24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਵਾਤਾਵਰਨ ਪ੍ਰੇਮੀ ਪ੍ਰਿੰਸੀਪਲ ਹਰਬੰਸ ਸਿੰਘ ਬਰਾੜ ਨੇ ਬੂਟੇ ਵੰਡੇ

ਭਾਈਰੂਪਾ, 23 ਅਗਸਤ (ਵਰਿੰਦਰ ਲੱਕੀ)-ਕਸਬਾ ਭਾਈਰੂਪਾ ਦੇ ਵਾਤਾਵਰਨ ਪ੍ਰੇਮੀ ਤੇ ਨਾਮਵਰ ਸਿੱਖਿਆ ਸੰਸਥਾ ਸਮਰ ਹਿੱਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈਰੂਪਾ ਦੇ ਸੰਚਾਲਕ ਪ੍ਰਿੰਸੀਪਲ ਹਰਬੰਸ ਸਿੰਘ ਬਰਾੜ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚਿਆਂ ਨੂੰ ਬੂਟੇ ਵੰਡੇ ਗਏ। ਵਰਣਨਯੋਗ ਹੈ ਕਿ ਪ੍ਰਿੰ: ਬਰਾੜ ਸਾਲ 2011 ਤੋਂ ਬੂਟਿਆਂ ਦੀ ਵੰਡ ਕਰ ਰਹੇ ਹਨ ਜਿਨ੍ਹਾਂ ਦੀ ਗਿਣਤੀ ਹੁਣ ਤੱਕ 14700 ਤੱਕ ਪਹੁੰਚ ਗਈ ਹੈ।

ਵਿਦਿਆਰਥੀਆਂ ਨੂੰ ਬੂਟੇ ਵੰਡਦੇ ਹੋਏ ਪ੍ਰਿੰਸੀਪਲ ਹਰਬੰਸ ਸਿੰਘ ਬਰਾੜ। ਤਸਵੀਰ: ਵਰਿੰਦਰ ਲੱਕੀ 24-08-2026
ਭਾਈਰੂਪਾ, 23 ਅਗਸਤ (ਵਰਿੰਦਰ ਲੱਕੀ)-ਕਸਬਾ ਭਾਈਰੂਪਾ ਦੇ ਵਾਤਾਵਰਨ ਪ੍ਰੇਮੀ ਤੇ ਨਾਮਵਰ ਸਿੱਖਿਆ ਸੰਸਥਾ ਸਮਰ ਹਿੱਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈਰੂਪਾ ਦੇ ਸੰਚਾਲਕ ਪ੍ਰਿੰਸੀਪਲ ਹਰਬੰਸ ਸਿੰਘ ਬਰਾੜ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚਿਆਂ ਨੂੰ ਬੂਟੇ ਵੰਡੇ ਗਏ। ਵਰਣਨਯੋਗ ਹੈ ਕਿ ਪ੍ਰਿੰ: ਬਰਾੜ ਸਾਲ 2011 ਤੋਂ ਬੂਟਿਆਂ ਦੀ ਵੰਡ ਕਰ ਰਹੇ ਹਨ ਜਿਨ੍ਹਾਂ ਦੀ ਗਿਣਤੀ ਹੁਣ ਤੱਕ 14700 ਤੱਕ ਪਹੁੰਚ ਗਈ ਹੈ। ਸਕੂਲ ਦੇ ਸੀਨੀਅਰ ਅਧਿਆਪਕ ਜਸਵੀਰ ਨੇ ਦੱਸਿਆ ਕਿ ਵੰਡੇ ਗਏ ਬੂਟਿਆਂ ਦਾ ਪੂਰਾ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ ਤੇ ਪਹਿਲਾਂ ਲਾਏ ਗਏ ਬੂਟੇ ਹੁਣ ਪੂਰੇ ਦਰੱਖਤ ਬਣ ਚੁੱਕੇ ਹਨ। ਵਰਣਨਯੋਗ ਹੈ ਕਿ ਪ੍ਰਿੰ: ਬਰਾੜ ਵਲੋਂ ਕਦੇ ਵੀ ਕਣਕ/ਝੋਨੇ ਦੇ ਨਾੜ ਨੂੰ ਅੱਗ ਨਹੀਂ ਲਗਾਈ ਜਾਂਦੀ ਤੇ ਵਿਗਿਆਨਕ ਤਰੀਕੇ ਨਾਲ ਖੇਤੀ ਕੀਤੀ ਜਾਂਦੀ ਹੈ। ਪ੍ਰਿੰ: ਬਰਾੜ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਾਨੂੰ ਅਜਿਹਾ ਕੋਈ ਵੀ ਕਦਮ ਨਹੀਂ ਉਠਾਉਣਾ ਚਾਹੀਦਾ ਜਿਸ ਨਾਲ ਕੁਦਰਤ ਦਾ ਨੁਕਸਾਨ ਹੋਵੇ। ਉਨ੍ਹਾਂ ਕਿਹਾ ਕਿ ਸਾਨੂੰ ਵੱਧ ਬੂਟੇ ਲਗਾਉਣ ਚਾਹੁੰਦੇ ਹਨ।
ਪਿਛਲੀ ਖ਼ਬਰ ਫਤਹਿ ਗਰੁੱਪ ਵਲੋਂ ਵਿਰਸਾ ਪੰਜਾਬਣਾਂ ਦਾ’ ਸਮਾਗਮ ਧੂਮਧਾਮ ਨਾਲ ਕਰਵਾਇਆ ਫਤਿਹ ਕਾਲਜ ’ ਚ ਗੂੰਜੀ ਪੰਜਾਬੀ ਵਿਰਸੇ ਦੀ ਧੁਨ ,... ਅਗਲੀ ਖ਼ਬਰ ਅੱਪਗ੍ਰੇਡ ਹੋਏ ਸਕੂਲ ਅੰਦਰ ਸਟਾਫ਼ ਦੀ ਘਾਟ ਨੂੰ ਪੂਰਾ ਕਰਵਾਉਣ ਲਈ ਬੁਰਜ ਸੇਮਾ ਵਾਸੀ 25 ਨੂੰ ਲਗਾਉਣਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।