ਰੁਜ਼ਗਾਰ ਦੀ ਭਾਲ ਵਿਚ ਵਿਦੇਸ਼ ਗਏ ਪਿੰਡ ਵਡਾਲਾ ਵੀਰਮ ਦੇ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਵਿਚ ਹੋਈ ਮੌਤ
ਮਜੀਠਾ, 18 ਨਵੰਬਰ (ਮਨਿੰਦਰ ਸਿੰਘ ਸੋਖੀ)-ਕਵੀ ਸ਼ਾਹ ਮੁਹੰਮਦ ਦੇ ਪਿੰਡ ਵਡਾਲਾ ਵੀਰਮ ਦੇ ਜੰਮਪਲ ਨੌਜਵਾਨ ਸਮਾਜ ਸੇਵੀ ਨਿੱਕੂ ਵਡਾਲਾ ਜੋ ਕਿ ਆਪਣੇ ਰੁਜ਼ਗਾਰ ਲਈ ਇੰਗਲੈਂਡ ਵਿਖੇ ਕੁਝ ਸਾਲ ਪਹਿਲਾਂ ਗਏ ਸਨ ਪਿਛਲੇ ਦਿਨੀ ਵਿਦੇਸ਼ ਇੰਗਲੈਂਡ ਵਿਖੇ ਹੀ ਇਕ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ। ਇੰਗਲੈਂਡ ਵਿਖੇ ਪੋਸਟ ਮਾਰਟਮ ਕਰਨ ਤੋਂ ਬਾਅਦ ਨਿੱਕੂ ਵਡਾਲਾ ਦਾ ਮ੍ਰਿਤਕ ਸਰੀਰ ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਉਨ੍ਹਾਂ ਦੇ ਜੱਦੀ ਪਿੰਡ ਪਿੰਡ ਵਡਾਲਾ ਵੀਰਮ ਵਿਖੇ ਲਿਆਂਦਾ ਜਾ ਰਿਹਾ ਹੈ।
ਅਜੀਤ ਡੈਸਕ
19-11-2026