31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਇਕ ਸਾਲ ਬਾਅਦ ਮੁੜ ਸੁਰਜੀਤ ਹੋਈ ਪੁਆਧ ਪੰਜਾਬੀ ਸਾਹਿਤਕ ਬੈਠਕ ਬਨੂੜ ਕਵੀਆਂ, ਸਾਹਿਤਕਾਰਾਂ ਤੇ ਬਾਲ ਸਾਹਿਤਕਾਰਾਂ ਨੇ ਬੰਨ੍ਹਿਆ ਸਾਹਿਤਕ ਰੰਗ

ਬਨੂੜ, 30 ਅਗਸਤ (ਭੁਪਿੰਦਰ ਸਿੰਘ)-ਪੂਰੇ ਇਕ ਸਾਲ ਦੇ ਵਕਫ਼ੇ ਤੋਂ ਬਾਅਦ ਪੁਆਧ ਪੰਜਾਬੀ ਸਾਹਿਤਕ ਬੈਠਕ ਬਨੂੜ ਮੁੜ ਸੁਰਜੀਤ ਹੋਈ। ਇਸ ਦੀ ਪਹਿਲੀ ਬੈਠਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੁੱਟਾ ਸਿੰਘ ਵਾਲਾ ਵਿਖੇ ਕਰਵਾਈ ਗਈ, ਜਿਸ ’ਚ ਇਲਾਕੇ ਦੇ ਕਵੀਆਂ, ਗੀਤਕਾਰਾਂ, ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ।

ਅਜੀਤ ਡੈਸਕ 31-08-2026
ਬਨੂੜ, 30 ਅਗਸਤ (ਭੁਪਿੰਦਰ ਸਿੰਘ)-ਪੂਰੇ ਇਕ ਸਾਲ ਦੇ ਵਕਫ਼ੇ ਤੋਂ ਬਾਅਦ ਪੁਆਧ ਪੰਜਾਬੀ ਸਾਹਿਤਕ ਬੈਠਕ ਬਨੂੜ ਮੁੜ ਸੁਰਜੀਤ ਹੋਈ। ਇਸ ਦੀ ਪਹਿਲੀ ਬੈਠਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੁੱਟਾ ਸਿੰਘ ਵਾਲਾ ਵਿਖੇ ਕਰਵਾਈ ਗਈ, ਜਿਸ ’ਚ ਇਲਾਕੇ ਦੇ ਕਵੀਆਂ, ਗੀਤਕਾਰਾਂ, ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦਾ ਮੰਚ ਸੰਚਾਲਨ ਮਾਸਟਰ ਹਰਪ੍ਰੀਤ ਸਿੰਘ ਧਰਮਗੜ੍ਹ ਵਲੋਂ ਪੁਆਧ ਬੋਲੀ ਵਿਚ ਬਾਖੂਬੀ ਕੀਤਾ। ਬੈਠਕ ਦੀ ਸ਼ੁਰੂਆਤ ਬਾਪੂ ਤਾਰਾ ਸਿੰਘ ਮਠਿਆਣਾ ਨੇ ‘ਛੇਤੀ ਆ ਜਾ ਬਾਬਾ ਨਾਨਕਾ’ ਪੇਸ਼ ਕਰਕੇ ਕੀਤੀ। ਉਪਰੰਤ ਬੀ. ਐੱਸ. ਪੰਨੂ ਨੇ ‘ਸਿਆਸਤ ਦੇ ਹਨੇਰਿਆਂ ਤੋਂ ਰਾਹ ਬਚ ਕੇ’, ਗੁਰਨਾਮ ਸਿੰਘ ਸੈਣੀ ਨੇ ‘ਜੇ ਨਾ ਹੁੰਦੀਆਂ ਤੀਆਂ, ਇਹ ਦੁਨੀਆ ਨਾ ਹੁੰਦੀ’, ਬਲਦੀਪ ਖਲੌਰ ਨੇ ‘ਪੰਜਾਬ ਬੋਹੜ ਦੀ ਛਾਂ’ ਅਤੇ ਧੰਨਾ ਤਾੜੀਵਾਲ, ਹੰਸਾਲਾ ਨੇ ‘ਊਰਜਾ ਹੀ ਊਰਜਾ ਨੂੰ ਲਾਈ ਜਾਣ ਦੀ ਕਮਜ਼ੋਰੀ’ ਨਜ਼ਮ ਪੇਸ਼ ਕੀਤੀ। ਦੀਦਾਰ ਸਿੰਘ ਬਨੂੜ ਨੇ ਪੁਆਧੀ ਬੋਲੀ ਦੇ ਬੈਂਤ ਅਤੇ ਲੋਕ-ਤੱਥ ਪੇਸ਼ ਕਰਕੇ ਖੂਬ ਵਾਹ-ਵਾਹ ਖੱਟੀ, ਜਦਕਿ ਕਾਮਰੇਡ ਮੋਹਨ ਸਿੰਘ ਸੌਢੀ ਨੇ ‘ਕੁਦਰਤ’ ਨਜ਼ਮ ਪੇਸ਼ ਕੀਤੀ। ਬੈਠਕ ਦੀ ਵਿਸ਼ੇਸ਼ ਖਾਸੀਅਤ ਸਕੂਲੀ ਬਾਲ ਸਾਹਿਤਕਾਰਾਂ ਦੀ ਸ਼ਮੂਲੀਅਤ ਰਹੀ। ਅਮਨਪ੍ਰੀਤ ਕੌਰ ਨੇ ਸ਼ਹੀਦ ਊਧਮ ਸਿੰਘ ਬਾਰੇ, ਸੁਖਪ੍ਰੀਤ ਕੌਰ ਨੇ ‘ਕਿਸਮਤ’, ਖੁਸ਼ਪ੍ਰੀਤ ਕੌਰ ਨੇ ‘ਦਾਦੀ ਮਾਂ’, ਕਿਰਨਜੋਤ ਨੇ ‘ਨਵੀਆਂ ਕਲਮਾਂ, ਨਵੀਂ ਉਡਾਣ’, ਨੇਹਾ ਨੇ ‘ਚੰਗਾ ਮਿੱਤਰ’ ਅਤੇ ਕੋਮਲਪ੍ਰੀਤ ਕੌਰ ਨੇ ‘ਨਵੀਂ ਉਡਾਣ’ ਕਵਿਤਾਵਾਂ ਪੇਸ਼ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਤਪਾਲ ਸਿੰਘ ਸਾਬਕਾ ਸਰਪੰਚ ਰਾਜੋਮਾਜਰਾ, ਬਲਵੀਰ ਸਿੰਘ ਬੁੱਟਾ ਸਿੰਘ ਵਾਲਾ, ਗੁਰਦੀਪ ਸਿੰਘ ਭਵਾਤ ਤੇ ਤਰਨਜੀਤ ਸਿੰਘ ਖ਼ਾਲਸਾ ਬਨੂੜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਤਪਾਲ ਸਿੰਘ ਰਾਜੋ ਮਾਜਰਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਮਾਸਟਰ ਹਰਪ੍ਰੀਤ ਸਿੰਘ ਧਰਮਗੜ੍ਹ ਵਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਅੰਦਰ ਸਾਹਿਤ ਦੀ ਚਿਣਗ ਲਗਾਉਣ ਦੇ ਨਤੀਜੇ ਅੱਜ ਹੀ ਸਾਹਮਣੇ ਆ ਰਹੇ ਹਨ, ਕਿਉਂਕਿ ਨੰਨ੍ਹੀਆਂ ਕਲਮਾਂ ਆਪਣੀਆਂ ਲਿਖੀਆਂ ਰਚਨਾਵਾਂ ਖੁਦ ਮੰਚ ’ਤੇ ਪੇਸ਼ ਕਰ ਰਹੀਆਂ ਹਨ। ਪੂਰੇ ਇਕ ਸਾਲ ਬਾਅਦ ਮੁੜ ਸਜੀ ਇਹ ਸਾਹਿਤਕ ਬੈਠਕ ਇਕ ਸਫਲ ਸਮਾਗਮ ਰਹੀ ਤੇ ਇਸ ਨੇ ਪੰਜਾਬੀ ਭਾਸ਼ਾ, ਸਾਹਿਤ, ਪੁਆਧੀ ਬੋਲੀ ਅਤੇ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਨ ਦਾ ਸੁਨੇਹਾ ਦਿੱਤਾ।
ਪਿਛਲੀ ਖ਼ਬਰ ਵੱਟਸਐਪ ਹੈੱਕ ਕਰ ਕੇ ਠੱਗੇ 1 ਲੱਖ 31 ਹਜ਼ਾਰ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਬਾਬਾ ਫਰੀਦ ਸਕੂਲ ਤਰਖੇੜੀ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।