03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਐਸ.ਆਈ.ਆਰ. ਤਹਿਤ ਸਰਹੱਦੀ ਖੇਤਰ ਦੇ 2367 ਵੋਟਰ ਇੰਦਰਾਜਾਂ ਦੀ ਪੜਤਾਲ ਸ਼ੁਰੂ

ਮੰਡੀ ਕਿੱਲਿਆਂਵਾਲੀ, 2 ਸਤੰਬਰ (ਇਕਬਾਲ ਸਿੰਘ ਸ਼ਾਂਤ)-ਐਸ. ਆਈ.

ਅਜੀਤ ਡੈਸਕ 03-09-2026
ਮੰਡੀ ਕਿੱਲਿਆਂਵਾਲੀ, 2 ਸਤੰਬਰ (ਇਕਬਾਲ ਸਿੰਘ ਸ਼ਾਂਤ)-ਐਸ.ਆਈ.ਆਰ ਪ੍ਰਕਿਰਿਆ ਤਹਿਤ ਲੰਬੀ ਹਲਕੇ ਦੇ ਸਰਹੱਦੀ ਖੇਤਰ ਵਿਚ ਵੋਟਰ ਸੂਚੀਆਂ ਦੀ ਦਰੁਸਤੀ ਮੁਹਿੰਮ ਜਾਰੀ ਹੈ। ਹਾਲਾਂਕਿ ਪੜਤਾਲ ਮੁਹਿੰਮ ਪ੍ਰਤੀ ਵੋਟਰਾਂ ਦਾ ਹੁੰਗਾਰਾ ਅਜੇ ਮੱਠਾ ਹੈ। ਤੈਅ ਨੋਟਿਸਾਂ ਮੁਤਾਬਿਕ 35-40 ਫ਼ੀਸਦ ਲੋਕ ਹੀ ਪੁੱਜ ਰਹੇ ਹਨ, ਜਦਕਿ ਕਈ ਲੋਕ ਬਿਨਾਂ ਦਸਤਾਵੇਜ਼ੀ ਤਿਆਰੀ ਦੇ ਵੀ ਆ ਰਹੇ ਹਨ। ਲੰਬੀ ਹਲਕੇ ਦੇ ਸਰਹੱਦੀ ਖੇਤਰ ਮੰਡੀ ਕਿੱਲਿਆਂਵਾਲੀ ਅਤੇ ਪਿੰਡ ਕਿੱਲਿਆਂਵਾਲੀ ਦੇ 9 ਚੋਣ ਬੂਥਾਂ ਨਾਲ ਸਬੰਧਿਤ 2367 ਵੋਟਰ ਇੰਦਰਾਜਾਂ ਦੀ ਜ਼ਮੀਨੀ ਪੜਤਾਲ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਵਿਚ 1178 ਅਣਮੈਪਡ ਵੋਟਾਂ ਅਤੇ 1189 ਅਜਿਹੇ ਇੰਦਰਾਜ ਸ਼ਾਮਿਲ ਹਨ, ਜਿਨ੍ਹਾਂ ਦੇ ਨਾਵਾਂ ਜਾਂ ਪਤਿਆਂ ਵਿਚ ਤਕਨੀਕੀ ਖਾਮੀਆਂ ਹਨ। ਪੜਤਾਲ ਦੇ ਘੇਰੇ ਵਿਚ ਪਿੰਡ ਕਿੱਲਿਆਂਵਾਲੀ ਦੇ ਬੂਥ ਨੰਬਰ 135 ਤੋਂ 137 ਅਤੇ ਮੰਡੀ ਕਿੱਲਿਆਂਵਾਲੀ ਦੇ ਬੂਥ ਨੰਬਰ 138 ਤੋਂ 143 ਤੱਕ ਦੀਆਂ ਵੋਟਾਂ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਬੀਡੀਪੀਓ ਲੰਬੀ-ਕਮ-ਏਈਆਰਓ ਰਾਕੇਸ਼ ਬਿਸ਼ਨੋਈ ਦੀ ਦੇਖ-ਰੇਖ ਹੇਠ ਬੀਐਲਓਜ਼ ਵਲੋਂ ਆਧਾਰ ਕਾਰਡ, ਵੋਟਰ ਕਾਰਡ ਅਤੇ ਰਿਹਾਇਸ਼ੀ ਸਬੂਤਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਤਸਦੀਕ ਮਗਰੋਂ ਗਲਤੀਆਂ ਮੌਕੇ ’ਤੇ ਹੀ ਠੀਕ ਕੀਤੀਆਂ ਜਾ ਰਹੀਆਂ ਹਨ। ਬੀਡੀਪੀਓ ਰਾਕੇਸ਼ ਬਿਸ਼ਨੋਈ ਨੇ ਦੱਸਿਆ ਕਿ ਵੋਟਰਾਂ ਦੀ ਖੱਜਲ-ਖੁਆਰੀ ਤੋਂ ਬਚਾਉਣ ਲਈ ਨੋਟਿਸਾਂ ਅਤੇ ਦਸਤਾਵੇਜ਼ੀ ਤਰੁੱਟੀਆਂ ਦਾ ਨਿਬੇੜਾ ਕੈਂਪ ਦੌਰਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਵੋਟਰਾਂ ਨੂੰ ਸਮੇਂ ਸਿਰ ਪੁੱਜ ਕੇ ਪੜਤਾਲ ਮੁਹਿੰਮ ਵਿਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਪਿੰਡ ਭੁੱਟੀਵਾਲਾ ਵਿਖੇ ਲੋਕ ਮੋਰਚਾ ਪੰਜਾਬ ਵਲੋਂ ਮੀਟਿੰਗ ਅਗਲੀ ਖ਼ਬਰ ਆਯੂਸ਼ ਵਿਭਾਗ ਵਲੋਂ ਆਯੁਰਵੈਦਿਕ ਤੇ ਹੋਮਿਓਪੈਥੀ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।