ਰਿਸ਼ੀ ਮਾਡਲ ਸਕੂਲ ਦੇ ਵਿਦਿਆਰਥੀਆਂ ਦੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਸ਼ਾਨਦਾਰ ਜਿੱਤ
ਪੰਜਗਰਾਈਂ ਕਲਾਂ, 1 ਸਤੰਬਰ (ਸੁਖਮੰਦਰ ਸਿੰਘ ਬਰਾੜ)-70ਵੀਆਂ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਖੇਡਾਂ ’ਚ ਰਿਸ਼ੀ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਖ਼ੇਡ ਦਾ ਪ੍ਰਦਰਸ਼ਨ ਕਰਦਿਆਂ 11 ਸੋਨੇ, 13 ਚਾਂਦੀ ਅਤੇ 6 ਕਾਂਸੇ ਦੇ ਤਗਮੇ ਹਾਸਿਲ ਕਰਕੇ ਰਾਜ ਪੱਧਰੀ ਮੁਕਾਬਲਿਆਂ ’ਚ ਥਾਂ ਬਣਾ ਲਈ ਹੈ। ਸਕੂਲ ਦੀ ਚੇਅਰਪਰਸਨ ਸ਼ਿੰਦਰਦਾਲ ਕੌਰ ਚਹਿਲ ਅਤੇ ਪਿ੍ਰੰਸੀਪਲ ਗਗਨਦੀਪ ਸਿੰਘ ਨੇ ਦੱਸਿਆ ਕਿ ਫ਼ਰੀਦਕੋਟ ਵਿਖੇ ਹੋਏ ਕੁਸ਼ਤੀ (ਅੰਡਰ-14 ਲੜਕੇ) ’ਚ ਪ੍ਰੀਤਇੰਦਰ ਸਿੰਘ ਅਤੇ ਦਿਲਪ੍ਰੀਤ ਸਿੰਘ ਨੇ ਪਹਿਲਾ, ਜੂਡੋ ਅੰਡਰ-14 (ਲੜਕੇ) ’ਚ ਪ੍ਰੀਤਇੰਦਰ ਸਿੰਘ ਨੇ ਪਹਿਲਾ, ਹਰਸਿਮਰਨ ਸਿੰਘ ਧਾਲੀਵਾਲ ਨੇ ਦੂਜਾ ਅਤੇ ਏਕਮਵੀਰ ਸਿੰਘ ਸੰਧੂ ਨੇ ਤੀਜਾ ਸਥਾਨ ਹਾਸਿਲ ਕੀਤਾ।
ਪੰਜਗਰਾਈਂ ਕਲਾਂ, 1 ਸਤੰਬਰ (ਸੁਖਮੰਦਰ ਸਿੰਘ ਬਰਾੜ)-70ਵੀਆਂ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਖੇਡਾਂ ’ਚ ਰਿਸ਼ੀ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਖ਼ੇਡ ਦਾ ਪ੍ਰਦਰਸ਼ਨ ਕਰਦਿਆਂ 11 ਸੋਨੇ, 13 ਚਾਂਦੀ ਅਤੇ 6 ਕਾਂਸੇ ਦੇ ਤਗਮੇ ਹਾਸਿਲ ਕਰਕੇ ਰਾਜ ਪੱਧਰੀ ਮੁਕਾਬਲਿਆਂ ’ਚ ਥਾਂ ਬਣਾ ਲਈ ਹੈ। ਸਕੂਲ ਦੀ ਚੇਅਰਪਰਸਨ ਸ਼ਿੰਦਰਦਾਲ ਕੌਰ ਚਹਿਲ ਅਤੇ ਪਿ੍ਰੰਸੀਪਲ ਗਗਨਦੀਪ ਸਿੰਘ ਨੇ ਦੱਸਿਆ ਕਿ ਫ਼ਰੀਦਕੋਟ ਵਿਖੇ ਹੋਏ ਕੁਸ਼ਤੀ (ਅੰਡਰ-14 ਲੜਕੇ) ’ਚ ਪ੍ਰੀਤਇੰਦਰ ਸਿੰਘ ਅਤੇ ਦਿਲਪ੍ਰੀਤ ਸਿੰਘ ਨੇ ਪਹਿਲਾ, ਜੂਡੋ ਅੰਡਰ-14 (ਲੜਕੇ) ’ਚ ਪ੍ਰੀਤਇੰਦਰ ਸਿੰਘ ਨੇ ਪਹਿਲਾ, ਹਰਸਿਮਰਨ ਸਿੰਘ ਧਾਲੀਵਾਲ ਨੇ ਦੂਜਾ ਅਤੇ ਏਕਮਵੀਰ ਸਿੰਘ ਸੰਧੂ ਨੇ ਤੀਜਾ ਸਥਾਨ ਹਾਸਿਲ ਕੀਤਾ। ਜੂਡੋ ਅੰਡਰ-14 (ਲੜਕੀਆਂ) ’ਚ ਆਲੀਆ ਖਾਨ ਨੇ ਦੂਜਾ ਅਤੇ ਗੁਰਨੂਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਜੂਡੋ ਅੰਡਰ-17 (ਲੜਕੇ) ਪ੍ਰਭਮੀਤ ਸਿੰਘ ਅਤੇ ਵਿਪਨਜੀਤ ਸਿੰਘ ਨੇ ਦੂਜਾ ਅਤੇ ਪ੍ਰੀਦਪ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਜੂਡੋ ਅੰਡਰ-17 (ਲੜਕੀਆਂ) ’ਚ ਸੁਖਮਨਦੀਪ ਕੌਰ, ਹਰਸੀਰਤ ਕੌਰ, ਪਰਵੀਨ ਕੌਰ ਨੇ ਦੂਜਾ ਅਤੇ ਸਮਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਕੁਰੇਸ਼ ਅੰਡਰ-17 (ਲੜਕੇ) ’ਚ ਪ੍ਰਭਮੀਤ ਸਿੰਘ ਅਤੇ ਵਿਪਨਜੀਤ ਸਿੰਘ ਨੇ ਪਹਿਲਾ ਅਤੇ ਪ੍ਰਦੀਪ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ। ਵੇਟ ਲਿਫ਼ਟਿੰਗ ਅੰਡਰ-17 (ਲੜਕੇ) ’ਚ ਅਕਾਸ਼ਦੀਪ ਸਿੰਘ ਗਿੱਲ ਨੇ ਪਹਿਲਾ ਅਤੇ ਲੜਕੀਆਂ ਦੇ ਮੁਕਾਬਲੇ ’ਚ ਸੁਖਮਨਦੀਪ ਕੌਰ ਨੇ ਦੂਜਾ ਅਤੇ ਸਮਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਪਾਵਰ ਲਿਫ਼ਟਿੰਗ ਅੰਡਰ-17 (ਲੜਕੇ) ਅਕਾਸ਼ਦੀਪ ਸਿੰਘ ਗਿੱਲ ਅਤੇ ਅਲਫਾਜ਼ਦੀਪ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਸਾਈਕਲਿੰਗ ਅੰਡਰ-14 (ਲੜਕੇ) ’ਚ ਹਰਸਿਮਰਨ ਸਿੰਘ ਧਾਲੀਵਾਲ ਨੇ ਦੂਜਾ ਅਤੇ ਲੜਕੀਆਂ ਦੇ ਮੁਕਾਬਲੇ ’ਚ ਰਾਜਵੀਰ ਕੌਰ, ਗੁਰਨੀਤ ਕੌਰ ਅਤੇ ਗਗਨਦੀਪ ਕੌਰ ਨੇ ਪਹਿਲਾ, ਏਕਨੂਰ ਕੌਰ, ਸੁਮਨਦੀਪ ਕੌਰ, ਨਵਜੋਤ ਕੌਰ ਅਤੇ ਮਹਿਕ ਨੇ ਦੂਜਾ ਸਥਾਨ ਹਾਸਿਲ ਕਰਕੇ ਜ਼ਿਲ੍ਹੇ ਭਰ ’ਚ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਸ ਤੋਂ ਇਲਾਵਾ ਖੋ-ਖੋ ਅੰਡਰ-14 (ਲੜਕੇ) ’ਚ ਸਕੂਲ ਦੇ ਵਿਦਿਆਰਥੀ ਵਾਰਿਸਮੀਤ ਸਿੰਘ ਅਤੇ ਗੁਰਵੀਰ ਸਿੰਘ, ਹੈਂਡਬਾਲ ਅੰਡਰ-14 (ਲੜਕੀਆਂ) ਜੈਸਮੀਨ ਕੌਰ ਅਤੇ ਅੰਡਰ-14 (ਲੜਕੇ) ’ਚ ਮੁਸਕਾਨਦੀਪ ਸਿੰਘ, ਫੁੱਟਬਾਲ ਅੰਡਰ-14 (ਲੜਕੇ) ’ਚ ਮਨਜਿੰਦਰ ਸਿੰਘ ਰਾਜ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਡੀ.ਪੀ.ਈ. ਅਧਿਆਪਕਾਂ ਭੁਪਿੰਦਰਪਾਲ ਕੌਰ ਅਤੇ ਹਰਵਿੰਦਰ ਪਾਲ ਸਿੰਘ ਅਤੇ ਸਕੂਲ ਦੇ ਮਿਹਨਤੀ ਸਟਾਫ਼ ਦੇ ਸਿਰ ਜਾਂਦਾ ਹੈ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਸਕੂਲ ਦੇ ਚੇਅਰਮੈਨ ਵਿਜੇ ਕੁਮਾਰ ਭਾਰਦਾਵਾਜ ਅਤੇ ਡਾਇਰੈਕਟਰ ਵਿਜੇ ਕੁਮਾਰੀ ਭਾਰਦਾਵਾਜ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਪਰਦੀਪ ਸਿੰਘ ਚਹਿਲ, ਵਾਈਸ ਪਿ੍ੰਸੀਪਲ ਸੁਖਮੰਦਰ ਸਿੰਘ ਬਰਾੜ, ਤੇਜਿੰਦਰ ਸ਼ਰਮਾ, ਕੋਆਰਡੀਨੇਟਰ ਜਸਪਿੰਦਰ ਕੌਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।