26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਹੁਣ ਨੌਜਵਾਨਾਂ ’ਚ ਲਗਾਤਾਰ ਵੱਧ ਰਹੇ ਨੇ ਦਿਲ ਦੇ ਦੌਰੇ ਬਣ ਰਹੇ ਮੌਤ ਦਾ ਕਾਰਨ : ਫੋਰਟਿਸ

ਅੰਮ੍ਰਿਤਸਰ, 25 ਸਤੰਬਰ (ਰੇਸ਼ਮ ਸਿੰਘ)- ਵਿਸ਼ਵ ਦਿਲ ਦਿਵਸ ਮੌਕੇ ਫੋਰਟਿਸ ਐਸਕਾਰਟ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਨੌਜਵਾਨ ਮਰੀਜ਼ਾਂ ਵਿਚ ਦਿਲ ਦੌਰੇ ਦੇ ਮਾਮਲਿਆਂ ਵਿਚ ਚਿੰਤਾਜਨਕ ਵਾਧੇ ਵੱਲ ਧਿਆਨ ਦਿਵਾਇਆ ਹੈ ਅਤੇ ਸਮੇਂ ਸਿਰ ਇਲਾਜ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ ਹੈ। ਜਿਨ੍ਹਾਂ ਦੱਸਿਆ ਕਿ ਹੁਣ ਨੌਜਵਾਨਾਂ ’ਚ ਦਿਲ ਦੇ ਵੱਧ ਰਹੇ ਦੌਰੇ ਮੌਤ ਦਾ ਕਾਰਨ ਬਣ ਰਹੇ ਹਨ ਜਿਸ ਕਾਰਨ ਇਸ ਦੇ ਲਈ ਅਹਿਤਆਦ ਵਰਤਣਾ ਬੇਹੱਦ ਜਰੂਰੀ ਹੈ।

ਅਜੀਤ ਡੈਸਕ 26-09-2026
ਅੰਮ੍ਰਿਤਸਰ, 25 ਸਤੰਬਰ (ਰੇਸ਼ਮ ਸਿੰਘ)- ਵਿਸ਼ਵ ਦਿਲ ਦਿਵਸ ਮੌਕੇ ਫੋਰਟਿਸ ਐਸਕਾਰਟ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਨੌਜਵਾਨ ਮਰੀਜ਼ਾਂ ਵਿਚ ਦਿਲ ਦੌਰੇ ਦੇ ਮਾਮਲਿਆਂ ਵਿਚ ਚਿੰਤਾਜਨਕ ਵਾਧੇ ਵੱਲ ਧਿਆਨ ਦਿਵਾਇਆ ਹੈ ਅਤੇ ਸਮੇਂ ਸਿਰ ਇਲਾਜ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ ਹੈ। ਜਿਨ੍ਹਾਂ ਦੱਸਿਆ ਕਿ ਹੁਣ ਨੌਜਵਾਨਾਂ ’ਚ ਦਿਲ ਦੇ ਵੱਧ ਰਹੇ ਦੌਰੇ ਮੌਤ ਦਾ ਕਾਰਨ ਬਣ ਰਹੇ ਹਨ ਜਿਸ ਕਾਰਨ ਇਸ ਦੇ ਲਈ ਅਹਿਤਆਦ ਵਰਤਣਾ ਬੇਹੱਦ ਜਰੂਰੀ ਹੈ। ਇਹ ਪ੍ਰਗਟਾਵਾ ਅੱਜ ਇਥੇ ਡਾ. ਐੱਚ.ਪੀ ਸਿੰਘ ਡਾਇਰੈਕਟਰ ਨਾਨ-ਇਨਵੇਸਿਵ ਕਾਰਡੀਓਲੋਜੀ, ਡਾ. ਅਰੁਣ ਕੇ. ਚੋਪੜਾ ਡਾਇਰੈਕਟਰ ਕਾਰਡੀਓਲੋਜੀ, ਡਾ. ਦੀਪਕ ਕਪਿਲਾ ਫੋਰਟਿਸ ਐਸਕਾਰਟ ਹਸਪਤਾਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਕ ਸਾਲ ਦੇ ਘੱਟ ਸਮੇਂ ਅੰਦਰ ਹਸਪਤਾਲ ਵਲੋਂ ਦਿਲ ਦੇ ਦੌਰੇ ਵਾਲੇ 149 ਮਰੀਜ਼ਾਂ ਦਾ ਇਲਾਜ ਕੀਤਾ। ਇਨ੍ਹਾਂ ਵਿਚੋਂ 148 ਮਰੀਜ਼ਾਂ ਦੀਆਂ ਹਾਰਟ ਦੀਆਂ ਬਲੌਕ ਹੋ ਚੁੱਕੀਆਂ ਧਮਨੀਆਂ ਨੂੰ ਖੋਲ੍ਹਣ ਅਤੇ ਖੂਨ ਸਪਲਾਈ ਨੂੰ ਬਹਾਲ ਕਰਨ ਲਈ ਐਮਰਜੈਂਸੀ ਪ੍ਰੋਸੀਜਰ ਕੀਤਾ ਗਿਆ। ਦਿਲ ਦੀਆਂ ਬਿਮਾਰੀਆਂ ਦੇ ਵੱਧ ਰਹੇ ਮਾਮਲਿਆਂ ’ਤੇ ਗੱਲ ਕਰਦੇ ਹੋਏ ਡਾਕਟਰਾਂ ਨੇ ਕਿਹਾ ਦਿਲ ਦੀ ਬਿਮਾਰੀ ਹੁਣ ਸਿਰਫ਼ ਜ਼ਿਆਦਾ ਉਮਰ ਦੇ ਲੋਕਾਂ ਤੱਕ ਹੀ ਸੀਮਿਤ ਨਹੀਂ ਹੈ । ਮਾਹਿਰਾਂ ਅਨੁਸਾਰ ਤਣਾਅ, ਜੀਵਨਸ਼ੈਲੀ ਅਤੇ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਕਾਰਨ ਨੌਜਵਾਨ ਬਾਲਗਾਂ ਵਿਚ ਦਿਲ ਦੀਆਂ ਬਿਮਾਰੀਆਂ ਦੇ ਮਾਮਲਿਆਂ ਵਿਚ ਚਿੰਤਾਜਨਕ ਵਾਧਾ ਹੋਇਆ ਹੈ। ਦਿਲ ਦੇ ਦੌਰੇ ਦੇ ਮਾਮਲੇ ਵਿਚ ਦਿਲ ਦੀਆਂ ਮਾਸਪੇਸ਼ੀਆਂ ਨੁਕਸਾਨੀਆਂ ਜਾਂਦੀਆਂ ਹਨ ਤੇ ਜਿਨ੍ਹਾਂ ਜਲਦੀ ਖੂਨ ਦਾ ਵਹਾਅ ਦੁਬਾਰਾ ਸ਼ੁਰੂ ਕੀਤਾ ਗਿਆ ਉਨ੍ਰਾਂ ਹੀ ਫਾਇਦਾ ਹੁੰਦਾ ਹੈ। ਮੈਡੀਕਲ ਨਜ਼ਰੀਏ ਤੋਂ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਛਾਤੀ ਵਿਚ ਬੇਚੈਨੀ ਜਾਂ ਚੇਤਾਵਨੀ ਦੇਣ ਵਾਲੇ ਹੋਰ ਲੱਛਣਾਂ ਦੇ ਆਪਣੇ-ਆਪ ਠੀਕ ਹੋਣ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਛਾਤੀ ਵਿਚ ਦਰਦ ਜਾਂ ਦਬਾਅ, ਸਾਹ ਲੈਣ ਵਿਚ ਤਕਲੀਫ਼, ਪਸੀਨਾ ਆਉਣਾ, ਜੀਅ ਮਿਚਲਾਉਣਾ ਅਤੇ ਦਰਦ ਦਾ ਬਾਂਹ, ਮੋਢੇ, ਪਿੱਠ ਜਾਂ ਜਬਾੜੇ ਤੱਕ ਫੈਲਣਾ ਵਰਗੇ ਚੇਤਾਵਨੀ ਵਾਲੇ ਸੰਕੇਤਾਂ ਨੂੰ ਪਛਾਣਨਾ ਅਤੇ ਬਿਨਾਂ ਦੇਰੀ ਕੀਤੇ ਸਹੀ ਕਾਰਡੀਅਕ ਸਹੂਲਤ ਵਾਲੇ ਹਸਪਤਾਲ ਪਹੁੰਚਣਾ ਬਹੁਤ ਜ਼ਰੂਰੀ ਹੈ।
ਪਿਛਲੀ ਖ਼ਬਰ ਹਾਈਕੋਰਟ ਵਲੋਂ ਹੁਕਮ ਨਾ ਮੰਨਣ ਵਾਲੇ ਤਹਿਸੀਲਦਾਰ ਤੇ ਪਟਵਾਰੀ ਤਲਬ : ਹਰਪਾਲ ਸਿੰਘ ਯੂ.ਕੇ. ਅਗਲੀ ਖ਼ਬਰ ਕੰਵਲਪ੍ਰੀਤ ਸਿੰਘ ਕਾਕੀ ਹਲਕਾ ਇੰਚਾਰਜ ਕਾਦੀਆਂ ਬਣਨ ਉਪਰੰਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।