30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਦੁੱਧ ਦਾ ਮੁੱਲ ਵਧਾਉਣ ਤੇ ਨਵੀਂ ਬ੍ਰੀਡਿੰਗ ਪਾਲਿਸੀ ਰੱਦ ਕਰਨ ਸੰਬੰਧੀ ਕੈਬਨਿਟ ਮੰਤਰੀ ਨੂੰ ਮੰਗ-ਪੱਤਰ ਸੌਂਪਿਆ

ਲੰਬੀ, 29 ਨਵੰਬਰ (ਮੇਵਾ ਸਿੰਘ)-ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਦੇ ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਮੁਲਾਕਾਤ ਕੀਤੀ ਗਈ। ਡੇਅਰੀ ਫਾਰਮਰਾਂ ਨੇ ਫੀਡ ਦੇ ਵਧਦੇ ਮੁੱਲਾਂ ਅਤੇ ਸਰਕਾਰ ਦੀ ਨਵੀਂ ਬ੍ਰੀਡਿੰਗ ਪਾਲਿਸੀ ਖ਼ਿਲਾਫ਼ ਮੰਗ ਪੱਤਰ ਸੌਂਪਦਿਆਂ ਆਪਣਾ ਰੋਸ ਜ਼ਾਹਰ ਕੀਤਾ।

ਅਜੀਤ ਡੈਸਕ 30-11-2026
ਲੰਬੀ, 29 ਨਵੰਬਰ (ਮੇਵਾ ਸਿੰਘ)-ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਦੇ ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਮੁਲਾਕਾਤ ਕੀਤੀ ਗਈ। ਡੇਅਰੀ ਫਾਰਮਰਾਂ ਨੇ ਫੀਡ ਦੇ ਵਧਦੇ ਮੁੱਲਾਂ ਅਤੇ ਸਰਕਾਰ ਦੀ ਨਵੀਂ ਬ੍ਰੀਡਿੰਗ ਪਾਲਿਸੀ ਖ਼ਿਲਾਫ਼ ਮੰਗ ਪੱਤਰ ਸੌਂਪਦਿਆਂ ਆਪਣਾ ਰੋਸ ਜ਼ਾਹਰ ਕੀਤਾ। ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਚੌਧਰੀ ਦੀ ਅਗਵਾਈ ਹੇਠ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਬਲਾਕ ਪ੍ਰਧਾਨ ਕੋਮਲਪ੍ਰੀਤ ਸਿੰਘ ਰੁਪਾਣਾ ਅਤੇ ਹੋਰ ਡੇਅਰੀ ਕਿਸਾਨਾਂ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਮੁਲਾਕਾਤ ਕੀਤੀ। ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਵਿਚ ਪਸ਼ੂਆਂ ਦੀ ਫੀਡ ਦੇ ਰੇਟ 1000 ਤੋਂ 1500 ਰੁਪਏ ਪ੍ਰਤੀ ਕੁਇੰਟਲ ਤੱਕ ਵਧ ਗਏ ਹਨ, ਪਰ ਦੁੱਧ ਦੇ ਮੁੱਲ ਉੱਥੇ ਹੀ ਖੜ੍ਹੇ ਹਨ। ਜਿਸ ਕਾਰਨ ਲਾਗਤ ਵਧਣ ਕਰਕੇ ਡੇਅਰੀ ਦਾ ਧੰਦਾ ਘਾਟੇ ਦਾ ਸੌਦਾ ਬਣਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਸਰਕਾਰ ਦੀ ਨਵੀਂ ਬ੍ਰੀਡਿੰਗ ਪਾਲਿਸੀ ਨੂੰ ‘ਡੇਅਰੀ ਮਾਰੂ ਨੀਤੀ’ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਇੰਸਪੈਕਟਰੀ ਰਾਜ ਵਧੇਗਾ ਅਤੇ ਕਿਸਾਨਾਂ ਦੀ 25 ਸਾਲਾਂ ਦੀ ਮਿਹਨਤ ਨਾਲ ਤਿਆਰ ਕੀਤੀਆਂ 80 ਲੀਟਰ ਤੱਕ ਦੁੱਧ ਦੇਣ ਵਾਲੀਆਂ ਗਾਵਾਂ ਦੀ ਨਸਲ ਖ਼ਰਾਬ ਹੋ ਜਾਵੇਗੀ। ਕਿਸਾਨਾਂ ਨੇ ਮੰਗ ਕੀਤੀ ਕਿ ਦੁੱਧ ਦੇ ਮੁੱਲ ਵਿਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਇਸ ਬ੍ਰੀਡਿੰਗ ਪਾਲਿਸੀ ਨੂੰ ਰੱਦ ਕੀਤਾ ਜਾਵੇ। ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਬ੍ਰੀਡਿੰਗ ਪਾਲਿਸੀ ਬਾਰੇ ਜਲਦ ਢੁੱਕਵਾਂ ਹੱਲ ਕੱਢਣ ਤੇ ਦੁੱਧ ਦੇ ਮੁੱਲ ਵਧਾਉਣ ਲਈ ਸਬੰਧਿਤ ਵਿਭਾਗ ਕੋਲ ਸਿਫ਼ਾਰਸ਼ ਕਰਨ ਦਾ ਭਰੋਸਾ ਦਿੱਤਾ ਹੈ।
ਪਿਛਲੀ ਖ਼ਬਰ 14ਵੇਂ ਅੱਖਾਂ ਦੇ ਮੁਫ਼ਤ ਜਾਂਚ ਕੈਂਪ ’ਚ 750 ਮਰੀਜ਼ਾਂ ਦੀ ਜਾਂਚ ਹੋਈ ਅਗਲੀ ਖ਼ਬਰ ਸੀ.ਡੀ.ਸੀ. ਨੇ ਗ੍ਰੀਨ ਕਾਰਡ ਧਾਰਕਾਂ ’ਤੇ ਪਾਬੰਦੀਆਂ 6 ਮਹੀਨੇ ਲਈ ਵਧਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।