26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਅਮਨਦੀਪ ਸਮੂਹ ਹਸਪਤਾਲ ਵਲੋਂ ਅਮਨਦੀਪ ਮੈਡੀਸਿਟੀ ਮਾਲ ਰੋਡ ਵਿਖੇ ‘ਆਧੁਨਿਕ ਸਟ੍ਰੋਕ ਯੂਨਿਟ’ ਦੀ ਸ਼ੁਰੂਆਤ

ਅੰਮ੍ਰਿਤਸਰ, 25 ਸਤੰਬਰ (ਜਸਵੰਤ ਸਿੰਘ ਜੱਸ)-ਸਥਾਨਕ ਮਾਲ ਰੋਡ ਸਥਿਤ ਅਮਨਦੀਪ ਮੈਡੀਸਿਟੀ (ਅਮਨਦੀਪ ਹੈਲਥ ਕੇਅਰ ਪ੍ਰਾ: ਲਿ: ਦੀ ਇਕਾਈ) ਵਿਖੇ ਉਜਾਲਾ ਸਿਗਨਸ ਹਸਪਤਾਲਾਂ ਦੀ ਭਾਈਵਾਲ਼ੀ ਨਾਲ ਇਕ ‘ਆਧੁਨਿਕ ਸਟ੍ਰੋਕ ਯੂਨਿਟ’ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਮੁੱਖ ਉਦੇਸ਼ ਸਟ੍ਰੋਕ ਦੇ ਮਰੀਜ਼ਾਂ ਨੂੰ ਤੁਰੰਤ ਇਲਾਜ, ਬਿਹਤਰ ਸਿਹਤਯਾਬੀ ਤੇ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ।

ਅਜੀਤ ਡੈਸਕ 26-09-2026
ਅੰਮ੍ਰਿਤਸਰ, 25 ਸਤੰਬਰ (ਜਸਵੰਤ ਸਿੰਘ ਜੱਸ)-ਸਥਾਨਕ ਮਾਲ ਰੋਡ ਸਥਿਤ ਅਮਨਦੀਪ ਮੈਡੀਸਿਟੀ (ਅਮਨਦੀਪ ਹੈਲਥ ਕੇਅਰ ਪ੍ਰਾ: ਲਿ: ਦੀ ਇਕਾਈ) ਵਿਖੇ ਉਜਾਲਾ ਸਿਗਨਸ ਹਸਪਤਾਲਾਂ ਦੀ ਭਾਈਵਾਲ਼ੀ ਨਾਲ ਇਕ ‘ਆਧੁਨਿਕ ਸਟ੍ਰੋਕ ਯੂਨਿਟ’ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਮੁੱਖ ਉਦੇਸ਼ ਸਟ੍ਰੋਕ ਦੇ ਮਰੀਜ਼ਾਂ ਨੂੰ ਤੁਰੰਤ ਇਲਾਜ, ਬਿਹਤਰ ਸਿਹਤਯਾਬੀ ਤੇ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਸਟ੍ਰੋਕ ਯੂਨਿਟ ਦੀ ਸ਼ੁਰੂਆਤ ਮੌਕੇ ਹਸਪਤਾਲ ਦੇ ਪ੍ਰਬੰਧਕ ਅਤੇ ਸੀਨੀਅਰ ਅਧਿਕਾਰੀ ਅਤੇ ਮੈਡੀਕਲ ਮਾਹਿਰ ਮੌਜੂਦ ਸਨ। ਹਸਪਤਾਲ ਵਲੋਂ ਜਾਰੀ ਸੂਚਨਾ ਅਨੁਸਾਰ ਇਸ ਨਵੇਂ ਸਟ੍ਰੋਕ ਯੂਨਿਟ ਦੀ ਅਗਵਾਈ ਤਜਰਬੇਕਾਰ ਮਾਹਿਰਾਂ ਦੀ ਟੀਮ, ਜਿਸ ’ਚ ਡਾ. ਐਸ਼ਵਰਿਆ ਆਦਿਤਿਆ ਮਹਿਰਾ ਸੀਨੀਅਰ ਕੰਸਲਟੈਂਟ ਅਤੇ ਮੁਖੀ ਨਿਊਰੋ ਅਤੇ ਸਪਾਈਨ ਸਰਜਰੀ, ਡਾ. ਵਿਨੀਤ ਸਹਿਗਲ ਸੀਨੀਅਰ ਨਿਊਰੋਲੋਜਿਸਟ ਅਤੇ ਵਿਭਾਗ ਮੁਖੀ ਨਿਊਰੋਲੋਜੀ ਅਤੇ ਸਟ੍ਰੋਕ ਸਰਵਿਸਿਜ਼, ਡਾ. ਜਗਬੀਰ ਸਿੰਘ ਕੰਸਲਟੈਂਟ ਨਿਊਰੋਲੋਜਿਸਟ, ਡਾ. ਜੋਤਦੀਪ ਸਿੰਘ, ਕੰਸਲਟ ੈਂਟ ਨਿਊਰੋ ਅਤੇ ਸਪਾਈਨ ਸਰਜਰੀ; ਡਾ. ਨਵਦੀਪ ਸਿੰਘ ਸੀਨੀਅਰ ਕੰਸਲਟੈਂਟ ਰੇਡੀਓਲੋਜਿਸਟ ਅਤੇ ਡਾ. ਏਕਮਜੋਤ ਸਿੰਘ ਕੰਸਲਟੈਂਟ ਨਿਊਰੋ ਇੰਟਰਵੇਂਸ਼ਨਲ ਰੇਡੀਓਲੋਜਿਸਟ ਸ਼ਾਮਿਲ ਸਨ, ਜੋ ਨਵੇਂ ਸਟ੍ਰੋਕ ਯੂਨਿਟ ਦੇ ਮੁੱਖ ਥੰਮ੍ਹ ਹੋਣਗੇ। ਸ਼ੁਰੂ ਕੀਤੇ ਗਏ ਇਸ ਨਵੇਂ ਯੂਨਿਟ ਵਿਚ ਸਟ੍ਰੋਕ ਵਿਚ ਸਟ੍ਰੋਕ ਤੋਂ ਬਚਾਅ ਅਤੇ ਟੀ. ਆਈ. ਏ. ਕਲੀਨਿਕ, ਸਟ੍ਰੋਕ ਦੇ ਤੁਰੰਤ ਇਲਾਜ ਲਈ ਥ੍ਰੋਮਬੋਲਾਈਸਿਸ ਤੇ ਥ੍ਰੋਮਬੈਕਟੋਮੀ ਵਰਗੇ ਇਲਾਜ, ਇਕ ਵੱਖਰਾ ਸਟ੍ਰੋਕ ਯੂਨਿਟ ਅਤੇ ਸਟ੍ਰੋਕ ਰਿਹੈਬਿਲੀਟੇਸ਼ਨ ਕਲੀਨਿਕ ਸ਼ਾਮਿਲ ਹਨ। ਇਸ ਮੌਕੇ ਡਾ. ਐਸ਼ਵਰਿਆ ਆਦਿਤਿਆ ਮਹਿਰਾ ਨੇ ਕਿਹਾ ਕਿ ਸਟ੍ਰੋਕ ਇਕ ਐਮਰਜੈਂਸੀ ਹਾਲਤ ਹੈ ਅਤੇ ਇਸ ਵਿਚ ਹਰ ਮਿੰਟ ਬਹੁਤ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਨਵੇਂ ਸਟ੍ਰੋਕ ਯੂਨਿਟ, ਵਿਚ ਆਧੁਨਿਕ ਨਿਊਰੋ-ਇੰਟਰਵੈਂਸ਼ਨ ਸਹੂਲਤਾਂ ਅਤੇ 24 ਘੰਟੇ ਮਾਹਿਰਾਂ ਦੀ ਟੀਮ ਨਾਲ ਮਰੀਜ਼ਾਂ ਨੂੰ ਸਹੀ ਸਮੇਂ ’ਤੇ ਥ੍ਰੋਮਬੋਲਾਈਸਿਸ ਅਤੇ ਥ੍ਰੋਮਬੈਕਟੋਮੀ ਵਰਗਾ ਤੁਰੰਤ ਇਲਾਜ ਦਿੱਤਾ ਜਾ ਸਕੇਗਾ। ਡਾ. ਵਿਨੀਤ ਸਹਿਗਲ ਨੇ ਕਿਹਾ ਕਿ ਜੇ ਮਰੀਜ਼ ਸਮੇਂ ਸਿਰ ਹਸਪਤਾਲ ਪਹੁੰਚ ਜਾਣ ਤਾਂ ਬਹੁਤ ਸਾਰੇ ਸਟ੍ਰੋਕ ਤੋਂ ਬਚਾਅ ਵੀ ਕੀਤਾ ਜਾ ਸਕਦਾ ਹੈ ਅਤੇ ਇਲਾਜ ਵੀ ਸੰਭਵ ਹੈ। ਉਨ੍ਹਾਂ ਕਿਹਾ ਕਿ ਇਹ ਨਵਾਂ ਸਟ੍ਰੋਕ ਯੂਨਿਟ ਪੰਜਾਬ ਵਿਚ ਸਟ੍ਰੋਕ ਕਾਰਨ ਹੋਣ ਵਾਲੀ ਅਪੰਗਤਾ ਨੂੰ ਘਟਾਉਣ ਵੱਲ ਇਕ ਮਹੱਤਵਪੂਰਨ ਕਦਮ ਸਾਬਿਤ ਹੋਵੇਗਾ। ਇਸ ਮੌਕੇ ਡਾ. ਅਮਨਦੀਪ ਕੌਰ, ਡਾਇਰੈਕਟਰ ਅਮਨਦੀਪ ਹਸਪਤਾਲ ਨੇ ਕਿਹਾ ਕਿ ਸਮਰਪਿਤ ਸਟ੍ਰੋਕ ਯੂਨਿਟ ਦੀ ਸ਼ੁਰੂਆਤ ਨਾਲ ਅੰਮ੍ਰਿਤਸਰ ਤੇ ਪੰਜਾਬ ਦੇ ਲੋਕਾਂ ਨੂੰ ਸਮੇਂ ਸਿਰ, ਆਧੁਨਿਕ ਅਤੇ ਕਿਫਾਇਤੀ ਸਟ੍ਰੋਕ ਇਲਾਜ ਦੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਮਰੀਜ਼ ਦਾ ਜਾਨ ਬਚਾਉਣ ਵਾਲਾ ਕੀਮਤੀ ਸਮਾਂ ਇਲਾ ਜ ਦੀ ਉਡੀਕ ਵਿਚ ਬਰਬਾਦ ਨਾ ਹੋਵੇ।
ਪਿਛਲੀ ਖ਼ਬਰ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਹਲਕਾ ਉੱਤਰੀ ’ਚ ਵੰਡੀ ਹੋਈ ਦਿਖਾਈ ਦਿੱਤੀ ਪਾਰਟੀ ਅਗਲੀ ਖ਼ਬਰ ਸਟਾਲਵਰਟਸ ਵਰਲਡ ਸਕੂਲ ਦਾ ਜ਼ਿਲ੍ਹਾ ਸਕੂਲ ਖੇਡ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।