02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸਰਕਾਰੀਆ ਫਾਰਮ, ਫਸਟ ਸਟੈਪ ਸਕੂਲ ਵਿਖੇ ਲਗਾਇਆ ਅੱਖਾਂ ਦਾ ਮੁਫਤ ਕੈਂਪ

ਰਾਮ ਤੀਰਥ, 1 ਨਵੰਬਰ (ਧਰਵਿੰਦਰ ਸਿੰਘ ਔਲਖ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖਾਂ ਦਾ ਮੁਫਤ ਕੈਂਪ ਅੱਜ ਸਰਕਾਰੀਆ ਫਾਰਮ, ਫਸਟ ਸਟੈਪ ਇੰਟਰਨੈਸ਼ਨਲ ਸਕੂਲ ਰਾਮ ਤੀਰਥ ਰੋਡ, ਅੱਡਾ ਬਾਉਲੀ ਵਿਖੇ ਸਮਾਜ ਸੇਵਕ ਗੁਰਵਿੰਦਰ ਸਿੰਘ ਪ੍ਰਿੰਸ ਸਰਕਾਰੀਆ ਦੀ ਸਰਪ੍ਰਸਤੀ ਹੇਠ ਲਗਾਇਆ ਗਿਆ, ਜਿਸ ਵਿਚ ਅੱਖਾਂ ਦੇ ਮਾਹਰ ਡਾ. ਸ਼ੌਕੀਨ ਸਿੰਘ, ਡਾ.

ਅਜੀਤ ਡੈਸਕ 02-11-2026
ਰਾਮ ਤੀਰਥ, 1 ਨਵੰਬਰ (ਧਰਵਿੰਦਰ ਸਿੰਘ ਔਲਖ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖਾਂ ਦਾ ਮੁਫਤ ਕੈਂਪ ਅੱਜ ਸਰਕਾਰੀਆ ਫਾਰਮ, ਫਸਟ ਸਟੈਪ ਇੰਟਰਨੈਸ਼ਨਲ ਸਕੂਲ ਰਾਮ ਤੀਰਥ ਰੋਡ, ਅੱਡਾ ਬਾਉਲੀ ਵਿਖੇ ਸਮਾਜ ਸੇਵਕ ਗੁਰਵਿੰਦਰ ਸਿੰਘ ਪ੍ਰਿੰਸ ਸਰਕਾਰੀਆ ਦੀ ਸਰਪ੍ਰਸਤੀ ਹੇਠ ਲਗਾਇਆ ਗਿਆ, ਜਿਸ ਵਿਚ ਅੱਖਾਂ ਦੇ ਮਾਹਰ ਡਾ. ਸ਼ੌਕੀਨ ਸਿੰਘ, ਡਾ. ਸਿਧਾਮਾ, ਡਾ. ਰਣਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ 300 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ, ਅੱਖਾਂ ਦੇ ਦਾਰੂ ਅਤੇ ਐਨਕਾਂ ਦਿੱਤੀਆਂ ਗਈਆਂ। ਡਾਕਟਰਾਂ ਦੀ ਟੀਮ ਨੇ ਦੱਸਿਆ ਕਿ 75 ਦੇ ਲਗਭਗ ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ’ਤੇ ਗੱਲਬਾਤ ਕਰਦਿਆਂ ਪ੍ਰਿੰਸ ਸਰਕਾਰੀਆ ਨੇ ਕਿਹਾ ਕਿ ਉਹ ਹਰ ਸਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ ਤੇ ਹਰ ਸਾਲ ਅੱਖਾਂ ਦਾ ਮੁਫਤ ਕੈਂਪ ਲਾ ਕੇ ਲੋਕਾਂ ਦੀ ਸੇਵਾ ਕਰਦੇ ਹਨ ਅਤੇ ਇਸ ਨਾਲ ਉਨ੍ਹਾਂ ਦੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ।
ਪਿਛਲੀ ਖ਼ਬਰ ਖ਼ਾਲਸਾ ਕਾਲਜੀਏਟ ਸਕੂਲ ਮਹਿਤਾ ਵਿਖੇ ‘ਕਾਮਰਸ ਕੁਇਜ਼ ਮੁਕਾਬਲਾ’ ਕਰਵਾਇਆ ਅਗਲੀ ਖ਼ਬਰ ਪਿੰਡ ਸੰਤੂ ਨੰਗਲ (ਅੰਮ੍ਰਿਤਸਰ ) ਦੀ ਅਕਾਸ਼ਦੀਪ ਕੌਰ ਨੇ ਯੂਰਪੀ ਯੂਨੀਅਨ ਦੀ ਵੱਕਾਰੀ ਸਕਾਲਰਸ਼ਿਪ ਤਹਿਤ ਮਾਸਟਰਜ਼ ਦੀ ਡਿਗਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।