ਲੋਕ ਮਿਲਣੀ ਤਹਿਤ ਹਲਕਾ ਇੰਚਾਰਜ ਗਿੱਲ ਨੇ ਪਿੰਡ ਵਾਸੀਆਂ ਨਾਲ ਸਾਂਝੇ ਕੀਤੇ ਵਿਚਾਰ
ਮਜੀਠਾ, 13 ਸਤੰਬਰ (ਜਗਤਾਰ ਸਿੰਘ ਸਹਿਮੀ)-ਹਲਕਾ ਮਜੀਠਾ ਦੇ ਪਿੰਡ ਕੋਟਲਾ ਮੱਝਾ ਸਿੰਘ ਵਿਖੇ ਲੋਕ ਮਿਲਣੀ ਤਹਿਤ ਆਮ ਆਦਮੀ ਪਾਰਟੀ ਦੀ ਇਕ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਪਿੰਡ ਵਾਸੀਆਂ ਨਾਲ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ।
ਅਜੀਤ ਡੈਸਕ
14-09-2026