28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਹੈਰੋਇਨ ਸਮੇਤ ਦੋ ਦੋਸ਼ੀ ਕਾਬੂ

ਬਾਬਾ ਬਕਾਲਾ ਸਾਹਿਬ, 27 ਅਕਤੂਬਰ (ਰਾਜਨ)-ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੀ ਪੁਲਿਸ ਨੇ 6 ਗ੍ਰਾਮ ਹੈਰੋਇਨ ਅਤੇ 900 ਰੁਪੈ ਡਰੱਗ ਸਮੇਤ ਦੋ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ: ਸੁਖਪਾਲ ਸਿੰਘ ਡੀ.

ਹੈਰੋਇਨ ਅਤੇ ਡਰੱਗ ਸਮੇਤ ਕਾਬੂ ਦੋ ਦੋਸ਼ੀਆਂ ਨਾਲ ਪੁਲਿਸ ਪਾਰਟੀ । ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ 28-10-2026
ਬਾਬਾ ਬਕਾਲਾ ਸਾਹਿਬ, 27 ਅਕਤੂਬਰ (ਰਾਜਨ)-ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੀ ਪੁਲਿਸ ਨੇ 6 ਗ੍ਰਾਮ ਹੈਰੋਇਨ ਅਤੇ 900 ਰੁਪੈ ਡਰੱਗ ਸਮੇਤ ਦੋ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ: ਸੁਖਪਾਲ ਸਿੰਘ ਡੀ.ਐਸ.ਪੀ. ਬਾਬਾ ਬਕਾਲਾ ਸਾਹਿਬ ਅਤੇ ਸ: ਮੁਖਤਿਆਰ ਸਿੰਘ ਥਾਣਾ ਮੁਖੀ ਬਿਆਸ ਨੇ ਦੱਸਿਆ ਹੈ ਕਿ ਏ.ਐਸ.ਆਈ. ਮਨਦੀਪ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਗਸ਼ਤ ਦੌਰਾਨ ਨਾਕਾ ਲਾਇਆ ਸੀ ਤਾਂ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜਿਸ ਪਾਸੋਂ 06 ਗ੍ਰਾਮ ਹੈਰੋਇਨ ਅਤੇ 900 ਰੁਪੈ ਡਰੱਗ ਮਨੀ ਬ੍ਰਾਮਦ ਹੋਈ, ਜਿਸ ਦੀ ਪਛਾਣ ਗੁਰਪਾਲ ਸਿੰਘ ਉਰਫ ਗੋਪੀ, ਵਾਸੀ ਕਾਨਪੁਰ (ਬਾਬਾ ਬਕਾਲਾ ਸਾਹਿਬ) ਵਜੋਂ ਹੋਈ, ਜਿਸ ਦੇ ਇੰਕਸਾਫ ਉਪਰ ਦਲਜੀਤ ਸਿੰਘ ਉਰਫ ਗੋਨੀ ਵਾਸੀ ਖਾਨਪੁਰ ਨੂੰ ਨਾਮਜਦ ਕੀਤਾ ਗਿਆ। ਦੋਸ਼ੀਆਂ ਖ਼ਿਲਾਫ਼ ਥਾਣਾ ਬਿਆਸ ਵਿਖੇ ਮੁਕੱਦਮਾ ਦਰਜ ਕਰਕੇ, ਦੋਸ਼ੀਆਂ ਨੂੰ ਮਾਣਯੋਗ ਬਾਬਾ ਬਕਾਲਾ ਸਾਹਿਬ ਅਦਾਲਤ ਵਿਚ ਪੇਸ਼ ਕਰਦਿਆਂ, ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਹੈ ।
ਪਿਛਲੀ ਖ਼ਬਰ ਬਾਬਾ ਝੰਡਾ ਸ਼ਹੀਦ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਤੇ ਕਬੱਡੀ ਸ਼ੋਅ ਮੈਚ ਕਰਵਾਇਆ ਅਗਲੀ ਖ਼ਬਰ ਰਣੀਕੇ ਦੀ ਅਗਵਾਈ ’ਚ 10 ਨੂੰ ਹੋ ਰਹੀ ਰੈਲੀ ਵਿਚ ਬੀਬੀਆਂ ਵੱਡੀ ਗਿਣਤੀ ’ਚ ਹੋਣਗੀਆਂ ਸ਼ਾਮਿਲ-ਧਰਮ ਬੀਰ ਸੋਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।