01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਜਸਵੰਤ ਫੀਲਿੰਗ ਸਟੇਸ਼ਨ ਅਲੀਪੁਰ ਜੱਟਾਂ ਵਿਖੇ ਸਕਾਰਪੀਓ ਕਾਰ ਦੀ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ਼। ਸਕਾਰਪੀਓ ਸਵਾਰ ਪੈਟਰੋਲ ਪੰਪ ਤੋਂ ਤੇਲ ਪੁਆ ਕੇ ਹੋਏ ਫਰਾਰ

ਪਟਿਆਲਾ, 30 ਅਗਸਤ (ਮਨਦੀਪ ਸਿੰਘ ਖਰੌੜ)-ਜਸਵੰਤ ਫੀਲਿੰਗ ਸਟੇਸ਼ਨ ਅਲੀਪੁਰ ਜੱਟਾਂ ਵਿਖੇ ਸਕਾਰੀਓ ਸਵਾਰ ਡੀਜਲ ਪੁਆ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਪੰਪ ਦੇ ਮਾਲਕ ਜਰਨੈਲ ਸਿੰਘ ਨੇ ਦੱਸਿਆ ਕਿ ਅੱਜ ਦੁਪਿਹਰ 1.

ਅਜੀਤ ਡੈਸਕ 31-08-2026
ਪਟਿਆਲਾ, 30 ਅਗਸਤ (ਮਨਦੀਪ ਸਿੰਘ ਖਰੌੜ)-ਜਸਵੰਤ ਫੀਲਿੰਗ ਸਟੇਸ਼ਨ ਅਲੀਪੁਰ ਜੱਟਾਂ ਵਿਖੇ ਸਕਾਰੀਓ ਸਵਾਰ ਡੀਜਲ ਪੁਆ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਪੰਪ ਦੇ ਮਾਲਕ ਜਰਨੈਲ ਸਿੰਘ ਨੇ ਦੱਸਿਆ ਕਿ ਅੱਜ ਦੁਪਿਹਰ 1.26 ਵਜੇ ਕਾਲੇ ਰੰਗ ਦੀ ਸਕਾਰਪੀਓ ਕਾਰ ’ਚ ਨੌਜਵਾਨ ਸਾਡੇ ਕਰਿੰਦੇ ਤੋਂ 5120 ਰੁਪਏ ਦਾ ਤੇਲ ਪੁਆ ਕੇ ਫਰਾਰ ਹੋ ਗਏ। ਇਸ ਘਟਨਾਾ ਦੀ ਜਾਣਕਾਰੀ ਪੁਲਿਸ ਚੌਂਕੀ ਬਲਬੇੜ੍ਹਾ ਨੂੰ ਦੇ ਦਿੱਤੀ ਗਈ ਹੈ। ਸਕਾਰਪੀਓ ਕਾਰ ’ਤੇ ਜੋ ਨੰਬਰ ਪਲੇਟ ਲੱਗੀ ਹੈ ਉਹ ਪੁਲਿਸ ਪ੍ਰਸ਼ਾਸਨ ਵਲੋਂ ਚੈੱਕ ਕਰਵਾਈ ਗਈ ਤੇ ਉਹ ਕਿਸੇ ਹੋਰ ਕਾਰ ਦੀ ਬੋਲ ਰਹੀ ਹੈ। ਚੌਕੀ ਇੰਚਾਰਜ ਬਲਬੇੜ੍ਹਾ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਸਕਾਰਪੀਓ ਸਵਾਰ ਤੇਲ ਪੁਆ ਕੇ ਫਰਾਰ ਹੋ ਗਏੇ। ਪੰਪ ਦੇ ਕਰਿੰਦੇ ਨੂੰ ਰੁਪਏ ਨਾ ਦੇਣ ’ਤੇ ਕਰਿੰਦੇ ਵਲੋਂ ਕਾਰ ਦੇ ਪਿੱਛੇ ਇੱਟ ਦਾ ਰੋੜਾ ਮਾਰਿਆ ਗਿਆ ਪਰ ਸਕਾਰਪੀਓ ਸਵਾਰ ਨਹੀਂ ਰੁਕੇ। ਇਸ ਘਟਨਾ ਦੀ ਅਸੀਂ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਚੈੱਕ ਕਰ ਰਹੇ ਹਾਂ ਤਾਂ ਜੋ ਦੋਸ਼ੀਆਂ ਦੀ ਜਲਦ ਭਾਲ ਹੋ ਸਕੇ।
ਪਿਛਲੀ ਖ਼ਬਰ ਪੁੱਡਾ ਗਰਾਊਂਡ ’ਚ ਛੱਡੀ ਹੋਈ ਇਮਾਰਤ ਪੁਲਿਸ ਨੇ ਢਾਹੀ ਅਗਲੀ ਖ਼ਬਰ ਸਨੌਰ ’ਚ ਕਰੰਟ ਲੱਗਣ ਨਾਲ 24 ਸਾਲਾ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।