ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਕੇਂਦਰਾਂ ਤੇ ਮੋਰਚੇ ਪੰਜਵੇਂ ਦਿਨ ’ਚ ਦਾਖ਼ਲ
ਪਟਿਆਲਾ, 3 ਸਤੰਬਰ (ਗੁਰਵਿੰਦਰ ਸਿੰਘ ਔਲਖ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਕੇਂਦਰਾਂ ’ਤੇ ਪੱਕੇ ਮੋਰਚਿਆਂ ਦੇ ਪੰਜਵੇਂ ਦਿਨ ਕਿਸਾਨਾਂ, ਮਜ਼ਦੂਰ, ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਅੱਜ ਦੇ ਮੋਰਚੇ ਵਿਚ ਵਿਸ਼ੇਸ਼ ਤੌਰ ’ਤੇ ਕੰਵਲਜੀਤ ਸਿੰਘ ਚੀਕਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਹਰਿਆਣਾ ਵਲੋਂ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਦਿਨਾਂ ਵਿਚ ਸਰਕਾਰਾਂ ਵਲੋਂ ਵੱਡੇ ਸਰਮਾਏਦਾਰਾਂ ਦੇ 22000 ਕਰੋੜ ਰੁਪਏ ਦੇ ਕਰਜ਼ੇ ਦੀ ਵਸੂਲੀ ਥਾਂ ਨਿਗੂਣੀ ਕੀਮਤ ’ਤੇ ਯਕਮੁਸ਼ਤ ਸੈਟਿੰਗ ਕਰਕੇ ਵੱਡੇ ਹਿੱਸੇ ’ਤੇ ਲਕੀਰ ਮਾਰ ਦਿੱਤੀ।
ਪਟਿਆਲਾ, 3 ਸਤੰਬਰ (ਗੁਰਵਿੰਦਰ ਸਿੰਘ ਔਲਖ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਕੇਂਦਰਾਂ ’ਤੇ ਪੱਕੇ ਮੋਰਚਿਆਂ ਦੇ ਪੰਜਵੇਂ ਦਿਨ ਕਿਸਾਨਾਂ, ਮਜ਼ਦੂਰ, ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਅੱਜ ਦੇ ਮੋਰਚੇ ਵਿਚ ਵਿਸ਼ੇਸ਼ ਤੌਰ ’ਤੇ ਕੰਵਲਜੀਤ ਸਿੰਘ ਚੀਕਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਹਰਿਆਣਾ ਵਲੋਂ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਦਿਨਾਂ ਵਿਚ ਸਰਕਾਰਾਂ ਵਲੋਂ ਵੱਡੇ ਸਰਮਾਏਦਾਰਾਂ ਦੇ 22000 ਕਰੋੜ ਰੁਪਏ ਦੇ ਕਰਜ਼ੇ ਦੀ ਵਸੂਲੀ ਥਾਂ ਨਿਗੂਣੀ ਕੀਮਤ ’ਤੇ ਯਕਮੁਸ਼ਤ ਸੈਟਿੰਗ ਕਰਕੇ ਵੱਡੇ ਹਿੱਸੇ ’ਤੇ ਲਕੀਰ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਬੈਂਕਾਂ ਵਿਚ ਜਮ੍ਹਾਂ ਕੀਤੀ ਵੱਡੀ ਪੁੰਜੀ ਦਾ ਹਿੱਸਾ, ਲੋਕਾਂ ਨੂੰ ਦੇਣ ਦੀ ਥਾਂ ਵੱਡੇ ਧਨਾਢਾਂ ਨੂੰ ਦਿੱਤਾ ਜਾਂਦਾ ਹੈ। ਮੰਚ ਤੋਂ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਸੁਖਮਿੰਦਰ ਸਿੰਘ ਬਾਰਨ ਨੇ ਕਿਹਾ ਕਿ ਅਮਰੀਕਾ-ਭਾਰਤ ਵਪਾਰ ਸਮਝੌਤੇ ਨਾਲ ਜਿੱਥੇ ਕਿਸਾਨਾਂ, ਮਜ਼ਦੂਰਾਂ ਨੂੰ ਵੱਡਾ ਨੁਕਸਾਨ ਹੋਵੇਗਾ। ਇਨ੍ਹਾਂ ਤੋਂ ਇਲਾਵਾ ਜਗਦੀਪ ਸਿੰਘ ਛੰਨਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਵਲੋਂ ਦੱਸਿਆ ਕਿ ਅਮਰੀਕਾ ਭਾਰਤ ਵਪਾਰ ਸਮਝੌਤੇ ਨਾਲ ਡੇਅਰੀ ਧੰਦੇ ਤੇ ਹੋਰ ਪਸ਼ੂ ਪਾਲਕ ਧੰਦੇ ਨਾਲੇ ਜੁੜੇ ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਵਪਾਰੀਆਂ ਦਾ ਧੰਦਾ ਅਮਰੀਕਾ ਦੀਆਂ ਬਹੁਕੌਮੀ ਕੰਪਨੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਜਿਸ ਨਾਲ ਬੇਰੁਜ਼ਗਾਰੀ ਵੱਡੇ ਪੱਧਰ ’ਤੇ ਪੈਰ ਪਸਾਰੇਗੀ, ਇਸ ਨਾਲ ਨਿਰਾਸ਼ ਨੌਜਵਾਨੀ ਨਸ਼ਿਆਂ ਵੱਲ ਧੱਕੀ ਜਾਵੇਗੀ। ਜ਼ਿਲ੍ਹਾ ਆਗੂ ਬਲਰਾਜ ਜੋਸ਼ੀ ਨੇ ਕਿਹਾ ਕਿ ਜਥੇਬੰਦੀ ਵਲੋਂ ਪਾਵਰਕੋਮ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਮੀਟਿੰਗ ਵਿਚ ਬਣੀ ਸਹਿਮਤੀ ਮੁਤਾਬਕ ਪੂਰਾ ਉਤਰਨ, ਨਹੀਂ ਤਾਂ ਜਥੇਬੰਦੀ ਵਲੋਂ ਪਾਵਰਕੋਮ ਖ਼ਿਲਾਫ਼ ਮੁੜ ਸੰਘਰਸ਼ ਕੀਤਾ ਜਾਵੇਗਾ। ਜ਼ਿਲ੍ਹਾ ਕਮੇਟੀ ਦੇ ਆਗੂਆਂ ਵਲੋਂ ਦੱਸਿਆ ਗਿਆ ਕਿ ਕੱਲ੍ਹ 4 ਸਤੰਬਰ ਦਿਹਾੜੇ ਨੂੰ ਮੁਲਾਜ਼ਮ ਮੰਗਾਂ ਤੇ ਸਮਰਪਿਤ ਕੀਤਾ ਜਾਵੇਗਾ।ਇਸ ਮੌਕੇ ਹਰਜੀਤ ਸਿੰਘ ਬਾਜਵਾ, ਭਰਪੂਰ ਸਿੰਘ ਗਾਜੇਵਾਸ, ਵਰਿੰਦਰ ਸਿੰਘ ਕਕਰਾਲਾ, ਭੁਪਿੰਦਰ ਸਿੰਘ ਕਲਬੁਰਛਾਂ, ਗੁਰਵੀਰ ਸਿੰਘ ਨੰਦਪੁਰ ਕੇਸ਼ੋ, ਪ੍ਰੇਮ ਚੰਦ ਲਲੌਛੀ, ਜਸਵਿੰਦਰ ਸਿੰਘ ਸਾਲੂਵਾਲ ਆਦਿ ਆਗੂਆਂ ਨੇ ਵਿਚਾਰ ਪੇਸ਼ ਕੀਤੇ।