ਦੋ ਜੁੜਵੀਆਂ ਨਹਿਰਾਂ ’ਤੇ ਪੁਲਾਂ ਦੇ ਅਧੂਰੇ ਕੰਮ ਤੋਂ ਰਾਹਗੀਰ ਪ੍ਰੇਸ਼ਾਨ-ਵਾਪਰ ਰਹੇ ਹਨ ਹਾਦਸੇ
ਗਿੱਦੜਬਾਹਾ, 6 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸਬ ਡਵੀਜ਼ਨ ਦੇ ਪਿੰਡ ਗੁਰੂਸਰ ਕੋਲੋਂ ਲੰਘਦੀਆਂ ਦੋ ਜੁੜਵੀਆਂ ਨਹਿਰਾਂ ਦੇ ਪੁਲਾਂ ਦੇ ਨਿਰਮਾਣ ਦੇ ਅਧੂਰੇ ਪਏ ਕਾਰਜ ਤੋਂ ਆਮ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ। ਉਡਦੀ ਧੂੜ ਤੇ ਖੱਡਿਆਂ ਕਾਰਨ ਕਈ ਹਾਦਸੇ ਵਾਪਰ ਰਹੇ ਹਨ, ਪ੍ਰੰਤੂ ਕੂੰਭਕਰਨੀ ਨੀਂਦ ਸੁੱਤੇ ਵਿਭਾਗ ਦੇ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਚਿੰਨ੍ਹ ਲੱਗ ਰਹੇ ਹਨ।
ਗਿੱਦੜਬਾਹਾ, 6 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸਬ ਡਵੀਜ਼ਨ ਦੇ ਪਿੰਡ ਗੁਰੂਸਰ ਕੋਲੋਂ ਲੰਘਦੀਆਂ ਦੋ ਜੁੜਵੀਆਂ ਨਹਿਰਾਂ ਦੇ ਪੁਲਾਂ ਦੇ ਨਿਰਮਾਣ ਦੇ ਅਧੂਰੇ ਪਏ ਕਾਰਜ ਤੋਂ ਆਮ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ। ਉਡਦੀ ਧੂੜ ਤੇ ਖੱਡਿਆਂ ਕਾਰਨ ਕਈ ਹਾਦਸੇ ਵਾਪਰ ਰਹੇ ਹਨ, ਪ੍ਰੰਤੂ ਕੂੰਭਕਰਨੀ ਨੀਂਦ ਸੁੱਤੇ ਵਿਭਾਗ ਦੇ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਚਿੰਨ੍ਹ ਲੱਗ ਰਹੇ ਹਨ। ਜ਼ਿਕਰਯੋਗ ਹੈ ਕਿ ਪਿੰਡ ਗੁਰੂਸਰ ਕੋਲੋਂ ਰਾਜਸਥਾਨ ਨਹਿਰ ਤੇ ਸਰਹਿੰਦ ਨਹਿਰ ਲੰਘਦੀ ਹੈ। ਉਕਤ ਨਹਿਰ ਦੇ ਪੁਲਾਂ ਦਾ ਦੋ ਕੁ ਮਹੀਨੇ ਪਹਿਲਾਂ ਨਿਰਮਾਣ ਹੋਇਆ ਸੀ। ਨਹਿਰਾਂ ਉਪਰ ਆਉਣ ਤੇ ਜਾਣ ਦੇ ਦੋ ਅਲੱਗ-ਅਲੱਗ ਪੁਲ ਬਣੇ ਹਨ। ਪੁਰਾਣੇ ਪੁਲਾਂ ਤੋਂ ਉਕਤ ਪੁਲ ਤਿੰਨ ਤੋਂ ਚਾਰ ਫੁੱਟ ਉਚਾਈ ਨਾਲ ਬਣਾਏ ਗਏ ਹਨ। ਇਕ ਪੁਲ ਦਾ ਸੜਕੀ ਰਸਤਾ ਤਾਂ ਪਹਿਲਾਂ ਵਾਲੇ ਸੜਕੀ ਰਸਤੇ ਦੇ ਸਾਹਮਣੇ ਹੋਣ ਕਰਕੇ ਚਾਲੂ ਕੀਤਾ ਗਿਆ ਹੈ, ਪ੍ਰੰਤੂ ਦੂਜੇ ਪੁਲ ਦੇ ਸਾਹਮਣੇ ਅਜੇ ਦੋਵੇਂ ਪਾਸੇ ਮਿੱਟੀ ਦੀ ਭਰਤੀ ਪਾ ਕੇ ਉਚਾ ਨਹੀਂ ਕੀਤਾ ਗਿਆ ਅਤੇ ਨਹਿਰਾਂ ਦੇ ਦੋਵੇਂ ਪਾਸੇ ਡੂੰਘੇ ਖੱਡੇ ਬਣੇ ਹੋਏ ਹਨ। ਇਥੇ ਹੀ ਬੱਸ ਨਹੀਂ, ਪੁਲਾਂ ਦੀਆਂ ਢਲਾਨਾਂ ਨੂੰ ਪੱਕੇ ਸੜਕੀ ਰਸਤੇ ਦਾ ਵੀ ਅਜੇ ਨਿਰਮਾਣ ਨਹੀਂ ਕੀਤਾ ਗਿਆ ਅਤੇ ਮਿੱਟੀ ਦੀ ਉਡਦੀ ਧੂੜ ਆਮ ਰਾਹਗੀਰਾਂ ਲਈ ਮੁਸੀਬਤ ਬਣੀ ਹੋਈ ਹੈ। ਪਿੰਡ ਵਾਸੀਆਂ ਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਪੁਲਾਂ ਦੀਆਂ ਢਲਾਨਾਂ ਦਾ ਕਾਰਜ ਪੂਰਾ ਨਾ ਕਰਨ ਕਰਕੇ ਅਕਸਰ ਹੀ ਹਾਦਸੇ ਵਾਪਰ ਰਹੇ ਹਨ। ਕੁਝ ਮਹੀਨੇ ਪਹਿਲਾਂ ਪਿੰਡ ਗੁਰੂਸਰ ਦੀ ਔਰਤ ਦੀ ਮੌਤ ਹੋ ਗਈ ਸੀ, ਕਿਉਂਕਿ ਮੋਟਰਸਾਇਕਲ ਖੱਡੇ ਵਿਚ ਡਿੱਗਣ ਕਰਕੇ ਹਾਦਸਾ ਵਾਪਰ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਵਿਭਾਗ ਉਕਤ ਰਸਤੇ ਨੂੰ ਜਲਦੀ ਹੀ ਪੂਰਾ ਕਰਕੇ ਸੜਕੀ ਰਸਤਾ ਪੱਕਾ ਕੀਤਾ ਜਾਵੇ।