07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸਟੇਟ ਬੈਂਕ ਆਫ਼ ਇੰਡੀਆ ਦੀ ਬਰਗਾੜੀ ਬਰਾਂਚ ਵਲੋਂ ਸਰਕਾਰੀ ਸਕੂਲ ਨੂੰ ਲੋੜੀਂਦਾ ਸਮਾਨ ਭੇਟ

ਬਰਗਾੜੀ, 6 ਨਵੰਬਰ (ਸੁਖਰਾਜ ਸਿੰਘ ਗੋਂਦਾਰਾ)-ਸਟੇਟ ਬੈਂਕ ਆਫ਼ ਇੰਡੀਆ ਦੀ ਬਰਗਾੜੀ ਬਰਾਂਚ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਗੋਂਦਾਰਾ ਨੂੰ 1 ਵਾਟਰ ਕੂਲਰ, 1 ਫਿਲਟਰ , ਪਿ੍ਰੰਟਰ 3, 1 ਪ੍ਰੋਜੈਕਟਰ, 10 ਪੱਖੇ 7 ਮੇਜ਼, 10 ਕੁਰਸੀਆਂ, 2 ਇੰਨਵੈਕਟਰ, ਦੋ ਅਲਮਾਰੀਆਂ ਬਰਾਂਚ ਮੈਨੇਜਰ ਨੀਰਜ਼ ਗੁਲਾਟੀ ਅਤੇ ਅਨਿਲ ਦੀ ਅਗਵਾਈ ਸਕੂਲ ਮੁਖੀ ਹਰਵਿੰਦਰ ਸਿੰਘ ਨੂੰ ਸਮੂਹ ਸਕੂਲ ਸਟਾਫ਼ ਅਤੇ ਪਿੰਡ ਦੇ ਪਤਵੰਤਿਆਂ ਦੀ ਹਾਜ਼ਰੀ ’ਚ ਭੇਟ ਕੀਤੇ। ਬਲਾਕ ਪ੍ਰਾਇਮਰੀ ਅਫ਼ਸਰ ਜਗਤਾਰ ਸਿੰਘ ਜੈਤੋ ਨੇ ਬੈਂਕ ਦੇ ਸਮੂਹ ਅਧਿਅਕਾਰੀਆਂ ਤੇ ਕਰਮਚਾਰੀਆਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਹਤਰ ਸਹੂਲਤਾਂ ਮਿਲ ਰਹੀਆਂ ਹਨ ਅਤੇ ਸਕੂਲਾਂ ਦੀ ਦਿਖ ਦਿਨੋ-ਦਿਨ ਪਬਲਿਕ ਸਕੂਲਾਂ ਵਰਗੀਆਂ ਬਣਦੀਆਂ ਜਾ ਰਹੀਆਂ ਹਨ।

ਅਜੀਤ ਡੈਸਕ 07-11-2026
ਬਰਗਾੜੀ, 6 ਨਵੰਬਰ (ਸੁਖਰਾਜ ਸਿੰਘ ਗੋਂਦਾਰਾ)-ਸਟੇਟ ਬੈਂਕ ਆਫ਼ ਇੰਡੀਆ ਦੀ ਬਰਗਾੜੀ ਬਰਾਂਚ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਗੋਂਦਾਰਾ ਨੂੰ 1 ਵਾਟਰ ਕੂਲਰ, 1 ਫਿਲਟਰ , ਪਿ੍ਰੰਟਰ 3, 1 ਪ੍ਰੋਜੈਕਟਰ, 10 ਪੱਖੇ 7 ਮੇਜ਼, 10 ਕੁਰਸੀਆਂ, 2 ਇੰਨਵੈਕਟਰ, ਦੋ ਅਲਮਾਰੀਆਂ ਬਰਾਂਚ ਮੈਨੇਜਰ ਨੀਰਜ਼ ਗੁਲਾਟੀ ਅਤੇ ਅਨਿਲ ਦੀ ਅਗਵਾਈ ਸਕੂਲ ਮੁਖੀ ਹਰਵਿੰਦਰ ਸਿੰਘ ਨੂੰ ਸਮੂਹ ਸਕੂਲ ਸਟਾਫ਼ ਅਤੇ ਪਿੰਡ ਦੇ ਪਤਵੰਤਿਆਂ ਦੀ ਹਾਜ਼ਰੀ ’ਚ ਭੇਟ ਕੀਤੇ। ਬਲਾਕ ਪ੍ਰਾਇਮਰੀ ਅਫ਼ਸਰ ਜਗਤਾਰ ਸਿੰਘ ਜੈਤੋ ਨੇ ਬੈਂਕ ਦੇ ਸਮੂਹ ਅਧਿਅਕਾਰੀਆਂ ਤੇ ਕਰਮਚਾਰੀਆਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਹਤਰ ਸਹੂਲਤਾਂ ਮਿਲ ਰਹੀਆਂ ਹਨ ਅਤੇ ਸਕੂਲਾਂ ਦੀ ਦਿਖ ਦਿਨੋ-ਦਿਨ ਪਬਲਿਕ ਸਕੂਲਾਂ ਵਰਗੀਆਂ ਬਣਦੀਆਂ ਜਾ ਰਹੀਆਂ ਹਨ। ਮੁੱਖੀ ਹਰਵਿੰਦਰ ਸਿੰਘ ਨੇ ਸਕੂਲ ਸਟਾਫ਼ ਅਤੇ ਨਗਰ ਨਿਵਾਸੀਆਂ ਵਲੋਂ ਸਟੇਟ ਬੈਂਕ ਆਫ ਇੰਡੀਆਂ ਬਰਾਂਚ ਬਰਗਾੜੀ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਮਾਨ ਚਿੰਨ੍ਹ ਦੇ ਕਿ ਸਨਮਾਨਿਤ ਕੀਤਾ। ਇਸ ਮੌਕੇ ਪਰਮਜੀਤ ਕੌਰ, ਗੀਤਾ ਰਾਣੀ, ਸਮੁਨ ਰਾਣੀ, ਕੁਲਵਿੰਦਰ ਕੌਰ, ਲਖਵੀਰ ਕੌਰ, ਅਮਰਜੀਤ ਸਿੰਘ, ਜਸਵਿੰਦਰ ਸਿੰਘ ਗੋਂਦਾਰਾ, ਸਿਮਰਨ ਸਿੰਘ ਪੰਚ, ਪੁੰਨਾ ਸਿੰਘ ਪੰਚ, ਅੰਗਰੇਜ਼ ਸਿੰਘ, ਗਿਆਨੀ ਮਹਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਕੂਲਾਂ ਦੀਆਂ ਕੰਟੀਨਾਂ ’ਚ ਹਾਈ ਕੈਫੀਨ ਐਨਰਜੀ ਡ੍ਰਿੰਕਸ ’ਤੇ ਤੁਰੰਤ ਪਾਬੰਦੀ ਲੱਗੇ : ਅਰਸ਼ ਅਗਲੀ ਖ਼ਬਰ ਮਾਊਂਟ ਲਿਟਰਾ ਜ਼ੀ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।