23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕਿਸਾਨ ਮਜ਼ਦੂਰ ਮੋਰਚੇ ਵਲੋਂ ਪਿੰਡਾਂ ਵਿਚ ਝਾੜੂ ਪਾਰਟੀ ਦੇ ਟਰਾਲੀ ਚੋਰੀ ਦੇ ਪੋਸਟਰ ਲਗਾ ਕੇ ਬਾਈਕਾਟ ਦਾ ਫੈਸਲਾ

ਨਾਭਾ, 22 ਅਗਸਤ (ਜਗਨਾਰ ਸਿੰਘ ਦੁਲੱਦੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਨਾਭਾ ਦੀ ਮੀਟਿੰਗ ਬਲਾਕ ਆਗੂ ਚਮਕੌਰ ਸਿੰਘ ਘਨੁੰੜਕੀ ਦੀ ਅਗਵਾਈ ਵਿਚ ਪਿੰਡ ਬਾਬਰਪੁਰ ਦੇ ਗੁਰਦੁਆਰਾ ਸ਼ਹੀਦ ਸਰ ਸਾਹਿਬ ਵਿਖੇ ਹੋਈ। ਇਸ ਮੋਕੇ ਯੂਨੀਅਨ ਦੇ ਸੂਬਾ ਆਗੂ ਮਨਜੀਤ ਸਿੰਘ ਨਿਆਲ ਤੇ ਕਰਨੈਲ ਸਿੰਘ ਲੰਗ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਕਿਸਾਨ ਅੰਦੋਲਨ ਤੇ ਜਬਰੀ ਅਟੈਕ ਕਰਕੇ ਮੋਰਚਾ ਚੁੱਕਿਆ, ਸਾਡੇ ਸਾਮਾਨ ਦਾ ਨੁਕਸਾਨ ਕਰਿਆ ਅਤੇ ਜਾਨੀ ਮਾਲੀ ਵੀ ਕਿਸਾਨਾਂ ਦਾ ਵੱਡਾ ਨੁਕਸਾਨ ਕਰਿਆ ਗਿਆ ਸੀ, ਜਿਸ ਦੀ ਭਰਪਾਈ ਕਰਨ ਲਈ ਕਿਸਾਨ ਮਜ਼ਦੂਰ ਮੋਰਚਾ ਸਖ਼ਤ ਫ਼ੈਸਲਾ ਲੈ ਚੁੱਕਿਆ ਹੈ।

ਅਜੀਤ ਡੈਸਕ 23-08-2026
ਨਾਭਾ, 22 ਅਗਸਤ (ਜਗਨਾਰ ਸਿੰਘ ਦੁਲੱਦੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਨਾਭਾ ਦੀ ਮੀਟਿੰਗ ਬਲਾਕ ਆਗੂ ਚਮਕੌਰ ਸਿੰਘ ਘਨੁੰੜਕੀ ਦੀ ਅਗਵਾਈ ਵਿਚ ਪਿੰਡ ਬਾਬਰਪੁਰ ਦੇ ਗੁਰਦੁਆਰਾ ਸ਼ਹੀਦ ਸਰ ਸਾਹਿਬ ਵਿਖੇ ਹੋਈ। ਇਸ ਮੋਕੇ ਯੂਨੀਅਨ ਦੇ ਸੂਬਾ ਆਗੂ ਮਨਜੀਤ ਸਿੰਘ ਨਿਆਲ ਤੇ ਕਰਨੈਲ ਸਿੰਘ ਲੰਗ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਕਿਸਾਨ ਅੰਦੋਲਨ ਤੇ ਜਬਰੀ ਅਟੈਕ ਕਰਕੇ ਮੋਰਚਾ ਚੁੱਕਿਆ, ਸਾਡੇ ਸਾਮਾਨ ਦਾ ਨੁਕਸਾਨ ਕਰਿਆ ਅਤੇ ਜਾਨੀ ਮਾਲੀ ਵੀ ਕਿਸਾਨਾਂ ਦਾ ਵੱਡਾ ਨੁਕਸਾਨ ਕਰਿਆ ਗਿਆ ਸੀ, ਜਿਸ ਦੀ ਭਰਪਾਈ ਕਰਨ ਲਈ ਕਿਸਾਨ ਮਜ਼ਦੂਰ ਮੋਰਚਾ ਸਖ਼ਤ ਫ਼ੈਸਲਾ ਲੈ ਚੁੱਕਿਆ ਹੈ। ਆਗੂਆਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਲਏ ਗਏ ਫੈਸਲੇ ਤਹਿਤ ਪਿੰਡਾਂ ਵਿਚ ਝਾੜੂ ਪਾਰਟੀ ਦੇ ਟਰਾਲੀ ਚੋਰਾਂ ਦੇ ਪੋਸਟਰ ਲਗਾਏ ਜਾਣਗੇ ਅਤੇ ‘ਆਪ’ ਦੇ ਆਗੂਆਂ ਦਾ ਪਿੰਡਾਂ ਵਿਚ ਦਾਖਲ ਹੋਣ ’ਤੇ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਮੋਰਚੇ ਦੀਆਂ ਮੰਗਾਂ ਮੰਨ ਕੇ ਭਰਪਾਈ ਨਹੀਂ ਕੀਤੀ ਜਾਂਦੀ। ਆਗੂਆਂ ਨੇ ਕਿਹਾ ਕਿ ਬਲਾਕ ਦੇ ਪਿੰਡਾਂ ਨੂੰ ਆਉਣ ਵਾਲੇ ਪ੍ਰੋਗਰਾਮਾਂ ਲਈ ਲਾਮਬੰਦ ਕੀਤਾ ਗਿਆ ਹੈ ਤੇ ਵੱਡੀਆਂ ਤਿਆਰੀਆਂ ਕਰਕੇ ਇੱਕਜੁਟਤਾ ਨਾਲ ‘ਆਪ’ ਸਰਕਾਰ ਵਿਰੁੱਧ ਸੰਘਰਸ਼ ਕਰਨ ਲਈ ਤਿਆਰ ਕੀਤਾ। ਇਸ ਮੌਕੇ ਜ਼ਿਲ੍ਹਾ ਆਗੂ ਪਰਵਿੰਦਰ ਸਿੰਘ ਬਾਬਰਪੁਰ, ਯਾਦਵਿੰਦਰ ਸਿੰਘ ਬੁਰੜ, ਜਗਮੇਲ ਸਿੰਘ ਬੰਮਣਾ ਤੇ ਬਲਾਕ ਆਗੂ ਗਮਦੂਰ ਸਿੰਘ ਬਾਬਰਪੁਰ, ਜਰਨੈਲ ਸਿੰਘ ਤੁੰਗਾ, ਜਗਦੇਵ ਸਿੰਘ ਕਕਰਾਲਾ, ਰਜਿੰਦਰ ਸਿੰਘ ਕਲਾਰਾ ਤੇ ਪਿੰਡ ਇਕਾਈਆਂ ਦੇ ਆਗੂ ਹਾਜ਼ਰ ਰਹੇ।
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਧਬਲਾਨ ਪਟਿਆਲਾ ਵਿਖੇ ਨਸ਼ਾ ਮੁਕਤੀ ਤੇ ਚਰਿੱਤਰ ਨਿਰਮਾਣ ’ਤੇ ਵਿਸ਼ੇਸ਼ ਭਾਸ਼ਨ ਕਰਵਾਇਆ ਅਗਲੀ ਖ਼ਬਰ ਇੰਦਰਰਾਜ ਸਿੰਘ ਉਮਰਾਨੰਗਲ ਦੀ ਬਰਸੀ ਪਰਿਵਾਰ ਨੇ ਸ਼ਰਧਾ ਨਾਲ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।