02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸ਼ੋ੍ਮਣੀ ਅਕਾਲੀ ਦਲ ਬਾਦਲ ਵਲੋਂ ਪਿੰਡ ਥੋਬਾ ਦੇ ਡਾ. ਬਲਜੀਤ ਨੂੰ ਥਾਪਿਆ ਅਕਾਲੀ ਦਲ ਦਾ ਸੰਯੁਕਤ ਸਕੱਤਰ

ਗੱਗੋਮਾਹਲ, 1 ਨਵੰਬਰ (ਬਲਵਿੰਦਰ ਸਿੰਘ ਸੰਧੂ)-ਸ਼ੋ੍ਮਣੀ ਅਕਾਲੀ ਦਲ ਬਾਦਲ ਵਲੋਂ ਅੱਜ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਾ. ਬਲਜੀਤ ਥੋਬਾ ਨੂੰ ਸੰਯੁਕਤ ਸਕੱਤਰ ਪੰਜਾਬ ਨਿਯੁਕਤ ਕੀਤਾ ਗਿਆ।

ਅਜੀਤ ਡੈਸਕ 02-11-2026
ਗੱਗੋਮਾਹਲ, 1 ਨਵੰਬਰ (ਬਲਵਿੰਦਰ ਸਿੰਘ ਸੰਧੂ)-ਸ਼ੋ੍ਮਣੀ ਅਕਾਲੀ ਦਲ ਬਾਦਲ ਵਲੋਂ ਅੱਜ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਾ. ਬਲਜੀਤ ਥੋਬਾ ਨੂੰ ਸੰਯੁਕਤ ਸਕੱਤਰ ਪੰਜਾਬ ਨਿਯੁਕਤ ਕੀਤਾ ਗਿਆ। ਨਿਯੁਕਤੀ ਪੱਤਰ ਦੇਣ ਮੌਕੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਇੰਚਾ: ਜੋਧ ਸਿੰਘ ਸਮਰਾ ਵਿਸੇਸ਼ ਤੌਰ ’ਤੇ ਹਾਜ਼ਰ ਸਨ । ਇਸ ਸਮੇ ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਹਰੇਕ ਮੁੱਦੇ ’ਤੇ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ ,ਨਸ਼ਿਆਂ ਦਾ ਪੰਜਾਬ ਵਿਚ ਬਹੁਤ ਬੁਰਾ ਹਾਲ ਹੈ ਤੇ ਨੌਜਵਾਨ ਨਸ਼ਿਆਂ ਦੀ ਗ੍ਰਿਫਤ ਵਿਚ ਆ ਕੇ ਦਮ ਤੋੜ ਰਹੇ ਹਨ। ਪੰਜਾਬ ਦੇ ਵਪਾਰੀ ਫਿਰੌਤੀਆਂ ਤੋਂ ਦੁਖੀ ਹੋ ਕੇ ਪੰਜਾਬ ਵਿਚ ਆਪਣਾ ਕਾਰੋਬਾਰ ਸਮੇਟ ਰਹੇ ਹਨ । ਇਸ ਸਰਕਾਰ ਨੇ ਪੰਜਾਬ ਨੂੰ ਕੰਗਾਲੀ ਦੇ ਬੂਹੇ ਤੇ ਲਿਆ ਖੜ੍ਹਾ ਕੀਤਾ ਹੈ , ਸੋ ਲੋੜ ਹੈ 2027 ਦੀਆਂ ਚੋਣਾ ਵਿਚ ਇਸ ਸਰਕਾਰ ਨੂੰ ਚਲਦਾ ਕਰਕੇ ਸ਼ੋ੍ਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਦਾ ਗਠਨ ਕੀਤਾ ਜਾਵੇ ਤਾਂ ਜੋ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਣਾਇਆ ਜਾ ਸਕੇ । ਇਸ ਸਮੇ ਜੋਧ ਸਿੰਘ ਸਮਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਅੱਜ ਵੱਡੀ ਗਿਣਤੀ ਵਿਚ ਅਕਾਲੀ ਦਲ ਨਾਲ ਖੜੇ ਹਨ ਤੇ ਚੋਣ ਜਾਬਤਾ ਲਗਦਿਆਂ ਹੀ ਆਮ ਆਦਮੀ ਪਾਰਟੀ ਤੋਂ ਦੁਖੀ ਪੰਜਾਬੀ ਅਕਾਲੀ ਦਲ ਵਿਚ ਸ਼ਾਮਿਲ ਹੋਣਗੇ । ਇਸ ਮੌਕੇ ਬਗੀਚਾ ਸਿੰਘ, ਪ੍ਰਗਟ ਸਿੰਘ, ਰਸ਼ਪਾਲ ਸਿੰਘ, ਰੋਬਨ ਰੂੜੇਵਾਲ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ ਕਾਮਰੇਡ, ਕਮਲ ਵੜੈਚ, ਸੁਰਿੰਦਰ ਮਸੀਹ, ਕੁੱਕੂ ਥੋਬਾ, ਪ੍ਰਗਟ ਮਸੀਹ, ਮਾ: ਡੈਨੀਅਲ ਥੋਬਾ, ਜੱਜ ਅਵਾਣ, ਮਾਨੂੰ ਦਰੀਆ, ਲਵ ਥੋਬਾ ਵੀ ਹਾਜ਼ਰ ਸਨ ।
ਪਿਛਲੀ ਖ਼ਬਰ ਡਿਪਸ ਰਈਆ ਬਣਿਆ ਅਥਲੈਟਿਕਸ ਟੂਰਨਾਮੈਂਟ ਦਾ ਚੈਂਪੀਅਨ, ਅੰਡਰ-19 ਓਵਰਆਲ ਟਰਾਫੀ ਵੀ ਜਿੱਤੀ ਅਗਲੀ ਖ਼ਬਰ ਡਾ. ਗੁਰਦਿਆਲ ਸਿੰਘ ਫੁੱਲ ਯਾਦਗਾਰੀ ਮੁਕਾਬਲਿਆਂ ਦੇ ਕਲਾ ਊਤਸਵ 2026 ਵਿਚ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਮਜੀਠਾ ਦੀ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।