ਦੋਸ਼ੀ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਮੌਜੂਦਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਵੱਲੋਂ ਥਾਣੇ ਅੱਗੇ ਧਰਨਾ
ਰਾਮਾਂ ਮੰਡੀ, 23 ਅਗਸਤ (ਤਰਸੇਮ ਸਿੰਗਲਾ)- ਕਰੀਬ 11 ਮਹੀਨੇ ਪਹਿਲਾਂ ਰਾਮਾਂ ਥਾਣੇ ਵਿਚ ਦਰਜ ਹੋਏ ਗੋਲੀਬਾਰੀ ਅਤੇ ਹਮਲੇ ਦੇ ਮਾਮਲੇ ਵਿਚ ਨਾਮਜ਼ਦ ਦੋਸ਼ੀ ਦੀ ਗ੍ਰਿਫ਼ਤਾਰੀ ਅਤੇ ਦੋ ਨਾਮਾਲੂਮ ਵਿਅਕਤੀਆਂ ਨੂੰ ਕੇਸ ਵਿਚ ਨਾਮਜ਼ਦ ਕਰਨ ਦੀ ਮੰਗ ਨੂੰ ਲੈ ਕੇ ਨਗਰ ਕੌਂਸਲ ਰਾਮਾਂ ਦੇ ਸਰਕਾਰ ਪੱਖੀ ਮੌਜੂਦਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਵਲੋਂ ਕੌਂਸਲਰਾਂ ਅਤੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਥਾਣਾ ਰਾਮਾਂ ਦੇ ਬਾਹਰ ਧਰਨਾ ਦਿੱਤਾ ਗਿਆ। ਜੋ ਸਮਾਚਾਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।
ਰ
ਰਾਮਾਂ ਥਾਣੇ ਦੇ ਬਾਹਰ ਧਰਨੇ ‘ਤੇ ਬੈਠੇ ਮੌਜੂਦਾ ਮੀਤ ਪ੍ਰਧਾਨ, ਕੌਂਸਲਰ ਅਤੇ ਪਿੰਡ ਵਾਸੀ। ਤਸਵੀਰ: ਤਰਸੇਮ ਸਿੰਗਲਾ
24-08-2026
ਰਾਮਾਂ ਮੰਡੀ, 23 ਅਗਸਤ (ਤਰਸੇਮ ਸਿੰਗਲਾ)- ਕਰੀਬ 11 ਮਹੀਨੇ ਪਹਿਲਾਂ ਰਾਮਾਂ ਥਾਣੇ ਵਿਚ ਦਰਜ ਹੋਏ ਗੋਲੀਬਾਰੀ ਅਤੇ ਹਮਲੇ ਦੇ ਮਾਮਲੇ ਵਿਚ ਨਾਮਜ਼ਦ ਦੋਸ਼ੀ ਦੀ ਗ੍ਰਿਫ਼ਤਾਰੀ ਅਤੇ ਦੋ ਨਾਮਾਲੂਮ ਵਿਅਕਤੀਆਂ ਨੂੰ ਕੇਸ ਵਿਚ ਨਾਮਜ਼ਦ ਕਰਨ ਦੀ ਮੰਗ ਨੂੰ ਲੈ ਕੇ ਨਗਰ ਕੌਂਸਲ ਰਾਮਾਂ ਦੇ ਸਰਕਾਰ ਪੱਖੀ ਮੌਜੂਦਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਵਲੋਂ ਕੌਂਸਲਰਾਂ ਅਤੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਥਾਣਾ ਰਾਮਾਂ ਦੇ ਬਾਹਰ ਧਰਨਾ ਦਿੱਤਾ ਗਿਆ। ਜੋ ਸਮਾਚਾਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਬਲਜਿੰਦਰ ਸਿੰਘ ਦੇ ਬਿਆਨ ਅਨੁਸਾਰ ਕਰੀਬ 11 ਮਹੀਨੇ ਪਹਿਲਾਂ ਉਹ ਆਪਣੀ ਬੋਲੈਰੋ ਗੱਡੀ ‘ਤੇ ਤਲਵੰਡੀ ਸਾਬੋ ਵੱਲ ਜਾ ਰਿਹਾ ਸੀ ਤਾਂ ਰਿਲਾਇੰਸ ਪੰਪ ਤੋਂ ਅੱਗੇ ਤਿੰਨ ਨੌਜਵਾਨਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਸ ਦੇ ਦੋਸ਼ ਅਨੁਸਾਰ ਨਿੰਦਰ ਸਿੰਘ ਵਾਸੀ ਰਾਮਾਂ ਕੋਲ ਪਿਸਤੌਲ ਅਤੇ ਇਕ ਨਾਮਾਲੂਮ ਵਿਅਕਤੀ ਕੋਲ ਕਿਰਪਾਨ ਸੀ। ਉਸ ਨੇ ਦੋਸ਼ ਲਾਇਆ ਕਿ ਨਿੰਦਰ ਸਿੰਘ ਵਲੋਂ ਉਸ ਦੀ ਗੱਡੀ ਵੱਲ ਦੋ ਫਾਇਰ ਕੀਤੇ ਗਏ, ਜਿਸ ਤੋਂ ਬਾਅਦ ਉਹ ਗੱਡੀ ਛੱਡ ਕੇ ਖੇਤਾਂ ਵੱਲ ਭੱਜ ਕੇ ਆਪਣ ੀ ਜਾਨ ਬਚਾਉਣ ਵਿਚ ਕਾਮਯਾਬ ਹੋਇਆ। ਬਾਅਦ ਵਿਚ ਘਰ ਵਾਪਸ ਜਾਂਦੇ ਸਮੇਂ ਰਿਫਾਇਨਰੀ ਰੋਡ ‘ਤੇ ਜੱਜਲ ਵਾਲੇ ਰਸਤੇ ਨੇੜੇ ਮੁੜ ਤਿੰਨੋਂ ਵਿਅਕਤੀਆਂ ਵਲੋਂ ਉਸ ਨੂੰ ਮੁੜ ਘੇਰ ਕੇ ਇੱਕ ਨਾਮਾਲੂਮ ਵਿਅਕਤੀ ਵਲੋਂ ਕਿਰਪਾਨ ਨਾਲ ਹਮਲਾ ਕੀਤਾ ਗਿਆ, ਜਿਸ ਦੌਰਾਨ ਉਸ ਦੀ ਸੱਜੀ ਬਾਂਹ ‘ਤੇ ਸੱਟ ਲੱਗੀ। ਇਸ ਮਾਮਲੇ ਵਿਚ 22 ਸਤੰਬਰ 2025 ਨੂੰ ਪੁਲਿਸ ਵਲੋਂ ਉਸ ਦਾ ਬਿਆਨ ਦਰਜ ਕਰਕੇ ਨਿੰਦਰ ਸਿੰਘ ਅਤੇ ਦੋ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਬੀ.ਐਨ.ਐਸ. ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਧਰਨਾਕਾਰੀਆਂ ਦਾ ਦੋਸ਼ ਹੈ ਕਿ ਨਾਮਜ਼ਦ ਦੋਸ਼ੀ ਵਲੋਂ ਲਗਵਾਈ ਇਨਕੁਆਰੀ ਹੋ ਚੁੱਕੀ ਹੈ ਅਤੇ ਮਾਨਯੋਗ ਅਦਾਲਤ ਬਠਿੰਡਾ ਅਤੇ ਹਾਈਕੋਰਟ ਚੰਡੀਗੜ੍ਹ ਵੱਲੋਂ ਉਸ ਦੀ ਜ਼ਮਾਨਤ ਵੀ ਰੱਦ ਕੀਤੀ ਜਾ ਚੁੱਕੀ ਹੈ। ਇਸ ਦੇ ਬਾਵਜੂਦ ਵੀ ਪੁਲਿਸ ਵਲੋਂ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਨਾਮਾਲੂਮ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕੇਸ ਵਿਚ ਨਾਮਜ਼ਦ ਨਹੀਂ ਕੀਤਾ ਗਿਆ। ਬਲਜਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਪੱਖੀ ਨੁਮਾਇੰਦਾ ਹੋਣ ਦੇ ਬਾਵਜੂਦ ਉਸ ਨੂੰ ਇਨਸਾਫ਼ ਲਈ ਧਰਨਾ ਦੇਣਾ ਪੈ ਰਿਹਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਨਾਮਾਲੂਮ ਵਿਅਕਤੀਆਂ ਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਧਰਨੇ ਦੌਰਾਨ ਥਾਣਾ ਮੁਖੀ ਦੇ ਥਾਣੇ ਵਿਚ ਮੌਜੂਦ ਨਾ ਹੋਣ ਅਤੇ ਪੱਤਰਕਾਰਾਂ ਦੇ ਫ਼ੋਨ ਵੀ ਨਹੀਂ ਚੁੱਕੇ ਗਏ।