08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਕਾਂਗਰਸੀ ਆਗੂ ਗੁਰਦੀਪ ਸਿੰਘ ਸਿਰਸਾ ਗੋਲੀ ਮਾਮਲੇ ’ਚ ਪੁਲਿਸ ਵਲੋਂ ਜਗਦੇਵ ਖ਼ੁਰਦ ਦੇ ਸਰਪੰਚ ਸਮੇਤ 4 ਖ਼ਿਲਾਫ਼ ਮਾਮਲਾ ਦਰਜ—— ਸਰਪੰਚ ਨਰਿੰਦਰ ਸਿੰਘ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਵੀ ਮਾਮਲਾ ਦਰਜ

ਅਜਨਾਲਾ, 7 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਦਿਨ ਸਰਹੱਦੀ ਪਿੰਡ ਜਗਦੇਵ ਖ਼ੁਰਦ ਵਿਖੇ ਕਾਂਗਰਸੀ ਆਗੂ ਗੁਰਦੀਪ ਸਿੰਘ ਸਿਰਸਾ ਨੂੰ ਗੋਲੀ ਮਾਰਨ ਦੇ ਦੋਸ਼ ’ਚ ਥਾਣਾ ਅਜਨਾਲਾ ਦੀ ਪੁਲਸ ਵਲੋਂ ਪਿੰਡ ਜਗਦੇਵ ਖ਼ੁਰਦ ਦੇ ਮੌਜੂਦਾ ਸਰਪੰਚ ਸਮੇਤ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਅਜਨਾਲਾ ਦੇ ਐੱਸ.

ਐੱਸ.ਐੱਚ.ਓ ਸਬ-ਇੰਸ: ਅਜੇਪਾਲ ਸਿੰਘ ਜਾਣਕਾਰੀ ਦਿੰਦੇ ਹੋਏ। ਤਸਵੀਰ: ਢਿੱਲੋਂ 08-09-2026
ਅਜਨਾਲਾ, 7 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਦਿਨ ਸਰਹੱਦੀ ਪਿੰਡ ਜਗਦੇਵ ਖ਼ੁਰਦ ਵਿਖੇ ਕਾਂਗਰਸੀ ਆਗੂ ਗੁਰਦੀਪ ਸਿੰਘ ਸਿਰਸਾ ਨੂੰ ਗੋਲੀ ਮਾਰਨ ਦੇ ਦੋਸ਼ ’ਚ ਥਾਣਾ ਅਜਨਾਲਾ ਦੀ ਪੁਲਸ ਵਲੋਂ ਪਿੰਡ ਜਗਦੇਵ ਖ਼ੁਰਦ ਦੇ ਮੌਜੂਦਾ ਸਰਪੰਚ ਸਮੇਤ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਅਜਨਾਲਾ ਦੇ ਐੱਸ.ਐੱਚ.ਓ. ਸਬ-ਇੰਸ: ਅਜੇਪਾਲ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਸਿਰਸਾ ਵਲੋਂ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ 4 ਸਤੰਬਰ ਨੂੰ ਮੈਂ ਜਨਮ ਅਸ਼ਟਮੀ ਹੋਣ ਕਰਕੇ ਮੈਂ ਆਪਣੀ ਪਾਰਟੀ ਦੇ ਆਗੂਆਂ ਨਾਲ ਜਨਮ ਅਸ਼ਟਮੀ ਦੇ ਸਬੰਧ ਵਿਚ ਬਾਵਾ ਲਾਲ ਦਿਆਲ ਮੰਦਰ ਅਜਨਾਲਾ ਵਿਖੇ ਨਤਮਸਤਕ ਹੋਣ ਲਈ ਆਇਆ ਸੀ ਤਾਂ ਮੈਨੂੰ ਮੇਰੇ ਦੋਸਤ ਮੇਜਰ ਸਿੰਘ ਦਾ ਫ਼ੋਨ ਆਇਆ, ਜਿਸ ਨੇ ਮੈਨੂੰ ਕਿਹਾ ਕਿ ਗੁਰਦੀਪ ਸਿੰਘ ਤੁਸੀਂ ਆਪਣੀ ਗੱਡੀ ਲੈ ਕੇ ਆਇਉ ਮੇਰੇ ਕੋਲ ਇਸ ਟਾਈਮ ਕੋਈ ਗੱਡੀ ਨਹੀੰ ਹੈ ਤੇ ਆਪਾਂ ਗੁਰਪ੍ਰਤਾਪ ਸਿੰਘ ਉਰਫ਼ ਗੋਰਾ ਨੂੰ ਉਸਦੇ ਪਿੰਡ ਸਾਹੋਵਾਲ ਛੱਡ ਕੇ ਆਉਣਾ ਹੈ ਤਾਂ ਮੈਂ ਮੇਜਰ ਸਿੰਘ ਨੂੰ ਕਿਹਾ ਕਿ ਮੰਦਰ ਤੋਂ ਹੋ ਕੇ ਆ ਜਾਂਦਾ ਹਾਂ, ਮੈਂ ਮੰਦਰ ਤੋਂ ਹੋ ਕੇ ਆਪਣੇ ਘਰ ਜਾ ਕੇ ਆਪਣੀ ਗੱਡੀ ਲੈ ਕੇ ਮੈਂ ਗੋਰਾ ਅਤੇ ਮੇਜਰ ਸਿੰਘ ਤਿੰਨੇ ਮੇਰੀ ਗੱਡੀ ਵਿਚ ਬੈਠ ਕੇ ਅਜਨਾਲੇ ਤੋਂ ਸਾਹੋਵਾਲ ਨੂੰ ਚੱਲ ਪਏ ਤਾਂ ਰਸਤੇ ਵਿਚ ਜਦੋਂ ਅਸੀੰ ਜਗਦੇਵ ਖ਼ੁਰਦ ਚੌਂਕ ਤੋ ਸਾਹੋਵਾਲ ਨੂੰ ਮੁੜੇ ਤਾਂ ਥੋੜਾ ਅੱਗੇ ਸਾਹਮਣੇ ਤੋਂ ਸਰਬਜੀਤ ਸਿੰਘ ਸਾਬਾ ਫੱਤੇਵਾਲ ਜਿਸ ਕੋਲ ਪਿਸਟਲ ਸੀ ਉਸ ਨਾਲ ਨਰਿੰਦਰ ਸਿੰਘ ਸਰਪੰਚ, ਕਰਨਬੀਰ ਸਿੰਘ ਅਤੇ 1 ਅਣਪਛਾਤਾ ਵਿਅਕਤੀ ਖੜ੍ਹਾ ਸੀ ਤਾਂ ਉਨ੍ਹਾਂ ਸਾਡੀ ਗੱਡੀ ਨੂੰ ਰੋਕ ਕੇ ਸਰਬਜੀਤ ਸਿੰਘ ਸਾਬਾ ਨੇ ਆਪਣੇ ਪਿਸਟਲ ਨਾਲ ਮੇਰੇ ਪੈਰਾਂ ਵਿਚ 3 ਰੌਂਦ ਫਾਇਰ ਕੀਤੇ ਤੇ ਕਰਨਬੀਰ ਸਿੰਘ ਨੇ ਕਿਹਾ ਕਿ ਸਾਬਿਆ ਪੈਰਾਂ ਵਿਚ ਗੋਲੀਆਂ ਕਿਉਂ ਮਾਰ ਰਿਹਾ ਤੇ ਸਰਬਜੀਤ ਸਿੰਘ ਸਾਬੇ ਨੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਸਿੱਧਾ ਫਾਇਰ ਮੇਰੇ ਉੱਪਰ ਕੀਤਾ ਜੋ ਮੇਰੇ ਖੱਬੀ ਸਾਈਡ ਨਲਾਂ ਵਿਚ ਲੱਗਾ ਤਾਂ ਮੈਂ ਜ਼ਮੀਨ ’ਤੇ ਡਿੱਗ ਪਿਆ, ਜਿਸ ਤੋਂ ਬਾਅਦ ਮੇਰੇ ਸਾਥੀਆਂ ਨੇ ਮੈਨੂੰ ਹਸਪਤਾਲ ਦਾਖਿਲ ਕਰਵਾਇਆ। ਐੱਸ.ਐੱਚ.ਓ ਅਜੇਪਾਲ ਸਿੰਘ ਨੇ ਅੱਗੇ ਦੱਸਿਆ ਕਿ ਗੁਰਦੀਪ ਸਿੰਘ ਦੇ ਬਿਆਨਾਂ ਤੇ ਸਰਬਜੀਤ ਸਿੰਘ ਸਾਬਾ, ਨਰਿੰਦਰ ਸਿੰਘ (ਸਰਪੰਚ ਜਗਦੇਵ ਖ਼ੁਰਦ) ਕਰਨਬੀਰ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਰਪੰਚ ਨਰਿੰਦਰ ਸਿੰਘ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਵੀ ਮਾਮਲਾ ਦਰਜ਼ ਗੁਰਦੀਪ ਸਿੰਘ ਸਿਰਸਾ ਉੱਪਰ ਚੱਲੀ ਗੋਲੀ ਤੋਂ ਬਾਅਦ ਬੀਤੇ ਕੱਲ੍ਹ ਉਸਦੇ ਸਾਥੀ ਗੁਰਪ੍ਰਤਾਪ ਸਿੰਘ ਗੋਰਾ ਤੇ ਹੋਰਨਾਂ ਵਲੋਂ ਸਰਪੰਚ ਨਰਿੰਦਰ ਸਿੰਘ ਜਗਦੇਵ ਖ਼ੁਰਦ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਵੀ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਐੱਸ.ਐੱਚ.ਓ ਅਜੇਪਾਲ ਸਿੰਘ ਨੇ ਦੱਸਿਆ ਕਿ ਨਰਿੰਦਰ ਸਿੰਘ ਜਗਦੇਵ ਖ਼ੁਰਦ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੈਂ ਆਪਣੇ ਘਰੇਲੂ ਕੰਮਕਾਜ ਲਈ ਅਜਨਾਲਾ ਆਇਆ ਸੀ ਤੇ ਜਦ ਮੈਂ ਦਸਮੇਸ਼ ਮੈਡੀਕਲ ਸਟੋਰ ਫ਼ਤਿਹਗੜ੍ਹ ਚੂੜੀਆਂ ਰੋਡ ਅਜਨਾਲਾ ਦੇ ਸਾਹਮਣੇ ਆਪਣੀ ਗੱਡੀ ਲਗਾ ਕੇ ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਬਾਹਰ ਨਿਕਲਿਆ ਤਾਂ ਆਪਣੀ ਗੱਡੀ ਵਿਚ ਬੈਠਣ ਸਮੇਂ ਗੁਰਪ੍ਰਤਾਪ ਸਿੰਘ, ਅਮਰਜੀਤ ਸਿੰਘ ਅਮਰੀ, ਤੇਜਬੀਰ ਸਿੰਘ, ਹੁਸਨ ਮੇਰੇ ਗਲ ਪੈ ਗਏ ਤੇ ਮੇਰੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ, ਇਹ ਦੇਖ ਕੇ ਗੁਰਭੇਜ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਇਬਰਾਹਿਮਪੁਰ ਦਸਮੇਸ਼ ਮੈਡੀਕਲ ਸਟੋਰ ਦਾ ਮਾਲਕ ਵੀ ਆਪਣੇ ਸਟੋਰ ਵਿਚੋਂ ਭੱਜ ਕੇ ਬਾਹਰ ਆ ਗਿਆ ਤੇ ਉਸ ਦੇ ਰੋਲਾ ਪਾਉਣ ’ਤੇ ਸਾਰੇ ਜਣੇ ਆਸੇ ਪਾਸੇ ਨੂੰ ਦੌੜ ਗਏ ਅਤੇ ਮੇਰੇ ਗਲ ਵਿਚ ਪਈ ਸੋਨੇ ਦੀ ਚੈਨੀ ਅਤੇ 20 ਹਜ਼ਾਰ ਰੁਪਏ ਵੀ ਲੈ ਗਏ। ਐੱਸ.ਐੱਚ.ਓ. ਅਜੇਪਾਲ ਸਿੰਘ ਨੇ ਅੱਗੇ ਦੱਸਿਆ ਕਿ ਨਰਿੰਦਰ ਸਿੰਘ ਦੇ ਬਿਆਨਾਂ ਤੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਿਛਲੀ ਖ਼ਬਰ ਕਾਂਗਰਸ ਪਾਰਟੀ ਭਲਕੇ ਥਾਣਾ ਅਜਨਾਲਾ ਮੂਹਰੇ ਲਗਾਏਗੀ ਧਰਨਾ-ਹਰਪ੍ਰਤਾਪ ਸਿੰਘ ਅਜਨਾਲਾ ਅਗਲੀ ਖ਼ਬਰ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਤਿੰਨ ਸਾਲਾ ਚੋਣ 25 ਅਕਤੂਬਰ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।