ਕਸਬਾ ਬਿਆਸ ਦੇ ਨਾਲੀਆਂ ਤੇ ਗਲੀਆਂ ਦਾ ਮੰਦਾ ਹਾਲ, ਚੂਹਿਆਂ ਨੇ ਇੰਟਰਲਾਕਿੰਗ ਗਲੀਆਂ ਦੇ ਹੇਠਾਂ ਬਣਾਇਆ ਆਪਣਾ ਰੈਣ ਬਸੇਰਾ
ਬਿਆਸ, 26 ਅਕਤੂਬਰ (ਨਰਿੰਦਰ ਸਿੰਘ)-ਹਰ ਥਾਂ ਵਿਕਾਸ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਪਰ ਬਿਆਸ ਦੀਆਂ ਗਲੀਆਂ ਅਤੇ ਨਾਲੀਆਂ ਦਾ ਬਹੁਤ ਮੰਦਾ ਹਾਲ ਹੋ ਚੁੱਕਾ ਹੈ। ਬਿਆਸ ਦੀਆਂ ਗਲੀਆਂ ਵਿਚ ਕਿਤੇ ਨਾ ਕਿਤੇ ਇੰਟਰਲਾਕ ਟਾਈਲਾਂ ਬੈਠ ਚੁੱਕੀਆਂ ਹਨ, ਜਿੱਥੇ ਚੂਹਿਆਂ ਦੇ ਅੱਡੇ ਬਣ ਚੁੱਕੇ ਹਨ ਅਤੇ ਰਾਤ ਹਨੇਰੇ ’ਚ ਇਨ੍ਹਾਂ ਚੂਹਿਆਂ ਨੇ ਨਾਲੀਆਂ ਵਿਚੋਂ ਆਪਣੇ ਰਸਤੇ ਬਣਾ ਕੇ ਇੰਟਰਲਾਕਿੰਗ ਟਾਈਲਾਂ ਦੇ ਹੇਠਾਂ ਗਲੀਆਂ ਵਿਚ ਨੁਕਸਾਨ ਪਹੁੰਚਾ ਰਹੇ ਹਨ।
ਬਿਆਸ, 26 ਅਕਤੂਬਰ (ਨਰਿੰਦਰ ਸਿੰਘ)-ਹਰ ਥਾਂ ਵਿਕਾਸ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਪਰ ਬਿਆਸ ਦੀਆਂ ਗਲੀਆਂ ਅਤੇ ਨਾਲੀਆਂ ਦਾ ਬਹੁਤ ਮੰਦਾ ਹਾਲ ਹੋ ਚੁੱਕਾ ਹੈ। ਬਿਆਸ ਦੀਆਂ ਗਲੀਆਂ ਵਿਚ ਕਿਤੇ ਨਾ ਕਿਤੇ ਇੰਟਰਲਾਕ ਟਾਈਲਾਂ ਬੈਠ ਚੁੱਕੀਆਂ ਹਨ, ਜਿੱਥੇ ਚੂਹਿਆਂ ਦੇ ਅੱਡੇ ਬਣ ਚੁੱਕੇ ਹਨ ਅਤੇ ਰਾਤ ਹਨੇਰੇ ’ਚ ਇਨ੍ਹਾਂ ਚੂਹਿਆਂ ਨੇ ਨਾਲੀਆਂ ਵਿਚੋਂ ਆਪਣੇ ਰਸਤੇ ਬਣਾ ਕੇ ਇੰਟਰਲਾਕਿੰਗ ਟਾਈਲਾਂ ਦੇ ਹੇਠਾਂ ਗਲੀਆਂ ਵਿਚ ਨੁਕਸਾਨ ਪਹੁੰਚਾ ਰਹੇ ਹਨ। ਆਮ ਲੋਕਾਂ ਦੇ ਘਰਾਂ ਦੇ ਲਈ ਵੀ ਨੁਕਸਾਨਦਾਇਕ ਸਾਬਤ ਹੋ ਰਹੇ ਹਨ। ਚੂਹਿਆਂ ਦਾ ਇੰਨਾ ਜਿਆਦਾ ਕਹਿਰ ਬਿਆਸ ਵਿਚ ਹੈ ਕਿ ਰਾਤ ਨੂੰ ਕਈ ਘਰਾਂ ਦੇ ਵਿਚ ਇਹ ਨੁਕਸਾਨ ਕਰਕੇ ਜਾਂਦੇ ਹਨ ਅਤੇ ਦਿਨ ਵੇਲੇ ਨਾਲੀਆਂ ਰਸਤੇ ਇੰਟਰਲਾਕਿੰਗ ਟਾਈਲਾਂ ਦੇ ਹੇਠਾਂ ਜਾ ਬੈਠਦੇ ਹਨ । ਸਫਾਈ ਕਰਮਚਾਰੀਆਂ ਦਾ ਬਿਆਸ ਵਿਚ ਕਹਿਣਾ ਹੈ ਕਿ ਲੋਕ ਨਾਲੀਆਂ ਵਿਚ ਕੂੜਾ ਕਰਕਟ ਲਿਫ਼ਾਫ਼ੇ ਅਤੇ ਬੋਤਲਾਂ ਆਦਿ ਸੁੱਟ ਰਹੇ ਹਨ ਇਸ ਚੀਜ਼ ਦਾ ਵੀ ਤੁਰੰਤ ਹੱਲ ਹੋਣਾ ਚਾਹੀਦਾ ਹੈ। ਗ੍ਰਾਮ ਪੰਚਾਇਤ ਅਤੇ ਉੱਚ ਅਧਿਕਾਰੀਆਂ ਨਾਲ ਮਿਲ ਕੇ ਇਸ ਸਮੱਸਿਆ 6ਦਾ ਹੱਲ ਕੱਢਿਆ ਜਾਵੇ ਤਾਂ ਜੋ ਨਾਲੀਆਂ ਦੇ ਵਿਚ ਗੰਦਗੀ ਨੂੰ ਹੋਰ ਨਾ ਵਧਾਇਆ ਜਾਵੇ ।