ਮਿਮਿਟ ਕਾਲਜ ਦੀਆਂ ਖਿਡਾਰਨਾਂ ਨੇ ਬਾਸਕਟਬਾਲ ’ਚ ਚਾਂਦੀ ਦਾ ਤਗਮਾ ਜਿੱਤਿਆ
ਮਲੋਟ, 22 ਅਕਤੂਬਰ (ਪਾਟਿਲ)- ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਮਿਮਿਟ ਮਲੋਟ ਦੇ ਡਾਇਰੈਕਟਰ ਡਾ. ਅਸ਼ਵਨੀ ਬਾਂਸਲ ਤੇ ਸਪੋਰਟਸ ਪ੍ਰਧਾਨ ਇੰਜੀਨੀਅਰ ਜਤਿੰਦਰ ਕਟਾਰੀਆ ਨੇ ਦੱਸਿਆ ਕਿ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਇੰਟਰ ਕਾਲਜ ਬਾਸਕਟਬਾਲ ਟੂਰਨਾਮੈਂਟ ਅਕਾਲ ਕਾਲਜ ਆਫ਼ ਫਾਰਮੇਸੀ ਟੈਕਨੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਕਰਵਾਇਆ ਗਿਆ ਜਿਸ ਵਿਚ ਮਿਮਿਟ ਮਲੋਟ ਦੀਆਂ ਲੜਕੀਆਂ ਦੀ ਬਾਸਕਟਬਾਲ ਟੀਮ ਨੇ ਵੱਖ-ਵੱਖ ਟੀਮਾਂ ਨੂੰ ਹਰਾਉਂਦੇ ਹੋਏ ਫਾਈਨਲ ਵਿਚ ਆਪਣੀ ਜਗ੍ਹਾ ਬਣਾਈ।
ਮਲੋਟ, 22 ਅਕਤੂਬਰ (ਪਾਟਿਲ)- ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਮਿਮਿਟ ਮਲੋਟ ਦੇ ਡਾਇਰੈਕਟਰ ਡਾ. ਅਸ਼ਵਨੀ ਬਾਂਸਲ ਤੇ ਸਪੋਰਟਸ ਪ੍ਰਧਾਨ ਇੰਜੀਨੀਅਰ ਜਤਿੰਦਰ ਕਟਾਰੀਆ ਨੇ ਦੱਸਿਆ ਕਿ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਇੰਟਰ ਕਾਲਜ ਬਾਸਕਟਬਾਲ ਟੂਰਨਾਮੈਂਟ ਅਕਾਲ ਕਾਲਜ ਆਫ਼ ਫਾਰਮੇਸੀ ਟੈਕਨੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਕਰਵਾਇਆ ਗਿਆ ਜਿਸ ਵਿਚ ਮਿਮਿਟ ਮਲੋਟ ਦੀਆਂ ਲੜਕੀਆਂ ਦੀ ਬਾਸਕਟਬਾਲ ਟੀਮ ਨੇ ਵੱਖ-ਵੱਖ ਟੀਮਾਂ ਨੂੰ ਹਰਾਉਂਦੇ ਹੋਏ ਫਾਈਨਲ ਵਿਚ ਆਪਣੀ ਜਗ੍ਹਾ ਬਣਾਈ। ਫਾਈਨਲ ਮੈਚ ਸੀ.ਈ.ਸੀ. ਲਾਂਡਰਾਂ ਦੇ ਨਾਲ ਹੋਇਆ ਜਿਸ ਵਿਚ ਦੋਵੇਂ ਟੀਮਾਂ ਦੇ ਬਰਾਬਰ ਅੰਕ ਰਹੇ ਤੇ ਮੈਚ ਟਾਈ ਹੋ ਗਿਆ। ਐਕਸਟਰਾ ਟਾਈਮ ਮਿਲਣ ਦੌਰਾਨ ਲਾਂਡਰਾਂ ਦੀ ਟੀਮ ਇਕ ਅੰਕ ਨਾਲ ਜਿੱਤ ਗਈ। ਡਾ. ਬਾਂਸਲ ਨੇ ਸੰਸਥਾ ਦੇ ਡੀ.ਪੀ. ਇੰਜੀਨੀਅਰ ਮਨਕੀਰਤ ਸਿੰਘ ਬਾਸਕਟਬਾਲ ਇੰਚਾਰਜ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਮਿਹਨਤ ਨਾਲ ਇਨ੍ਹਾਂ ਖਿਡਾਰਨਾਂ ਨੇ ਬਾਸਕਟਬਾਲ ਖੇਡਾਂ ਵਿਚ ਸਿਲਵਰ ਤਗ਼ਮੇ ਜਿੱਤੇ ਤੇ ਓਵਰਆਲ ਰਨਰਅੱਪ ਟਰਾਫ਼ੀ ਵੀ ਮਿਮਿਟ ਮਲੋਟ ਦੇ ਨਾਂਅ ਕੀਤੀ। ਮਿਮਿਟ ਮਲੋਟ ਵਿਖੇ ਜੇਤੂ ਟੀਮ ਦਾ ਪਹੁੰਚਣ ’ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਰਜਿਸ ਟਰਾਰ ਡਾ. ਸੰਜੀਵ ਸ਼ਰਮਾ, ਡੀਨ ਅਕਾਦਮਿਕ ਮਾਮਲੇ ਡਾ. ਹਰਮਿੰਦਰ ਸਿੰਘ ਬਿੰਦਰਾ, ਡਾ. ਜੀਵਨ ਜੋਤੀ ਮੈਣੀ, ਸਪੋਰਟਸ ਪ੍ਰਧਾਨ ਜਤਿੰਦਰ ਕਟਾਰੀਆ, ਡਾ. ਕੁਲਵੀਰ ਸਿੰਘ, ਡੀ.ਪੀ. ਮਨਕੀਰਤ ਸਿੰਘ, ਡਿਪਟੀ ਰਜਿਸਟਰਾਰ ਮੁਕੇਸ ਸੈਣੀ, ਕਰਮਨਬੀਰ ਸਿੰਘ ਅਤੇ ਮੰਨਤ ਸੰਧੂ ਹਾਜ਼ਰ ਸਨ।