01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਡੀ. ਏ. ਵੀ. ਕਾਲਜ ਨੇ ਵਿਗਿਆਨ ’ਚ ਕਰੀਅਰ ਵਿਸ਼ੇ ’ਤੇ ਕਰਵਾਇਆ ਸੈਮੀਨਾਰ

ਅੰਮ੍ਰਿਤਸਰ, 31 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਡਾ. ਸੀ.

ਮੁੱਖ ਬੁਲਾਰੇ ਡਾ. ਅਜੇ ਸ਼ਰਮਾ ਦਾ ਸਨਮਾਨ ਕਰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਅਤੇ ਹੋਰ ਸਟਾਫ ਮੈਂਬਰ। ਤਸਵੀਰ : ਨਿਰਮਲ ਸਟੂਡੀਓ 01-09-2026
ਅੰਮ੍ਰਿਤਸਰ, 31 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਡਾ. ਸੀ.ਵੀ. ਰਮਨ ਸੁਸਾਇਟੀ ਦੀ ਅਗਵਾਈ ਹੇਠ ਅਤੇ ਭੌਤਿਕ ਵਿਗਿਆਨ ਵਿਭਾਗ ਅਤੇ ਆਈ.ਕਿਊ.ਏ.ਸੀ ਦੇ ਸਾਂਝੇ ਸਹਿਯੋਗ ਰਾਹੀਂ ਡੀ. ਏ. ਵੀ. ਕਾਲਜ ਅੰਮ੍ਰਿਤਸਰ ਵਿਖੇ ਵਿਗਿਆਨ ’ਚ ਕਰੀਅਰ ਅਤੇ ਮੌਕੇ ਵਿਸ਼ੇ ’ਤੇ ਇਕ ਪ੍ਰੇਰਨਾਦਾਇਕ ਮਹਿਮਾਨ ਭਾਸ਼ਣ ਕਰਵਾਇਆ ਗਿਆ। ਸੈਸ਼ਨ ਦੇ ਮੁੱਖ ਬੁਲਾਰੇ ਡਾ. ਅਜੈ ਸ਼ਰਮਾ (ਪ੍ਰੋਜੈਕਟ ਸਾਇੰਟਿਸਟ, ਸੀ.ਐੱਸ.ਆਈ.ਆਰ.-ਐੱਨ.ਆਈ.ਐੱਸ.ਸੀ.ਪੀ.ਆਰ.) ਸਨ। ਉਨ੍ਹਾਂ ਨੇ ਬੀ.ਐੱਸ.ਸੀ. (ਐੱਨ.ਐੱਮ./ਸੀ.ਐੱਸ.) ਅਤੇ ਐੱਮ.ਐੱਸ.ਸੀ. (ਭੌਤਿਕ ਵਿਗਿਆਨ) ਦੇ ਵਿਦਿਆਰਥੀਆਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ’ਚ ਵਿਗਿਆਨ ’ਚ ਵੱਖ-ਵੱਖ ਕਰੀਅਰ ਸੰਭਾਵਨਾਵਾਂ, ਉੱਭਰ ਰਹੇ ਮੌਕਿਆਂ ਅਤੇ ਉੱਨਤ ਖੋਜ ਖੇਤਰਾਂ ’ਤੇ ਚਾਨਣਾ ਪਾਇਆ ਗਿਆ। ਭਾਰਤ ਦੇ ਮਹਾਨ ਵਿਗਿਆਨੀ ਸਰ ਸੀ.ਵੀ. ਰਮਨ ਤੋਂ ਪ੍ਰੇਰਨਾ ਲੈ ਕੇ ਡਾ. ਸ਼ਰਮਾ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਉਤਸੁਕਤਾ, ਨਵੀਨਤਾ ਅਤੇ ਖੋਜ ’ਚ ਡੂੰਘੀ ਦਿਲਚਸਪੀ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ । ਸੈਸ਼ਨ ਦੌਰਾਨ ਡਾ. ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਏ.ਆਈ. ਕਦੇ ਵੀ ਅਸਲੀ ਬੁੱਧੀ ਨੂੰ ਪਾਰ ਨਹੀਂ ਕਰ ਸਕਦੀ । ਇਸ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਕਿ ਆਧੁਨਿਕ ਯੁੱਗ ’ਚ ਏ. ਆਈ. ਦਾ ਪ੍ਰਭਾਵ ਵਧ ਰਿਹਾ ਹੈ, ਸੱਚੀ ਬੌਧਿਕ ਸਮਰੱਥਾ ਦਾ ਵਿਕਾਸ ਡੂੰਘਾਈ ਨਾਲ ਅਧਿਐਨ ਅਤੇ ਪ੍ਰਯੋਗਾਤਮਕ ਪਹੁੰਚ ਦੁਆਰਾ ਹੀ ਸੰਭਵ ਹੈ । ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਡਾ. ਸਮੀਰ ਕਾਲੀਆ ਨੇ ਮਹਿਮਾਨ ਬੁਲਾਰੇ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ ਅਤੇ ਹਾਜ਼ਰੀਨ ਨੂੰ ਵਿਭਾਗ ਦੀਆਂ ਅਕਾਦਮਿਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਖੋਜ ਅਤੇ ਅਕਾਦਮਿਕ ਕਰੀਅਰ ’ਚ ਮੌਜੂਦ ਚੁਣੌਤੀਆਂ ਨਾਲ ਨਜਿੱਠਣ ਲਈ ਵਿਗਿਆਨਕ ਮਾਨਸਿਕਤਾ ਅਪਣਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ । ਅਖ਼ੀਰ ’ਚ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਅਤੇ ਵਿਭਾਗ ਮੁਖੀ ਡਾ. ਸਮੀਰ ਕਾਲੀਆ ਨੇ ਡਾ. ਅਜੈ ਸ਼ਰਮਾ ਨੂੰ ਯਾਦਗਾਰੀ ਚਿੰਨ੍ਹ ਅਤੇ ਸਾਹਿਤ ਭੇਟ ਕਰਕੇ ਸਨਮਾਨਿਤ ਕੀਤਾ । ਇਸ ਮੌਕੇ ਸਾਰੇ ਸਟਾਫ ਮੈਂਬਰ ਮੌਜੂਦ ਸਨ।
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਦੋ ਦਿਨਾ ‘ਮਿਲਟਰੀ ਲਿਟਰੇਚਰ ਫੈਸਟੀਵਲ’ ਦਾ ਆਗਾਜ਼ ਫ਼ੌਜੀ ਸਾਜ਼ੋ-ਸਾਮਾਨ ਬਾਰੇ ਹਥਿਆਰਾਂ ਦੀ ਪ੍ਰਦਰਸ਼ਨੀ... ਅਗਲੀ ਖ਼ਬਰ ਡਾ. ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਹੇਠ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।