23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮਾਨਵ ਸੇਵਾ ਉੱਤਮ ਸੇਵਾ ਸੰਸਥਾ ਵਲੋਂ ਲੋੜਵੰਦ ਮਹਿਲਾ ਨੂੰ ਵ੍ਹੀਲ ਚੇਅਰ ਤੇ ਬਜ਼ੁਰਗਾਂ ਨੂੰ ਦਿੱਤਾ ਲੋੜੀਂਦਾ ਸਾਮਾਨ

ਨਾਭਾ, 22 ਅਗਸਤ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੀ ਸਟੇਟ ਐਵਾਰਡ ਪ੍ਰਾਪਤ ਸੰਸਥਾਂ ਮਾਨਵ ਸੇਵਾ ਉੱਤਮ ਸੇਵਾ ਸੰਸਥਾਂ ਵਲੋਂ ਜਿਥੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ, ਉੱਥੇ ਹੀ ਸੰਸਥਾ ਵਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਜ਼ਰੂਰਤਮੰਦ ਮਰੀਜਾਂ ਦਾ ਇਲਾਜ ਕਰਵਾਇਆ ਜਾਂਦਾ ਹੈ ਅਤੇ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਸੰਸਥਾ ਵਲੋਂ ਮੈਡੀਕਲ ਚੈੱਕਅਪ ਕੈਂਪ ਤੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ।

ਅਜੀਤ ਡੈਸਕ 23-08-2026
ਨਾਭਾ, 22 ਅਗਸਤ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੀ ਸਟੇਟ ਐਵਾਰਡ ਪ੍ਰਾਪਤ ਸੰਸਥਾਂ ਮਾਨਵ ਸੇਵਾ ਉੱਤਮ ਸੇਵਾ ਸੰਸਥਾਂ ਵਲੋਂ ਜਿਥੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ, ਉੱਥੇ ਹੀ ਸੰਸਥਾ ਵਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਜ਼ਰੂਰਤਮੰਦ ਮਰੀਜਾਂ ਦਾ ਇਲਾਜ ਕਰਵਾਇਆ ਜਾਂਦਾ ਹੈ ਅਤੇ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਸੰਸਥਾ ਵਲੋਂ ਮੈਡੀਕਲ ਚੈੱਕਅਪ ਕੈਂਪ ਤੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ। ਇਸ ਲੜੀ ਦੇ ਤਹਿਤ ਨੇੜਲੇ ਪਿੰਡ ਕਮੇਲੀ ਦੀ ਲੋੜਵੰਦ ਮਹਿਲਾ ਹਰਵਿੰਦਰ ਕੌਰ ਨੂੰ ਵ੍ਹੀਲ ਚੇਅਰ ਭੇਟ ਕੀਤੀ ਗਈ ਅਤੇ ਪਟਿਆਲਾ ਦੇ ਪਿੰਡ ਰੋਗਲਾ ਦੇ ਆਸ਼ਰਮ ਵਿਖੇ ਖਾਣ ਪੀਣ ਦਾ ਸਾਮਾਨ ਅਤੇ ਬਜ਼ੁਰਗਾਂ ਲਈ ਡਾਈਪਰ ਦਿੱਤੇ ਗਏ ਹਨ। ਸੰਸਥਾ ਦੇ ਮੁੱਖ ਅਹੁਦੇਦਾਰ ਵਿਕਾਸ ਮਿੱਤਲ ਤੇ ਸੁਨੀਲ ਗੁਪਤਾ ਨੇ ਦੱਸਿਆ ਕਿ ਹਰਵਿੰਦਰ ਕੌਰ ਦੇ ਪਰਿਵਾਰ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚਲਦਾ ਸੀ, ਜਿਸ ਕਰਕੇ ਸੰਸਥਾ ਵਲੋਂ ਇਸ ਦੀ ਮਦਦ ਕੀਤੀ ਗਈ ਹੈ। ਸੰਸਥਾ ਵਲੋਂ ਲੋੜੀਂਦਾ ਸਾਮਾਨ ਬਜ਼ੁਰਗਾਂ ਨੂੰ ਦੇਣ ਲਈ ਕਰਮ ਸਿੰਗਲਾ ਅਤੇ ਸਹਿਯੋਗੀ ਵਿਅਕਤੀਆਂ ਵਲੋ ਸਹਿਯੋਗ ਦੇਣ ’ਤੇ ਧੰਨਵਾਦ ਕੀਤਾ ਅਤੇ ਇਹ ਉਮੀਦ ਕੀਤੀ ਕਿ ਇਸ ਤਰ੍ਹਾਂ ਹੀ ਇਹ ਸੰਸਥਾ ਜਰੂਰਤਮੰਦ ਲੋਕਾਂ ਦੀ ਸੇਵਾ ਕਰਦੀ ਰਹੇ। ਇਸ ਮੌਕੇ ਮਾਨਵ ਸੇਵਾ ਊਤਮ ਸੇਵਾ ਸੰਸਥਾ ਦੇ ਅਹੁਦੇਦਾਰ ਵਿਕਾਸ ਮਿੱਤਲ, ਸੁਨੀਲ ਗੁਪਤਾ, ਅੰਕੁਰ ਸਿੰਗਲਾ, ਰਵਿੰਦਰ ਸਿੰਘ, ਨਰਿੰਦਰ ਮੋਹਣ ਸ਼ਰਮਾ, ਦੀਪਕ ਕੁਮਾਰ, ਵਰੁਣ ਸਿੰਗਲਾ, ਸਾਹਿਲ ਗੁਪਤਾ, ਕਰਨ ਸਿੰਗਲਾ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦੇਧਨਾਂ ਦੇ ਖੇਡ ਮੈਦਾਨ ਦਾ ਉਦਘਟਾਨ ਕੱਲ੍ਹ ਅਗਲੀ ਖ਼ਬਰ ਵਾਤਾਵਰਨ ਸੁਰੱਖਿਆ ਲਈ ਕੰਮ ਕਰ ਰਹੀਆਂ ਸਾਰੀਆਂ ਸੰਸਥਾਵਾਂ ਨੂੰ ਆਪਸ ’ਚ ਮਿਲ ਕੇ ਕੰਮ ਕਰਨਾ ਚਾਹੀਦਾ ਹੈ-ਪ੍ਰਵੀਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।