28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਨਗਰ ਪੰਚਾਇਤ ਦਫ਼ਤਰ ਬਾਬਾ ਬਕਾਲਾ ਸਾਹਿਬ ਵਿਖੇ ਮੁਫ਼ਤ ਆਯੂਸ਼ ਕੈਂਪ ਲਗਾਇਆ

ਬਾਬਾ ਬਕਾਲਾ ਸਾਹਿਬ, 27 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਨਗਰ ਪੰਚਾਇਤ ਦਫ਼ਤਰ ਵਿਖੇ ਡਾਇਰੈਕਟਰ ਆਯੁਰਵੇਦ ਪੰਜਾਬ ਡਾ. ਰਮਨ ਖੰਨਾ ਅਤੇ ਡਾਇਰੈਕਟਰ ਹੋਮਿਓਪੈਥਿਕ ਪੰਜਾਬ ਡਾ.

ਨਗਰ ਪੰਚਾਇਤ ਦਫ਼ਤਰ ਵਿਖੇ ਮੁਫ਼ਤ ਆਯੂਸ਼ ਕੈਂਪ ਦੇ ਉਦਘਾਟਨ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਸੁਰਜੀਤ ਸਿੰਘ ਕੰਗ, ਕੌਂਸਲਰ ਜੈਮਲ ਸਿੰਘ ਭੁੱਲਰ, ਕੌਂਸਲਰ ਮਨਜਿੰਦਰ ਸਿੰਘ ਸੋਨੀ ਅਤੇ ਹੋਰ । ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ 28-09-2026
ਬਾਬਾ ਬਕਾਲਾ ਸਾਹਿਬ, 27 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਨਗਰ ਪੰਚਾਇਤ ਦਫ਼ਤਰ ਵਿਖੇ ਡਾਇਰੈਕਟਰ ਆਯੁਰਵੇਦ ਪੰਜਾਬ ਡਾ. ਰਮਨ ਖੰਨਾ ਅਤੇ ਡਾਇਰੈਕਟਰ ਹੋਮਿਓਪੈਥਿਕ ਪੰਜਾਬ ਡਾ. ਹਰਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਜ਼ਿਲ੍ਹਾ ਆਯੁਰਵੇਦਿਕ/ਯੂਨਾਨੀ ਅਫ਼ਸਰ ਡਾ. ਦਿਨੇਸ਼ ਕੁਮਾਰ ਅਤੇ ਡਾ: ਰੁਪਿੰਦਰ ਕੋਰ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਦੀ ਯੋਗ ਅਗਵਾਈ ਹੇਠ, ਮੁਫ਼ਤ ਆਯੂਸ਼ ਕੈਂਪ ਆਯੋਜਿਤ ਕੀਤਾ ਗਿਆ । ਇਸ ਕੈਂਪ ਦੌਰਾਨ ਕੁੱਲ 301 ਆਯੁਰਵੇਦਿਕ ਅਤੇ 257 ਹੋਮਿਓਪੈਥਿਕ ਮਰੀਜ਼ਾਂ ਦਾ ਚੈਕਅੱਪ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਇਸ ਕੈਂਪ ਦੌਰਾਨ ਮਫ਼ਤ ਆਯੁਰਵੇਦਿਕ ਅਤੇ ਹੋਮਿਓਪੈਥਿਕ ਦਵਾਈਆਂ ਵੰਡੀਆਂ ਗਈਆਂ । ਕੈਂਪ ਦਾ ਉਦਘਾਟਨ ਨਗਰ ਪੰਚਾਇਤ ਦੇ ਪ੍ਰਧਾਨ ਸੁਰਜੀਤ ਸਿੰਘ ਕੰਗ ਅਤੇ ਕੌਂਸਲਰ ਜੈਮਲ ਸਿੰਘ ਭੁੱਲਰ, ਕੌਂਸਲਰ ਮਨਜਿੰਦਰ ਸਿੰਘ ਸੋਨੀ ਵਲੋਂ ਕੀਤਾ ਗਿਆ । ਇਸ ਕੈਂਪ ਵਿਚ ਬਾਬਾ ਦਇਆ ਸਿੰਘ, ਤਰਨਦੀਪ ਸਿੰਘ ਪੀ.ਏ., ਆਯੂਸ਼ ਵਿਭਾਗ ਵਲੋਂ ਕੈਂਪ ਇੰਚਾਰਜ ਡਾ. ਕਰਨਦੀਪ ਸਿੰਘ (ਐੱਚ.ਐੱਮ.ਓ.), ਡਾ. ਬਲਵਿੰਦਰ ਕੌਰ (ਐੱਚ.ਐੱਮ . ਓ.), ਡਾ. ਰਣਧੀਰ ਸਿੰਘ (ਏ.ਐੱਮ.ਓ.), ਡਾ. ਸੰਦੀਪ ਕੌਰ (ਏ.ਐੱਮ.ਓ.), ਸ਼੍ਰੀਮਤੀ ਬਬੀਤਾ (ਉਪ ਵੈਦ), ਕੰਵਲਜੀਤ ਕੌਰ (ਉਪ ਵੈਦ), ਅਮਨਦੀਪ ਕੌਰ (ਹੋਮਿਓਪੈਥਿਕ ਡਿਸਪੈਂਸਰ), ਅਵਤਾਰ ਸਿੰਘ (ਹੋਮਿਓਪੈਥਿਕ ਡਿਸਪੈਂਸਰ), ਹਰਪ੍ਰੀਤ ਸਿੰਘ ਵਲੋਂ ਭਾਗ ਲਿਆ ਗਿਆ।
ਪਿਛਲੀ ਖ਼ਬਰ ਪਿੰਡਾਂ ’ਚ ਸ਼ਰੇਆਮ ਵਿਕ ਰਹੇ ਨਸ਼ਿਆਂ ’ਤੇ ਕ੍ਰਾਂਤੀਕਾਰੀਆਂ ਨੇ ਚਿੰਤਾ ਪ੍ਰਗਟਾਈ ਅਗਲੀ ਖ਼ਬਰ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਨੌਜਵਾਨ ਵਿਦਿਆਰਥੀ ਮੇਲਾ ਪਿੰਡ ਟੌਂਸਾ ’ਚ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।