ਸ਼ਹਿਰ ’ਚ ਹਰਲ-ਹਰਲ ਕਰਦੇ ਪਸ਼ੂਆਂ ਦੀ ਸਾਰ ਲਵੇ ਸਰਕਾਰ
ਕੋਟਕਪੂਰਾ, 6 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਦੇ ਸ਼ਹਿਰੀ ਖੇਤਰ ਵਿਚ ਸੜਕਾਂ, ਅਨਾਜ ਮੰਡੀ, ਜਨਤਕ ਥਾਵਾਂ ’ਤੇ ਹਰਲ ਹਰਲ ਕਰਦੇ ਬੇਸਹਾਰਾ ਪਸ਼ੂ ਅਕਸਰ ਹੀ ਫਿਰਦੇ ਨਜ਼ਰ ਹੀ ਆਉਂਦੇ ਹਨ ਅਤੇ ਕਈ ਵਾਰ ਸੜਕਾਂ ’ਤੇ ਚਲਦਿਆਂ ਵਾਹਨਾਂ ਨਾਲ ਹਾਦਸਾ ਗ੍ਰਸਤ ਵੀ ਹੋ ਜਾਂਦੇ ਹਨ ਅਤੇ ਅਨੇਕਾਂ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਅਤੇ ਅਨੇਕਾਂ ਲੋਕ ਜ਼ਖਮੀ ਵੀ ਹੋ ਚੁੱਕੇ ਹਨ। ਭਾਵੇਂ ਕੋਟਕਪੂਰਾ ਦੇ ਆਸ ਪਾਸ ਵੱਡੇ ਪੱਧਰ ’ਤੇ ਗਊਸ਼ਾਲਾਵਾਂ ਹਨ ਪਰ ਸੜਕਾਂ, ਜਨਤਕ ਥਾਵਾਂ ’ਤੇ ਅਨਾਜ ਮੰਡੀ ਵਿਚ ਪਸ਼ੂਆਂ ਦਾ ਫਿਰਨਾ ਵੀ ਹੈਰਾਨ ਕਰਨ ਵਾਲਾ ਪਹਿਲੂ ਹੈ।
ਕੋਟਕਪੂਰਾ, 6 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਦੇ ਸ਼ਹਿਰੀ ਖੇਤਰ ਵਿਚ ਸੜਕਾਂ, ਅਨਾਜ ਮੰਡੀ, ਜਨਤਕ ਥਾਵਾਂ ’ਤੇ ਹਰਲ ਹਰਲ ਕਰਦੇ ਬੇਸਹਾਰਾ ਪਸ਼ੂ ਅਕਸਰ ਹੀ ਫਿਰਦੇ ਨਜ਼ਰ ਹੀ ਆਉਂਦੇ ਹਨ ਅਤੇ ਕਈ ਵਾਰ ਸੜਕਾਂ ’ਤੇ ਚਲਦਿਆਂ ਵਾਹਨਾਂ ਨਾਲ ਹਾਦਸਾ ਗ੍ਰਸਤ ਵੀ ਹੋ ਜਾਂਦੇ ਹਨ ਅਤੇ ਅਨੇਕਾਂ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਅਤੇ ਅਨੇਕਾਂ ਲੋਕ ਜ਼ਖਮੀ ਵੀ ਹੋ ਚੁੱਕੇ ਹਨ। ਭਾਵੇਂ ਕੋਟਕਪੂਰਾ ਦੇ ਆਸ ਪਾਸ ਵੱਡੇ ਪੱਧਰ ’ਤੇ ਗਊਸ਼ਾਲਾਵਾਂ ਹਨ ਪਰ ਸੜਕਾਂ, ਜਨਤਕ ਥਾਵਾਂ ’ਤੇ ਅਨਾਜ ਮੰਡੀ ਵਿਚ ਪਸ਼ੂਆਂ ਦਾ ਫਿਰਨਾ ਵੀ ਹੈਰਾਨ ਕਰਨ ਵਾਲਾ ਪਹਿਲੂ ਹੈ। ਇਸ ਤੋਂ ਪਹਿਲਾਂ ਨਗਰ ਕੌਂਸਲ ਕੋਟਕਪੂਰਾ ਪਾਸੋਂ ਸ਼ਹਿਰ ਵਿਚ ਵੱਡੇ ਪੱਧਰ ’ਤੇ ਕੈਂਟਲ ਕੈਚਰ ਲਗਾ ਕੇ ਪਸ਼ੂਆਂ ਨੂੰ ਗਊਸ਼ਾਲਾਵਾਂ ਭੇਜਿਆ ਗਿਆ ਸੀ ਜਿਸ ਵਿਚ ਮੁੱਖ ਗੋਲੇਵਾਲਾ ਗਊਸ਼ਾਲਾ ਵਿਚ ਪਸ਼ੂਆਂ ਨੂੰ ਰੱਖਿਆ ਗਿਆ ਸੀ, ਬਾਅਦ ਵਿਚ ਲੋਕ ਚਰਚਾ ਹੈ ਕਿ ਸੜਕਾਂ ’ਤੇ ਪਸ਼ੂ ਫਿਰ ਕਿਸ ਤਰ੍ਹਾਂ ਪੁੱਜ ਜਾਂਦੇ ਹਨ। ਇਸ ਸਬੰਧੀ ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੈਰੀ ਵੜਿੰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।