ਵੇਰਕਾ ਬਾਈਪਾਸ ਨੇੜੇ ਨੈਸ਼ਨਲ ਹਾਈਵੇਅ ’ਤੇ ਸਟਰੀਟ ਲਾਈਟਾਂ ਬੰਦ
ਵੇਰਕਾ, 25 ਸਤੰਬਰ (ਲਖਵਿੰਦਰ ਸਿੰਘ)-ਨੈਸ਼ਨਲ ਹਾਈਵੇਅ ਉੱਤੇ ਵੇਰਕਾ ਬਾਈਪਾਸ ਤੋਂ ਮਜੀਠਾ ਰੋਡ ਬਾਈਪਾਸ ਤੱਕ ਸਟਰੀਟ ਲਾਈਟਾਂ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਪਈਆਂ ਹਨ। ਰਾਤ ਵੇਲੇ ਇਸ ਮੁੱਖ ਮਾਰਗ ’ਤੇ ਛਾ ਜਾਣ ਵਾਲੇ ਹਨੇਰੇ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਜੀਤ ਡੈਸਕ
26-09-2026