31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

2027 ਦੀਆਂ ਚੋਣਾਂ ਜਿੱਤ ਕੇ ਮੁੜ ਬਣੇਗੀ ਭਗਵੰਤ ਮਾਨ ਸਰਕਾਰ : ਵਿਧਾਇਕ ਟੌਂਗ

ਸਠਿਆਲਾ , 30 ਅਗਸਤ (ਜਗੀਰ ਸਿੰਘ ਸਫਰੀ)—ਅੱਜ ਨਾਨਕਸਰ ਨਗਰ ਸਠਿਆਲਾ ਵਿਖੇ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੁੱਖ-ਸਹੂਲਤਾਂ ਅਤੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਲੋਕ ਖੁਸ਼ ਹਨ । ਇਨ੍ਹਾਂ ਉਕਤ ਸਤਰਾਂ ਦਾ ਪ੍ਰਗਟਾਵਾ ਬੀਬੀ ਦਵਿੰਦਰ ਕੌਰ ਦੀ ਅੰਤਿਮ ਅਰਦਾਸ ’ਚ ਸ਼ਾਮਿਲ ਹੋਣ ਉਪਰੰਤ ਵੱਖਰੇ ਤੌਰ ’ਤੇ ਹਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਪ੍ਰੈੱਸ ਕੋਲ ਕੀਤਾ ।

ਅਜੀਤ ਡੈਸਕ 31-08-2026
ਸਠਿਆਲਾ , 30 ਅਗਸਤ (ਜਗੀਰ ਸਿੰਘ ਸਫਰੀ)—ਅੱਜ ਨਾਨਕਸਰ ਨਗਰ ਸਠਿਆਲਾ ਵਿਖੇ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੁੱਖ-ਸਹੂਲਤਾਂ ਅਤੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਲੋਕ ਖੁਸ਼ ਹਨ । ਇਨ੍ਹਾਂ ਉਕਤ ਸਤਰਾਂ ਦਾ ਪ੍ਰਗਟਾਵਾ ਬੀਬੀ ਦਵਿੰਦਰ ਕੌਰ ਦੀ ਅੰਤਿਮ ਅਰਦਾਸ ’ਚ ਸ਼ਾਮਿਲ ਹੋਣ ਉਪਰੰਤ ਵੱਖਰੇ ਤੌਰ ’ਤੇ ਹਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਪ੍ਰੈੱਸ ਕੋਲ ਕੀਤਾ । ਉਨ੍ਹਾਂ ਨੇ ਦੱਸਿਆ ਕਿ ਲੋਕਾਂ ਦੇ ਇਸ ਭਰੋਸੇ ਅਤੇ ਸਮਰਥਨ ਦੇ ਆਧਾਰ ’ਤੇ ਆਮ ਆਦਮੀ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਸ਼ਾਹੀ ਠਾਠ ਨਾਲ ਜਿੱਤ ਕੇ ਮੁੜ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਬਣਾਏਗੀ । ਵਿਧਾਇਕ ਟੌਂਗ ਨੇ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਆਮ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਵੱਖ-ਵੱਖ ਖੇਤਰਾਂ ਵਿਚ ਕੰਮ ਕੀਤੇ ਜਾ ਰਹੇ ਹਨ । ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਮੁਖ ਸਿੰਘ ਡਾਂਗਾ, ਨਾਨਕਸਰ ਨਗਰ ਦੇ ਆਪ ਆਗੂ ਸਾਬੀ ਨਮਾਜ਼ੀ , ਪ੍ਰਿੰਸਪਾਲ ਸਿੰਘ ਨਮਾਜੀ, ਡਾ. ਗੁਰਵਿੰਦਰ ਸਿੰਘ ਲਾਡੀ, ਸਰਪੰਚ ਜਸਬੀਰ ਸਿੰਘ ਡਿੰਪਾ, ਹਰਜਿੰਦਰ ਸਿੰਘ ਭਲਵਾਨ, ਜਸਵਿੰਦਰ ਸਿੰਘ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਗਰ ਕੌਂਸਲ ਪ੍ਰਧਾਨ ਤੇ ਵਾਈਸ ਪ੍ਰਧਾਨ ਨੇ ਬਾਜ਼ਾਰਾਂ ਦਾ ਕੀਤਾ ਦੌਰਾ ਅਗਲੀ ਖ਼ਬਰ ਪਿੰਡ ਸਾਰੰਗੜਾ ਵਿਖੇ ਮੁਫ਼ਤ ਮੈਡੀਕਲ ਅਤੇ ਖੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।