22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਯੂ.ਐਨ.ਓ. ਡੇਅ ਕੱਲ੍ਹ

ਫ਼ਰੀਦਕੋਟ , 22 ਅਕਤੂਬਰ ( ਹਰਮਿੰਦਰ ਸਿੰਘ ਮਿੰਦਾ )- ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਮਿਤੀ 24 ਅਕਤੂਬਰ 2026 ਨੂੰ ਕੌਮੀ ਸੇਵਾ ਯੋਜਨਾ ( ਐਨ . ਐਸ .

ਅਜੀਤ ਡੈਸਕ 23-10-2026
ਫ਼ਰੀਦਕੋਟ , 22 ਅਕਤੂਬਰ ( ਹਰਮਿੰਦਰ ਸਿੰਘ ਮਿੰਦਾ )- ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਮਿਤੀ 24 ਅਕਤੂਬਰ 2026 ਨੂੰ ਕੌਮੀ ਸੇਵਾ ਯੋਜਨਾ ( ਐਨ . ਐਸ . ਐਸ .) ਵਿਭਾਗ ਵਲੋਂ ਯੂ . ਐਨ . ਓ . ਡੇਅ ( ਸੰਯੁਕਤ ਰਾਸ਼ਟਰ ਸੰਘ ਦਿਵਸ ) ਮਨਾਇਆ ਜਾ ਰਿਹਾ ਹੈ । ਪ੍ਰਿੰਸੀਪਲ ਡਾ . ਰਾਜੇਸ਼ ਮੋਹਨ ਨੇ ਦੱਸਿਆ ਕਿ 24 ਅਕਤੂਬਰ ਨੂੰ ਸਵੇਰੇ ਇਕ ਜਾਗਰੂਕਤਾ ਯਾਤਰਾ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਤੋਂ ਸ਼ੁਰੂ ਹੋ ਕੇ ਕਾਲਜ ਦੀ ਕੋਟਕਪੂਰਾ ਰੋਡ ਫ਼ਰੀਦਕੋਟ ਵਿਖੇ ਸਥਿਤ ਕਾਲਜ ਦੇ ਦੂਸਰੇ ਹਿੱਸੇ ਵਾਲੀ ਜ਼ਮੀਨ ( ਨੇੜੇ ਸੱਭਿਆਚਾਰਕ ਕੇਂਦਰ ) ਦੇ ਅੰਦਰ ਤੱਕ ਪਹੁੰਚੇਗੀ । ਜਿਸ ਵਿਚ ਵਿਸ਼ਵ ਪੱਧਰ ’ ਤੇ ਦਰਪੇਸ਼ ਸਮੱਸਿਆਵਾਂ / ਚੁਣੌਤੀਆਂ ਨੂੰ ਇਸ ਜਾਗਰੂਕਤਾ ਅਭਿਆਨ ਯਾਤਰਾ ਦੁਆਰਾ ਦਰਸਾਇਆ ਜਾਵੇਗਾ । ਇਸ ਜਾਗਰੂਕਤਾ ਯਾਤਰਾ ਨੂੰ ਸੁਚਾਰੂ ਢੰਗ ਨਾਲ ਸਫ਼ਲ ਬਣਾਉਣ ਲਈ ਕਾਲਜ ਨੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ । ਇਸ ਮੌਕੇ ਐਨ . ਐਸ . ਐਸ . ਦੇ ਕੋਆਰਡੀਨੇਟਰ ਪ੍ਰੋ . ਮਨਵਿੰਦਰ ਕੌਰ ਅਤੇ ਪ੍ਰੋ . ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਜਾਗਰੂਕਤਾ ਯਾਤਰਾ ਵਿਚ ਕਾਲਜ ਦੇ ਚਾਰੇ ਹਾਊਸਾਂ ਸ਼ਹੀਦ ਭਗਤ ਸਿੰਘ ਹਾਊਸ , ਸਰਦਾਰ ਪਟੇਲ ਹਾਊਸ , ਲਾਲਾ ਲਾਜਪਤ ਰਾਏ ਹਾਊਸ ਅਤੇ ਸ਼ਹੀਦ ਊਧਮ ਸਿੰਘ ਹਾਊਸ ਦੇ ਵਿਦਿਆਰਥੀ ਭਾਗ ਲੈਣਗੇ ।
ਪਿਛਲੀ ਖ਼ਬਰ ਪੰਜਾਬ ਮੰਡੀ ਬੋਰਡ ਵਲੋਂ ਵੱਡੀ ਕਾਰਵਾਈ: 10 ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਕੁਰਸੀ ਜਾਣ ਦਾ ਰਾਹ ਪੱਧਰਾ ਅਗਲੀ ਖ਼ਬਰ ਮਲੂਕਾ ਦੇ ਬੋਲਾਂ ’ਤੇ ਭੜਕੀਆਂ ‘ਆਪ’ ਸਮਰਥਕ ਬੀਬੀਆਂ ਨੇ ਬਾਦਲ ਪਿੰਡ ’ਚ ਸਾੜਿਆ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।