ਪਟਿਆਲਾ ਕਬੱਡੀ ਲੀਗ ’ਚੋਂ ਬੈਸਟ ਰੇਡਰ ਬਣਨ ’ਤੇ ਵਿਸ਼ਾਲ ਸ਼ਰਮਾ ਦਾ ਸਨਮਾਨ
ਭਾਦਸੋਂ, 4 ਸਤੰਬਰ (ਪ੍ਰਦੀਪ ਦੰਦਰਾਲਾ)- ਪਟਿਆਲਾ ਵਿਖੇ ਜ਼ਿਲ੍ਹੇ ਦੀ ਓਪਨ ਕਬੱਡੀ ਲੀਗ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਤਕਰੀਬਨ 9 ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ’ਚ ਵਿਸ਼ਾਲ ਸ਼ਰਮਾ ਨੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆਂ ਬਹੁਤ ਵਧੀਆ ਰੇਡਾਂ ਪਾਈਆਂ, ਜਿਸ ਕਰਕੇ ਉਹ ਬੈਸਟ ਰੇਡਰ ਚੁਣਿਆ ਗਿਆ, ਜਿਸ ਬਦਲੇ ਅੱਜ ਮੰਦਿਰ ਮਾਤਾ ਹਿੰਗਲਾਜ ਦੰਦਰਾਲਾ ਖਰੌੜ ਵਿਖੇ ਵਿਸ਼ਾਲ ਕੁਮਾਰ ਸ਼ਰਮਾ ਨੂੰ ਨਕਦੀ ਰਾਸ਼ੀ ਦੇ ਨਾਲ ਨਾਲ ਇਕ ਇਲੈਕਟ੍ਰਿਕ ਸਕੂਟੀ ਦੇ ਕੇ ਸਨਮਾਨਿਤ ਕੀਤਾ।
ਭਾਦਸੋਂ, 4 ਸਤੰਬਰ (ਪ੍ਰਦੀਪ ਦੰਦਰਾਲਾ)- ਪਟਿਆਲਾ ਵਿਖੇ ਜ਼ਿਲ੍ਹੇ ਦੀ ਓਪਨ ਕਬੱਡੀ ਲੀਗ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਤਕਰੀਬਨ 9 ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ’ਚ ਵਿਸ਼ਾਲ ਸ਼ਰਮਾ ਨੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆਂ ਬਹੁਤ ਵਧੀਆ ਰੇਡਾਂ ਪਾਈਆਂ, ਜਿਸ ਕਰਕੇ ਉਹ ਬੈਸਟ ਰੇਡਰ ਚੁਣਿਆ ਗਿਆ, ਜਿਸ ਬਦਲੇ ਅੱਜ ਮੰਦਿਰ ਮਾਤਾ ਹਿੰਗਲਾਜ ਦੰਦਰਾਲਾ ਖਰੌੜ ਵਿਖੇ ਵਿਸ਼ਾਲ ਕੁਮਾਰ ਸ਼ਰਮਾ ਨੂੰ ਨਕਦੀ ਰਾਸ਼ੀ ਦੇ ਨਾਲ ਨਾਲ ਇਕ ਇਲੈਕਟ੍ਰਿਕ ਸਕੂਟੀ ਦੇ ਕੇ ਸਨਮਾਨਿਤ ਕੀਤਾ। ਕਬੱਡੀ ਖਿਡਾਰੀ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਪ੍ਰਧਾਨ ਪਵਨ ਘਈ ਦੀ ਅਗਵਾਈ ਵਿਚ 10 ਕਿਲੋ ਦੇਸੀ ਘਿਓ ਦੇ ਸਨਮਾਨ ਕੀਤਾ ਗਿਆ। ਇਸ ਮੌਕੇ ਜਸਪਾਲ ਸਿੰਘ ਕਾਲਾ, ਗੁਰਮੀਤ ਸਿੰਘ ਖਰੌੜ, ਗੁਰਦੀਪ ਸਿੰਘ ਖਰੌੜ, ਸੁਰਿੰਦਰ ਕੁਮਾਰ ਸ਼ਰਮਾ, ਕੁਲਵਿੰਦਰ ਸਿੰਘ ਨੰਬਰਦਾਰ, ਲਖਵਿੰਦਰ ਸਿੰਘ ਪੰਚ, ਕੁਲਦੀਪ ਸਿੰਘ ਭੋਲਾ, ਸੱਤਾ ਬਾਬਾ,ਵਰਿੰਦਰ ਸਿੰਘ, ਪਰਵਿੰਦਰ ਸਿੰਘ, ਅਰਸ਼ਬੀਰ ਸਿੰਘ, ਸ਼ਾਹਨਵਾਜ਼ ਹੁਸੈਨ, ਕਾਲੂ ਪੰਡਤ ਤੇ ਹੋਰ ਹਾਜ਼ਰ ਸਨ।