ਟੀਮ ਡਿੰਪਾ ਨੇ ਪ੍ਰਤਾਪ ਸਿੰਘ ਬਾਜਵਾ ਨਾਲ ਕੀਤੀ ਅਹਿਮ ਮੁਲਾਕਾਤ
ਬਾਬਾ ਬਕਾਲਾ ਸਾਹਿਬ, 10 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਵਿਚ ਸ: ਜਸਬੀਰ ਸਿੰਘ ਗਿੱਲ ਸਾ: ਮੈਂਬਰ ਪਾਰਲੀਮੈਂਟ ਦੀ ਅਗਵਾਈ ਹੇਠ ਸਰਗਰਮੀ ਨਾਲ ਵਿਚਰ ਰਹੀ ‘ਟੀਮ ਡਿੰਪਾ’ ਵਲੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ ਨਾਲ ਇਕ ਅਹਿਮ ਮੁਲਾਕਾਤ ਕੀਤੀ ਗਈ। ਇਸ ਮੌਕੇ ਟੀਮ ਡਿੰਪਾ ਵਲੋਂ ਇਸ ਮੁਲਾਕਾਤ ਵਿਚ ਜਿੱਥੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਮੌਜੂਦਾ ਸਿਆਸੀ ਹਾਲਾਤਾਂ ਨੂੰ ਲੈ ਕੇ ਵਿਚਾਰਾਂ ਹੋਈਆਂ, ਉੱਥੇ ਨਾਲ ਹੀ ਜਲਦ ਆ ਰਹੀ 2027 ਦੀ ਚੋਣ ਜਿੱਤਣ ਲਈ ਇਕ ਚੰਗੇ ਅਤੇ ਬੇਦਾਗ਼ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਮੰਗ ਵੀ ਬਾਜਵਾ ਸਾਹਿਬ ਅੱਗੇ ਰੱਖੀ ਗਈ, ਜਿਸ ’ਤੇ ਉਨ੍ਹਾਂ ਨੇ ਪੂਰਨ ਭਰੋਸਾ ਦਿੰਦਿਆਂ ਕਿਹਾ ਕਿ ਹਾਈਕਮਾਨ ਹਰ ਪੱਖ ਤੋਂ ਵਿਚਾਰ ਚਰਚਾ ਕਰਨ ਅਤੇ ਟੀਮ ਡਿੰਪਾ ਦੀਆਂ ਭਾਵਨਾਵਾਂ ਨੂੰ ਅੱਗੇ ਰੱਖ ਕੇ ਹੀ ਟਿਕਟ ’ਤੇ ਫ਼ੈਸਲਾ ਲਵੇਗੀ ।
ਬਾਬਾ ਬਕਾਲਾ ਸਾਹਿਬ, 10 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਵਿਚ ਸ: ਜਸਬੀਰ ਸਿੰਘ ਗਿੱਲ ਸਾ: ਮੈਂਬਰ ਪਾਰਲੀਮੈਂਟ ਦੀ ਅਗਵਾਈ ਹੇਠ ਸਰਗਰਮੀ ਨਾਲ ਵਿਚਰ ਰਹੀ ‘ਟੀਮ ਡਿੰਪਾ’ ਵਲੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ ਨਾਲ ਇਕ ਅਹਿਮ ਮੁਲਾਕਾਤ ਕੀਤੀ ਗਈ। ਇਸ ਮੌਕੇ ਟੀਮ ਡਿੰਪਾ ਵਲੋਂ ਇਸ ਮੁਲਾਕਾਤ ਵਿਚ ਜਿੱਥੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਮੌਜੂਦਾ ਸਿਆਸੀ ਹਾਲਾਤਾਂ ਨੂੰ ਲੈ ਕੇ ਵਿਚਾਰਾਂ ਹੋਈਆਂ, ਉੱਥੇ ਨਾਲ ਹੀ ਜਲਦ ਆ ਰਹੀ 2027 ਦੀ ਚੋਣ ਜਿੱਤਣ ਲਈ ਇਕ ਚੰਗੇ ਅਤੇ ਬੇਦਾਗ਼ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਮੰਗ ਵੀ ਬਾਜਵਾ ਸਾਹਿਬ ਅੱਗੇ ਰੱਖੀ ਗਈ, ਜਿਸ ’ਤੇ ਉਨ੍ਹਾਂ ਨੇ ਪੂਰਨ ਭਰੋਸਾ ਦਿੰਦਿਆਂ ਕਿਹਾ ਕਿ ਹਾਈਕਮਾਨ ਹਰ ਪੱਖ ਤੋਂ ਵਿਚਾਰ ਚਰਚਾ ਕਰਨ ਅਤੇ ਟੀਮ ਡਿੰਪਾ ਦੀਆਂ ਭਾਵਨਾਵਾਂ ਨੂੰ ਅੱਗੇ ਰੱਖ ਕੇ ਹੀ ਟਿਕਟ ’ਤੇ ਫ਼ੈਸਲਾ ਲਵੇਗੀ । ਇਸ ਮੌਕੇ ਟੀਮ ਡਿੰਪਾ ਦੇ ਸੀਨੀਅਰ ਆਗੂ ਚੇਅਰਮੈਨ ਵਰਿੰਦਰ ਸਿੰਘ ਭਿੰਡਰ, ਸਰਪੰਚ ਰਵਿੰਦਰ ਸਿੰਘ ਰਵੀ ਚੀਮਾਂ, ਸਰਪੰਚ ਅਰਜਨਬੀਰ ਸਿੰਘ ਸਰਾਂ, ਯੁੱਧਵੀਰ ਸਰਲੀ, ਲਾਲੀ ਹਸਨਪੁਰ, ਸੁਰਜਨ ਭਲਾਈਪੁਰ, ਸਾਹਿਬ ਸਿੰਘ ਸਰਪੰਚ, ਹਰਜਿੰਦਰ ਰਾਮਪੁਰ, ਬਖਤਾਵਰ ਸਿੰਘ ਬਾਣੀਆਂ, ਪ੍ਰਵੀਨਪਾਲ ਐਡਵੋਕੇਟ, ਹਰਪ੍ਰੀਤ ਸਿੰਘ ਸੋਨੂੰ, ਨੰਬਰਦਾਰ ਹੀਰਾ ਸਿੰਘ, ਬਲਰਾਜ ਬਿਹਾਰੀਪੁਰ, ਸਰਪੰਚ ਗੁਰਜੀਤ ਸਿੰਘ, ਯੂਥ ਪ੍ਰਧਾਨ ਸੁੱਖ ਰੰਧਾਵਾ, ਗੁਰਿੰਦਰ ਸ਼ਾਹ, ਗੁਰਵਿੰਦਰ ਚੀਮਾਂ ਆਦਿ ਹਾਜ਼ਰ ਸਨ ।