ਪਰਸਰਾਮ ਨਗਰ ਅੰਡਰਬ੍ਰਿਜ ਕੋਲ ਸਾਈਕਲ ਸਵਾਰ ਤੋਂ 13 ਹਜ਼ਾਰ ਰੁਪਏ ਲੁੱਟੇ
ਬਠਿੰਡਾ , 23 ਅਗਸਤ ( ਪ੍ਰੀਤਪਾਲ ਸਿੰਘ ਰੋਮਾਣਾ )- ਬਠਿੰਡਾ ਦੇ ਪਰਸਰਾਮ ਨਗਰ ਅੰਡਰਬ੍ਰਿਜ ਨੇੜੇ ਤਿੰਨ ਅਣਪਛਾਤੇ ਨੌਜਵਾਨਾਂ ਵਲੋਂ ਇਕ ਸਾਈਕਲ ਸਵਾਰ ਨੂੰ ਘੇਰ ਕੇ 13 ਹਜ਼ਾਰ ਰੁਪਏ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ ।
ਅਜੀਤ ਡੈਸਕ
24-08-2026