ਾ ਸੁਚੇਤ ਹੈ। ਤਹਿਸੀਲਦਾਰ ਮੇਜਰ ਡਾ. ਸੁਮਿਤ ਢਿੱਲੋਂ ਨੇ ਅਜਿਹੇ ਅਭਿਆਸਾਂ ਨੂੰ ਵਿਭਾਗੀ ਤਾਲਮੇਲ ਲਈ ਅਹਿਮ ਦੱਸਿਆ। ਅਭਿਆਸ ਦੇ ਅੰਤ ਵਿਚ ‘ਆਲ ਕਲੀਅਰ’ ਦਾ ਸੰਕੇਤ ਦੇਣ ਲਈ ਦੋ ਮਿੰਟ ਸਾਇਰਨ ਵਜਾਇਆ।
ਪਿਛਲੀ ਖ਼ਬਰ ਖ਼ਾਲਸਾ ਮਾਡਲ ਸਕੂਲ ਵਿਖੇ ਸਮਾਜਿਕ ਵਿਗਿਆਨ ਮੇਲਾ ਕਰਵਾਇਆ ਅਗਲੀ ਖ਼ਬਰ ਸਾਬਕਾ ਸਰਪੰਚ ਰਾਜ ਕੁਮਾਰ ਰਾਜੂ ਨੂੰ ਸਦਮਾ, ਨੌਜਵਾਨ ਭਰਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।