29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸਕਾਲਰਜ਼ ਸਕੂਲ ’ਚ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਮਨਾਇਆ

ਰਾਜਪੁਰਾ, 28 ਅਗਸਤ (ਜੀ. ਪੀ.

ਸਕਾਲਰਜ਼ ਪਬਲਿਕ ਸਕੂਲ ਦੇ ਬੱਚਿਆਂ ਵਲੋਂ ਤਿਆਰ ਕੀਤੀਆਂ ਰੱਖੜੀਆਂ ਦਿਖਾਉਂਦੇ ਹੋਏ। ਤਸਵੀਰ : ਗੁਰਵਿੰਦਰ ਪਾਲ ਸਿੰਘ 29-08-2026
ਰਾਜਪੁਰਾ, 28 ਅਗਸਤ (ਜੀ. ਪੀ. ਸਿੰਘ)-ਸਥਾਨਕ ਸਕਾਲਰਜ਼ ਪਬਲਿਕ ਸਕੂਲ ਵਿਚ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਪੂਰੇ ਖ਼ੁਸ਼ੀ ਦੇ ਮਾਹੌਲ ਵਿਚ ਪ੍ਰੰਪਰਾ ਦੇ ਨਾਲ ਮਨਾਇਆ, ਜਿਸ ਵਿਚ ਵਿਦਿਆਰਥੀ ਤੇ ਵਿਦਿਆਰਥਣਾਂ ਨੇ ਸੋਹਣੀਆਂ ਰੱਖਣੀਆਂ ਬਣਾਈਆਂ ਅਤੇ ਭੈਣਾਂ ਨੇ ਭਰਾਵਾਂ ਦੇ ਮੱਥੇ ’ਤੇ ਤਿਲਕ ਲਗਾ ਕੇ ਉਨ੍ਹਾਂ ਦੇ ਗੁੱਟ ’ਤੇ ਬਹੁਤ ਹੀ ਸੁੰਦਰ ਰੱਖੜੀਆਂ ਬੰਨ੍ਹੀਆਂ। ਇਸ ਮੌਕੇ ਭਰਾਵਾਂ ਵਲੋਂ ਭੈਣਾਂ ਨੂੰ ਚਾਕਲੇਟ ਤੇ ਹੋਰ ਤੋਹਫ਼ੇ ਦਿੱਤੇ ਗਏ। ਇਸ ਮੌਕੇ ਸਾਰਾ ਸਕੂਲ ਭੈਣ-ਭਰਾ ਦੇ ਪਿਆਰ ਦੇ ਵਿਚ ਰੰਗਿਆ ਹੋਇਆ ਸੀ। ਇਸ ਤਰ੍ਹਾਂ ਪਹਿਲੀ ਅਤੇ ਦੂਜੀ ਜਮਾਤ ’ਚ ਰੱਖੜੀ ਬਣਾਉਣ ਦੇ ਕਰਵਾਏ ਗਏ ਮੁਕਾਬਲੇ ਵਿਚ ਪਹਿਲੀ ਕਲਾਸ ਵਿਚ ਯਵਾਸ ਛਾਬੜਾ ਅਤੇ ਇਵਰੀਤ ਕੌਰ ਨੇ ਪਹਿਲਾ ਸਥਾਨ, ਜਪਨੀਤ ਕੌਰ ਅਤੇ ਦਿਵਿਆਸ਼ੀ ਨੇ ਦੂਜਾ ਸਥਾਨ, ਹਰਜੋਤ ਸਿੰਘ ਅਤੇ ਯਗਾਮੀ ਸਿੰਘ ਅਤੇ ਜਪਨੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਜੀ ਕਲਾਸ ਵਿਚ ਅਰੋਹੀ ਨੇ ਪਹਿਲਾ, ਜਗਦੀਪ ਸਿੰਘ, ਗੁਰਲੀਨ, ਪ੍ਰਭਨੂਰ ਕੌਰ ਤੇ ਸ਼ੁਭਪ੍ਰੀਤ ਕੌਰ ਨੇ ਦੂਜਾ, ਮਨਕੀਰਤ ਸਿੰਘ, ਤਿ੍ਪਤਜੋਤ ਕੌਰ, ਆਰਜੂ, ਫਤਿਹ ਸਿੰਘ, ਮਨਕੀਰਤ ਸਿੰਘ, ਜਗਜੀਤ ਸਿੰਘ ਤੇ ਨੂਰਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੱਖੜੀ ਦੀ ਥਾਲੀ ਸਜਾਉਣ ਦੇ ਮੁਕਾਬਲੇ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਵਿਚੋਂ ਸੱਤਵੀਂ ਜਮਾਤ ਦੀ ਅਵਨੀ ਅਤੇ ਛੇਵੀਂ ਜਮਾਤ ਦੀ ਪਰਨੀਤ ਕੌਰ ਨੇ ਪਹਿਲਾ ਸਥਾਨ, ਅੱਠਵੀਂ ਦੀ ਲਾਵਿਆ ਅਤੇ ਛੇਵੀਂ ਕਲਾਸ ਦੀ ਚੇਸ਼ਟਾ ਦੂਸਰੇ ਸਥਾਨ ’ਤੇ, ਸੱਤਵੀਂ ਜਮਾਤ ਦੀ ਜਪਨੂਰ ਕੌਰ ਅਤੇ ਮੰਨਤ ਤੀਸਰੇ ਸਥਾਨ ’ਤੇ ਰਹੀਆਂ। ਛੇਵੀਂ ਦੀ ਮਿਸਟੀ, ਗੁਰਸੀਰਤ ਕੌਰ, ਅਰਸ਼ਦੀਪ ਕੌਰ, ਜਪਨੂਰ ਕੌਰ, ਸੱਤਵੀਂ ਦੀ ਮਨਰੂਪ, ਪਰਿਸ਼ਾ ਅਤੇ ਅੱਠਵੀਂ ਦੀ ਗੁਰਸਿਮਰ ਕੌਰ, ਜਸਮੀਤ ਕੌਰ, ਅਵਨੀਤ ਕੌਰ ਤੇ ਆਸਥਾ ਕੁਮਾਰੀ ਨੂੰ ਵੀ ਤੋਹਫ਼ੇ ਦਿੱਤੇ ਗਏ। ਸਕੂਲ ਦੀ ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਕਿਹਾ ਕਿ ਆਪਣੇ ਹੀ ਸੁੰਦਰ ਰੰਗਾਂ ਦੇ ਵਿਚ ਰੰਗਿਆ ਹੋਇਆ ਰੱਖੜੀ ਦਾ ਤਿਉਹਾਰ ਇਕ ਅਨੂਠਾ ਉਤਸਵ ਹੈ। ਪਿ੍ੰਸੀਪਲ ਭਾਰਤੀ ਨੇ ਕਿਹਾ ਕਿ ਰੱਖੜੀ ਕੇਵਲ ਇਕ ਤਿਉਹਾਰ ਨਹੀਂ ਬਲਕਿ ਸਾਡੀ ਪਰੰਪਰਾ ਦਾ ਪ੍ਰਤੀਕ ਹੈ।
ਪਿਛਲੀ ਖ਼ਬਰ 70ਵੀਂ ਜ਼ਿਲ੍ਹਾ ਪੱਧਰੀ ਕਰਾਟੇ ਪ੍ਰਤੀਯੋਗਤਾ ਦੇ ਮੁਕਾਬਲਿਆਂ ’ਚ ਹਰਦਮ ਪਬਲਿਕ ਸਕੂਲ ਜਿੰਦਲਪੁਰ ਦਾ ਸਾ਼ਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਜ਼ਿਲ੍ਹਾ ਸਕੂਲ ਟੂਰਨਾਮੈਂਟ ’ਚ ਲੜਕਿਆਂ ਦੇ ਹਾਕੀ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।