23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸਰਕਾਰੀ ਹਾਈ ਸਕੂਲ ਧਬਲਾਨ ਪਟਿਆਲਾ ਵਿਖੇ ਨਸ਼ਾ ਮੁਕਤੀ ਤੇ ਚਰਿੱਤਰ ਨਿਰਮਾਣ ’ਤੇ ਵਿਸ਼ੇਸ਼ ਭਾਸ਼ਨ ਕਰਵਾਇਆ

ਪਟਿਆਲਾ, 22 ਅਗਸਤ (ਧਰਮਿੰਦਰ ਸਿੰਘ ਸਿੱਧੂ)-ਸਰਕਾਰੀ ਹਾਈ ਸਕੂਲ ਧਬਲਾਨ ਵਿਖੇ ਸਕੂਲ ਮੁਖੀ ਰਜਨੀ ਸਿੰਗਲਾ ਦੀ ਮਾਰਗਦਰਸ਼ਨ ਹੇਠ ਨਸ਼ਿਆਂ ਦੀ ਦੁਰਵਰਤੋਂ ਦੀ ਰੋਕਥਾਮ, ਨਸ਼ਾ ਮੁਕਤ ਜੀਵਨ ਤੇ ਚਰਿੱਤਰ ਨਿਰਮਾਣ ਸੰਬੰਧੀ ਇਕ ਵਿਸ਼ੇਸ਼ ਜਾਗਰੂਕਤਾ ਤੇ ਪ੍ਰਣ ਪ੍ਰਜਾਪਿਤਾ ਬ੍ਰਹਮ ਕੁਮਾਰੀਜ਼ ਈਸ਼ਵਰ ਵਿਸ਼ਵ ਵਿਦਿਆਲਿਆ, ਪਟਿਆਲਾ ਤੇ ਹਿਊਮਨ ਸਰਵਿਸ ਸੁਸਾਇਟੀ, ਪਟਿਆਲਾ ਤੋਂ ਪ੍ਰੇਰਨਾਦਾਇਕ ਲੈਕਚਰ ਕਰਵਾਇਆ ਗਿਆ। ਇਹ ਸਮਾਗਮ ਰਾਸ਼ਟਰਵਿਆਪੀ ‘10 ਕਰੋੜ ਨਸ਼ਾ ਮੁਕਤ ਪ੍ਰਣ ਮੈਗਾ ਮੁਹਿੰਮ’ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਦੇ ‘ਨਸ਼ਾ ਮੁਕਤ ਭਾਰਤ ਅਭਿਆਨ’ ਤੇ ਗ੍ਰਹਿ ਮੰਤਰਾਲੇ ਅਧੀਨ ਨਾਰਕੋਟਿਕਸ ਕੰਟਰੋਲ ਬਿਊਰੋ ਦੇ ‘ਮਿਸ਼ਨ ਸਪੰਦਨ’ ਤਹਿਤ ਜਾ ਦਾ ਹਿੱਸਾ ਹੈ, ਜੋ 6 ਤੋਂ 20 ਅਗਸਤ 2026 ਤੱਕ ਚਲਾਈ ਜਾ ਰਹੀ ਹੈ।

ਅਜੀਤ ਡੈਸਕ 23-08-2026
ਪਟਿਆਲਾ, 22 ਅਗਸਤ (ਧਰਮਿੰਦਰ ਸਿੰਘ ਸਿੱਧੂ)-ਸਰਕਾਰੀ ਹਾਈ ਸਕੂਲ ਧਬਲਾਨ ਵਿਖੇ ਸਕੂਲ ਮੁਖੀ ਰਜਨੀ ਸਿੰਗਲਾ ਦੀ ਮਾਰਗਦਰਸ਼ਨ ਹੇਠ ਨਸ਼ਿਆਂ ਦੀ ਦੁਰਵਰਤੋਂ ਦੀ ਰੋਕਥਾਮ, ਨਸ਼ਾ ਮੁਕਤ ਜੀਵਨ ਤੇ ਚਰਿੱਤਰ ਨਿਰਮਾਣ ਸੰਬੰਧੀ ਇਕ ਵਿਸ਼ੇਸ਼ ਜਾਗਰੂਕਤਾ ਤੇ ਪ੍ਰਣ ਪ੍ਰਜਾਪਿਤਾ ਬ੍ਰਹਮ ਕੁਮਾਰੀਜ਼ ਈਸ਼ਵਰ ਵਿਸ਼ਵ ਵਿਦਿਆਲਿਆ, ਪਟਿਆਲਾ ਤੇ ਹਿਊਮਨ ਸਰਵਿਸ ਸੁਸਾਇਟੀ, ਪਟਿਆਲਾ ਤੋਂ ਪ੍ਰੇਰਨਾਦਾਇਕ ਲੈਕਚਰ ਕਰਵਾਇਆ ਗਿਆ। ਇਹ ਸਮਾਗਮ ਰਾਸ਼ਟਰਵਿਆਪੀ ‘10 ਕਰੋੜ ਨਸ਼ਾ ਮੁਕਤ ਪ੍ਰਣ ਮੈਗਾ ਮੁਹਿੰਮ’ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਦੇ ‘ਨਸ਼ਾ ਮੁਕਤ ਭਾਰਤ ਅਭਿਆਨ’ ਤੇ ਗ੍ਰਹਿ ਮੰਤਰਾਲੇ ਅਧੀਨ ਨਾਰਕੋਟਿਕਸ ਕੰਟਰੋਲ ਬਿਊਰੋ ਦੇ ‘ਮਿਸ਼ਨ ਸਪੰਦਨ’ ਤਹਿਤ ਜਾ ਦਾ ਹਿੱਸਾ ਹੈ, ਜੋ 6 ਤੋਂ 20 ਅਗਸਤ 2026 ਤੱਕ ਚਲਾਈ ਜਾ ਰਹੀ ਹੈ। ਸਮਾਗਮ ਦੇ ਮੁੱਖ ਬੁਲਾਰੇ ਬੀ. ਕੇ. ਰਾਖੀ, ਸੀਨੀਅਰ ਰਾਜਯੋਗ ਅਧਿਆਪਕਾ ਪਟਿਆਲਾ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਚੰਗੇ ਚਰਿੱਤਰ, ਸਕਾਰਾਤਮਕ ਸੋਚ ਅਤੇ ਆਤਮ-ਨਿਯੰਤਰਣ ਦੀ ਮਹੱਤਤਾ ਬਾਰੇ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ। ਕਿਰਨ ਸਿੰਗਲਾ, ਪ੍ਰਧਾਨ ਹਿਊਮਨ ਸਰਵਿਸ ਸੁਸਾਇਟੀ, ਪਟਿਆਲਾ ਤੇ ਪ੍ਰਸਿੱਧ ਕਵਿੱਤਰੀ ਨੇ ਆਪਣੀ ਪ੍ਰੇਰਣਾਦਾਇਕ ਕਵਿਤਾ ਰਾਹੀਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਜੀਵਨ ਵਿਚ ਉੱਚੇ ਟੀਚੇ ਹਾਸਿਲ ਕਰਨ ਲਈ ਉਤਸ਼ਾਹਿਤ ਕੀਤਾ ਆਪਣੇ ਵਿਚਾਰ ਸਾਂਝੇ ਕੀਤੇ। ਸਕੂਲ ਮੁਖੀ ਰਜਨੀ ਸਿੰਗਲਾ ਵਲੋਂ ਵਿਦਿਆਰਥੀਆਂ ਵਿਚ ਨਸ਼ਾ ਮੁਕਤੀ, ਚੰਗੀਆਂ ਕਦਰਾਂ-ਕੀਮਤਾਂ ਤੇ ਚਰਿੱਤਰ ਨਿਰਮਾਣ ਸੰਬੰਧੀ ਜਾਗਰੂਕ ਮੁੱਖ ਮਹਿਮਾਨ ਅਤੇ ਆਏ ਹੋਏ ਮਹਿਮਾਨਾਂ ਨੂੰ ਸਕੂਲ ਵਲੋਂ ਯਾਦਗਾਰੀ ਚਿੰਨ੍ਹ (ਮੋਮੈਂਟੋ) ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸੰਜੇ ਸੂਦ,ਜੀਵਨ ਕੁਮਾਰ ਤੇ ਉਨ੍ਹਾਂ ਦੀ ਧਰਮ ਪਤਨੀ ਕਿਰਨ ਜਿੰਦਲ ਸਮੇਤ ਕਈ ਪਤਵੰਤੇ ਸੱਜਣ ਤੇ ਸ਼ਖ਼ਸੀਅਤਾਂ, ਪਵਨਪ੍ਰੀਤ ਕੌਰ, ਮਮਤਾ ਚਾਵਲਾ, ਕਰਨਵੀਰ ਸਿੰਘ ਅਤੇ ਸਤਵਿੰਦਰ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਦਾ ਪੈਗ਼ਾਮ : 72 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਲਿਆ ਪ੍ਰਣ ਅਗਲੀ ਖ਼ਬਰ ਕਿਸਾਨ ਮਜ਼ਦੂਰ ਮੋਰਚੇ ਵਲੋਂ ਪਿੰਡਾਂ ਵਿਚ ਝਾੜੂ ਪਾਰਟੀ ਦੇ ਟਰਾਲੀ ਚੋਰੀ ਦੇ ਪੋਸਟਰ ਲਗਾ ਕੇ ਬਾਈਕਾਟ ਦਾ ਫੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।