27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਗਿਆਨੇਸ਼ ਕੁਮਾਰ ਨੂੰ ਹਟਾਏ ਜਾਣ ਅਤੇ ਚੋਣ ਪ੍ਰਣਾਲੀ 'ਚ ਸੁਧਾਰ ਤੱਕ ਅਸੀਂ ਚੁੱਪ ਨਹੀਂ ਬੈਠਾਂਗੇ - ਵੇਣੂਗੋਪਾਲ

ਨਵੀਂ ਦਿੱਲੀ, 27 ਅਕਤੂਬਰ - ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਕਿਹਾ, "ਸਾਨੂੰ ਨਹੀਂ ਪਤਾ ਕਿ ਪ੍ਰਧਾਨ ਮੰਤਰੀ...

ਅਜੀਤ ਡੈਸਕ 27-10-2026

ਨਵੀਂ ਦਿੱਲੀ, 27 ਅਕਤੂਬਰ - 'ਵੋਟ ਚੋਰੀ' ਦੇ ਕਥਿਤ ਦੋਸ਼ਾਂ, ਐੱਸ.ਆਈ.ਆਰ. ਅਤੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ 'ਇੰਡੀਆ'  ਗੱਠਜੋੜ ਵਲੋਂ 1 ਨਵੰਬਰ ਨੂੰ ਕੀਤੀ ਜਾਣ ਵਾਲੀ ਰੈਲੀ ਤੋਂ ਪਹਿਲਾਂ, ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਰਾਮਲੀਲਾ ਮੈਦਾਨ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ,  "ਸਾਨੂੰ ਨਹੀਂ ਪਤਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਕਿੰਨੇ ਡਰੇ ਹੋਏ ਹਨ, ਇੱਥੋਂ ਤੱਕ ਕਿ ਇਕ ਛੋਟੇ ਜਿਹੇ ਇਕੱਠ ਤੋਂ ਵੀ। ਅਸੀਂ ਗਿਆਨੇਸ਼ ਕੁਮਾਰ ਦੇ 'ਜਨਤਕ ਮਹਾਂਦੋਸ਼' ਦਾ ਐਲਾਨ ਕੀਤਾ ਸੀ। ਅਸੀਂ 1 ਨਵੰਬਰ ਨੂੰ ਇਕ ਮਾਰਚ ਦੀ ਯੋਜਨਾ ਬਣਾਈ ਸੀ... ਅਸੀਂ 25 ਅਕਤੂਬਰ ਤੋਂ 3 ਨਵੰਬਰ ਤੱਕ ਰਾਮਲੀਲ੍ਹਾ ਮੈਦਾਨ ਬੁੱਕ ਕੀਤਾ ਹੈ। ਉਨ੍ਹਾਂ ਨੇ ਸਾਨੂੰ ਪਹਿਲਾਂ ਹੀ 25 ਅਕਤੂਬਰ ਤੋਂ 3 ਨਵੰਬਰ ਤੱਕ ਦੀ ਇਜਾਜ਼ਤ ਦੇ ਦਿੱਤੀ ਸੀ। ਅਸੀਂ ਇੱਥੇ ਹੀ ਇਹ 'ਜਨਤਕ ਮਹਾਂਦੋਸ਼' ਪ੍ਰੋਗਰਾਮ ਕਰਨ ਦਾ ਫ਼ੈਸਲਾ ਕੀਤਾ। ਪਰਸੋਂ, ਸਾਡੇ ਲੋਕ ਉੱਥੇ ਪ੍ਰਬੰਧ ਕਰਨ (ਢਾਂਚਾ ਤਿਆਰ ਕਰਨ) ਲਈ ਪਹੁੰਚੇ, ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਸਾਨੂੰ ਨਹੀਂ ਪਤਾ ਕਿ ਇਸਦਾ ਕੀ ਕਾਰਨ ਹੈ... ਇਸਦਾ ਮਤਲਬ ਹੈ ਕਿ ਇਹ ਦਿੱਲੀ ਪੁਲਿਸ ਦਾ ਫ਼ੈਸਲਾ ਨਹੀਂ ਹੈ। ਇਹ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦਾ ਫ਼ੈਸਲਾ ਹੈ। ਉਹ ਗਿਆਨੇਸ਼ ਕੁਮਾਰ ਨੂੰ ਬਚਾ ਰਹੇ ਹਨ... ਪਰ ਅਸੀਂ ਉਨ੍ਹਾਂ ਦੇ ਦਬਾਅ ਅੱਗੇ ਨਹੀਂ ਝੁਕਾਂਗੇ। ਸਾਨੂੰ ਪਤਾ ਹੈ ਕਿ ਪ੍ਰੋਗਰਾਮ ਕਿਵੇਂ ਕਰਨਾ ਹੈ... ਇਕ ਪਾਸੇ, ਉਹ ਵੋਟਰ ਸੂਚੀ ਵਿਚੋਂ ਅਸਲੀ ਵੋਟਰਾਂ ਦੇ ਨਾਮ ਪੂਰੀ ਤਰ੍ਹਾਂ ਹਟਾ ਰਹੇ ਹਨ। ਦੂਜੇ ਪਾਸੇ, ਜੋ ਲੋਕ ਆਪਣੇ ਲੋਕਤੰਤਰੀ ਅਧਿਕਾਰਾਂ ਨੂੰ ਬਚਾਉਣ ਲਈ ਪ੍ਰਦਰਸ਼ਨ ਕਰ ਰਹੇ ਹਨ, ਸਰਕਾਰ ਉਨ੍ਹਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ... ਅਸੀਂ ਕਿਤੇ ਵੀ ਪ੍ਰਦਰਸ਼ਨ ਕਰ ਸਕਦੇ ਹਾਂ... ਦਿੱਲੀ ਵਿਚ ਬਹੁਤ ਸਾਰੀਆਂ ਥਾਵਾਂ ਹਨ। ਦਿੱਲੀ ਪੁਲਿਸ ਸਾਨੂੰ ਕਿਵੇਂ ਰੋਕ ਸਕਦੀ ਹੈ?... ਸਾਡਾ ਮੁੱਖ ਟੀਚਾ ਬਿਲਕੁਲ ਸਪੱਸ਼ਟ ਹੈ। ਜਦੋਂ ਤੱਕ ਗਿਆਨੇਸ਼ ਕੁਮਾਰ ਨੂੰ ਉਸ ਅਹੁਦੇ ਤੋਂ ਹਟਾਇਆ ਨਹੀਂ ਜਾਂਦਾ ਅਤੇ ਦੇਸ਼ ਦੀ ਚੋਣ ਪ੍ਰਣਾਲੀ ਨੂੰ ਸ਼ੁੱਧ (ਸੁਧਾਰਿਆ) ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਸੀਂ ਚੁੱਪ ਨਹੀਂ ਬੈਠਾਂਗੇ।"

ਪਿਛਲੀ ਖ਼ਬਰ ਨਸ਼ਿਆਂ ਦੇ ਖਾਤਮੇ ਲਈ ਲੋਕ ਜਾਗਰੂਕ ਰੈਲੀ ਦਾ ਆਗਾਜ਼ ਅਗਲੀ ਖ਼ਬਰ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਸਣੇ 7 ਮੁਲਜ਼ਮ ਗ੍ਰਿਫ਼ਤਾਰ