ਵਾਤਾਵਰਨ ਸੁਰੱਖਿਆ ਲਈ ਕੰਮ ਕਰ ਰਹੀਆਂ ਸਾਰੀਆਂ ਸੰਸਥਾਵਾਂ ਨੂੰ ਆਪਸ ’ਚ ਮਿਲ ਕੇ ਕੰਮ ਕਰਨਾ ਚਾਹੀਦਾ ਹੈ-ਪ੍ਰਵੀਣ
ਪਟਿਆਲਾ, 22 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਵਾਤਾਵਰਨ ਸੁਰੱਖਿਆ ਗਤੀਵਿਧੀ ਸੰਸਥਾ ਵਲੋਂ ਪਟਿਆਲਾ ਸ਼ਹਿਰ ਦੇ ਵੀਰ ਹਕੀਕਤ ਰਾਏ ਸਕੂਲ ਵਿਚ ਸਾਂਝੀ ਮੀਟਿੰਗ ਕਰਵਾਈ ਗਈ, ਜਿਸ ’ਚ ਪਟਿਆਲਾ ਸ਼ਹਿਰ ਦੀਆਂ ਵਾਤਾਵਰਨ ਸੁਰੱਖਿਆ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸੰਸਥਾਵਾਂ ਦੇ ਸੀਨੀਅਰ ਅਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ਵਿਚ ਪ੍ਰਵੀਣ, ਪ੍ਰਾਂਤ ਸੰਯੋਜਕ ਵਾਤਾਵਰਨ ਸੁਰੱਖਿਆ ਗਤੀਵਿਧੀ ਤੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਪ੍ਰਚਾਰਕ ਨੇ ਮੁੱਖ ਬੁਲਾਰੇ ਦੀ ਭੂਮਿਕਾ ਨਿਭਾਈ।
ਪਟਿਆਲਾ, 22 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਵਾਤਾਵਰਨ ਸੁਰੱਖਿਆ ਗਤੀਵਿਧੀ ਸੰਸਥਾ ਵਲੋਂ ਪਟਿਆਲਾ ਸ਼ਹਿਰ ਦੇ ਵੀਰ ਹਕੀਕਤ ਰਾਏ ਸਕੂਲ ਵਿਚ ਸਾਂਝੀ ਮੀਟਿੰਗ ਕਰਵਾਈ ਗਈ, ਜਿਸ ’ਚ ਪਟਿਆਲਾ ਸ਼ਹਿਰ ਦੀਆਂ ਵਾਤਾਵਰਨ ਸੁਰੱਖਿਆ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸੰਸਥਾਵਾਂ ਦੇ ਸੀਨੀਅਰ ਅਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ਵਿਚ ਪ੍ਰਵੀਣ, ਪ੍ਰਾਂਤ ਸੰਯੋਜਕ ਵਾਤਾਵਰਨ ਸੁਰੱਖਿਆ ਗਤੀਵਿਧੀ ਤੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਪ੍ਰਚਾਰਕ ਨੇ ਮੁੱਖ ਬੁਲਾਰੇ ਦੀ ਭੂਮਿਕਾ ਨਿਭਾਈ। ਇਸ ਦੇ ਨਾਲ-ਨਾਲ ਬਲਜਿੰਦਰ ਠਾਕੁਰ, ਵਿਭਾਗ ਸੰਘ ਚਾਲਕ ਤੇ ਸਾਬਕਾ ਮੈਂਬਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਅਨਿਲ ਖੰਨਾ, ਨਗਰ ਸੰਯੋਜਕ ਵਾਤਾਵਰਨ ਸੁਰੱਖਿਆ ਸੰਸਥਾ ਨੇ ਪ੍ਰੋਗਰਾਮ ਸੰਯੋਜਕ ਦੀ ਭੂਮਿਕਾ ਵੀ ਨਿਭਾਈ। ਇਸੇ ਮੌਕੇ ਉਨ੍ਹਾਂ ਦੇ ਵਾਤਾਵਰਨ ਸੁਰੱਖਿਆ ਦੇ ਖੇਤਰ ’ਚ ਸ਼ਲਾਘਾਯੋਗ ਯੋਗਦਾਨ ਲਈ ਉਨ੍ਹਾਂ ਨੂੰ ਤਰੱਕੀ ਦੇ ਕੇ ਜ਼ਿਲ੍ਹਾ ਵਾਤਾਵਰਨ ਸੁਰੱਖਿਆ ਗਤੀਵਿਧੀ ਦਾ ਜ਼ਿਲ੍ਹਾ ਸੰਯੋਜਕ ਨਿਯੁਕਤ ਕੀਤਾ। ਇਸ ਮੌਕੇ ਅਰਜੁਨ , ਜ਼ਿਲ੍ਹਾ ਪ੍ਰਚਾਰਕ ਤੇ ਸੰਦੀਪ ਕਸ਼ਯਪ, ਵਿਭਾਗ ਸੰਯੋਜਕ ਅਤੇ ਐਡਵੋਕੇਟ ਨੇ ਵੱਖ-ਵੱਖ ਸੰਸਥਾਵਾਂ ਤੋਂ ਮੀਟਿੰਗ ਵਿਚ ਪਹੁੰਚੇ ਮਹਾਨੁਭਾਵਾਂ ਦਾ ਸਵਾਗਤ ਅਤੇ ਮਾਰਗਦਰਸ਼ਨ ਕੀਤਾ। ਅੰਤਰਰਾਸ਼ਟਰੀ ਲੇਖਕ ਤੇ ਸਿੱਖਿਆਸ਼ਾਸਤਰੀ ਅਨਿਲ ਕੁਮਾਰ ਭਾਰਤੀ ਨੇ ਪ੍ਰੋਗਰਾਮ ਵਿਚ ਮੰਚ ਸੰਚਾਲਕ ਦੀ ਭੂਮਿਕਾ ਨੂੰ ਨਿਭਾਇਆ। ਆਪਣੇ ਸਵਾਗਤੀ ਉਦਬੋਧਨ ਵਿਚ ਵਿਭਾਗ ਸੰਯੋਜਕ ਤੇ ਐਡਵੋਕੇਟ ਸੰਦੀਪ ਕਸ਼ਯਪ ਨੇ ਪੰਜਾਬ ਦੀਆਂ ਸਾਰੀਆਂ ਸਮਾਜ ਸੇਵੀ ਤੇ ਵਾਤਾਵਰਨ ਸੁਰੱਖਿਆ ਦੇ ਖੇਤਰ ਵਿਚ ਸ਼ਲਾਘਾਯੋਗ ਯੋਗਦਾਨ ਦੇਣ ਵਾਲੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਦੇਸ਼ ਤੇ ਦੁਨੀਆ ਦੇ ਹਿੱਤ ਵਿਚ ਆਪਸ ਵਿਚ ਮਿਲਜੁਲ ਕੇ ਕੰਮ ਕਰਨ। ਇਸ ਮੌਕੇ ਜਨਹਿਤ ਸੰਮਤੀ ਪੰਜੀਕ੍ਰਿਤ ਪਟਿਆਲਾ ਦੇ ਜਨਰਲ ਸੈਕਟਰੀ ਅਤੇ ਸਟੇਟ ਅਵਾਰਡੀ ਵਿਨੋਦ ਸ਼ਰਮਾ ਅਤੇ ਜਨਹਿਤ ਸੰਮਤੀ ਦੇ ਸੰਸਥਾਪਕ ਮੈਂਬਰ ਅਨਿਲ ਕੁਮਾਰ ਭਾਰਤੀ, ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਗੋਇਲ, ਰਿਪੁਦਮਨ ਪ੍ਰਿੰਸੀਪਲ ਐਸ. ਡੀ. ਐਸ. ਈ. ਸੀਨੀਅਰ ਸੈਕੰਡਰੀ ਸਕੂਲ ਪਟਿਆਲਾ, ਜੀਵਨ ਗੁਪਤਾ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ, ਗੁਰਸੇਵਕ ਪੁਰੀ ਪ੍ਰਧਾਨ ਅਤੇ ਮੋਗਾ ਸੇਵਾ ਭਾਰਤੀ ਪਟਿਆਲਾ ਤੋਂ, ਪ੍ਰਵੀਣ ਝੱਜਰ ਰਿਟਾਇਰਡ ਬੈਂਕ ਮੈਨੇਜਰ, ਅਸ਼ੋਕ ਕੁਮਾਰ ਮਹਿਤਾ ਰਿਟਾਇਰਡ ਐਸ. ਡੀ. ਓ. ਇਰੀਗੇਸ਼ਨ, ਸ਼ਿਆਮ ਸੁੰਦਰ ਇੰਚਾਰਜ ਪਟਿਆਲਾ, ਭਾਰਤ ਵਿਕਾਸ ਪ੍ਰੀਸ਼ਦ ਤੋਂ ਮੁਕੇਸ਼ ਸਿੰਗਲਾ, ਗੁਲਸ਼ਨ ਕੁਮਾਰ, ਰਾਜੇਸ਼ ਮਿੱਤਲ ਤੇ ਜਗਦੀਪ ਸਿੰਘ, ਧਰਮ ਪਾਲ ਸ਼ਰਮਾ ਭਾਰਤ ਤਿੱਬਤ ਸਹਿਯੋਗ ਮੰਚ, ਸੰਜੇ ਧੀਰ, ਆਰ. ਕੇ. ਸਿੰਧੀ ਆਦਿ ਨੇ ਮੀਟਿੰਗ ਵਿਚ ਸਰਗਰਮੀ ਨਾਲ ਭਾਗ ਲੈ ਕੇ ਪ੍ਰੋਗਰਾਮ ਦੀ ਸ਼ੋਭਾ ਵਧਾਈ।