05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸਾਹਿਤ ਸਭਾ ਸਮਾਣਾ ਵਲੋਂ ‘ਸਤਰੰਗੀ ਕਾਵਿ ਫੁਲਵਾੜੀ’ ਕਿਤਾਬ ਲੋਕ ਅਰਪਣ

ਸਮਾਣਾ, 4 ਸਤੰਬਰ (ਸਾਹਿਬ ਸਿੰਘ)- ਸਾਹਿਤ ਸਭਾ ਸਮਾਣਾ ਵਲੋਂ ਪ੍ਰਧਾਨ ਹੀਰਾ ਸਿੰਘ ਕੋਮਲ ਦੀ ਅਗਵਾਈ ਹੇਠ ਅਗਰਵਾਲ ਧਰਮਸ਼ਾਲਾ ਵਿਖੇ ਕਰਵਾਏ ਗਏ ਇਕ ਪ੍ਰੋਗਰਾਮ ਵਿਚ ਸਮਾਣਾ ਦੀਆਂ ਸਾਹਿਤਕ ਹਸਤੀਆਂ ਦੀ ਛਪਵਾਈ ਗਈ ਇਕ ਕਿਤਾਬ ‘ਸਤਰੰਗੀ ਕਾਵਿ ਫੁਲਵਾੜੀ’ ਦੀ ਘੁੰਡ ਚੁਕਾਈ ਕਰਕੇ ਉਸ ਨੂੰ ਲੋਕ ਅਰਪਣ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਐਸ.

ਅਜੀਤ ਡੈਸਕ 05-09-2026
ਸਮਾਣਾ, 4 ਸਤੰਬਰ (ਸਾਹਿਬ ਸਿੰਘ)- ਸਾਹਿਤ ਸਭਾ ਸਮਾਣਾ ਵਲੋਂ ਪ੍ਰਧਾਨ ਹੀਰਾ ਸਿੰਘ ਕੋਮਲ ਦੀ ਅਗਵਾਈ ਹੇਠ ਅਗਰਵਾਲ ਧਰਮਸ਼ਾਲਾ ਵਿਖੇ ਕਰਵਾਏ ਗਏ ਇਕ ਪ੍ਰੋਗਰਾਮ ਵਿਚ ਸਮਾਣਾ ਦੀਆਂ ਸਾਹਿਤਕ ਹਸਤੀਆਂ ਦੀ ਛਪਵਾਈ ਗਈ ਇਕ ਕਿਤਾਬ ‘ਸਤਰੰਗੀ ਕਾਵਿ ਫੁਲਵਾੜੀ’ ਦੀ ਘੁੰਡ ਚੁਕਾਈ ਕਰਕੇ ਉਸ ਨੂੰ ਲੋਕ ਅਰਪਣ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਐਸ. ਡੀ. ਐਮ. ਸਮਾਣਾ ਰੀਚਾ ਗੋਇਲ , ਡੀ. ਐਸ. ਪੀ. ਫਤਿਹ ਸਿੰਘ ਬਰਾੜ ਤੇ ਵਿਸ਼ੇਸ਼ ਮਹਿਮਾਨ ਅਕਾਲੀ ਆਗੂ ਜਗਮੀਤ ਸਿੰਘ ਹਰਿਆਊ ਨੇ ਵਿਸ਼ੇਸ਼ ਤੌਰ ’ਤੇ ਭਾਗ ਲਿਆ। ਇਸ ਸੰਮੇਲਨ ਵਿਚ ਪੰਜਾਬੀ ਸਾਹਿਤਕ ਦੇ ਮਹਾਨ ਨੈਸ਼ਨਲ ਐਵਾਰਡੀ ਦਰਸ਼ਨ ਆਸ਼ਟ ਤੇ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਆਪਣੀਆਂ ਰਚਨਾਵਾਂ ਸੁਣਾ ਕੇ ਇਸ ਪ੍ਰੋਗਰਾਮ ਨੂੰ ਇਕ ਵੱਖਰਾ ਰੰਗ ਦਿੱਤਾ। ਨੈਸ਼ਨਲ ਐਵਾਰਡੀ ਦਰਸ਼ਨ ਆਸ਼ਟ ਤੇ ਪਵਨ ਹਰਚੰਦ ਪੁਰੀ ਵਲੋਂ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ’ਤੇ ਪੰਜਾਬ ਵਿਚ ਖਤਮ ਹੋ ਰਹੀ ਪੰਜਾਬੀ ਭਾਸ਼ਾ ਲੈ ਕੇ ਚਿੰਤਾ ਪ੍ਰਗਟ ਕੀਤੀ। ਪਵਨ ਹਰਚੰਦਪੁਰੀ ਨੇ ਸਰਕਾਰ ਨੂੰ ਵਿਸ਼ੇਸ਼ ਅਪੀਲ ਕੀਤੀ ਕਿ ਪੰਜਾਬੀ ਭਾਸ਼ਾ ਨੂੰ ਲੈ ਕੇ ਇਕ ਟ੍ਰਿਬਿਊਨਲ ਤਿਆਰ ਕੀਤਾ ਜਾਵੇ ਤਾਂ ਕੀ ਸਾਡੀ ਮਾਂ ਬੋਲੀ ਪੰਜਾਬੀ ਦੀ ਹੋਂਦ ਨੂੰ ਬਚਾਇਆ ਜਾ ਸਕੇ। ਮੁੱਖ ਮਹਿਮਾਨ ਐਸ.ਡੀ.ਐਮ. ਰੀਚਾ ਗੋਇਲ ਅਤੇ ਡੀ.ਐਸ.ਪੀ. ਫਤਿਹ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰੋਗਰਾਮ ਵਿਚ ਆਈਆਂ ਹੋਈਆਂ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਅਤੇ ਕਵੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅਕਾਲੀ ਆਗੂ ਅਮਰਜੀਤ ਸਿੰਘ ਪੰਜਰਥ, ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਦਰਸ਼ਨ ਮਿੱਤਲ, ਸਮਾਜ ਸੇਵੀ ਜੀਵਨ ਗਰਗ, ਪ੍ਰਿਤਪਾਲ ਸਿੰਘ ਨਕਈ , ਸਾਬਕਾ ਡਿਪਟੀ ਡਾਇਰੈਕਟਰ ਇੰਦਰਪਾਲ ਸਿੰਘ ਸੰਧੂ, ਬੀਜੇਪੀ ਆਗੂ ਜਤਿੰਦਰ ਸ਼ਰਮਾ, ਹਰਬੰਸ ਸਿੰਘ ਨਾਗੀ, ਕਰਨੈਲ ਸਿੰਘ ਕਮਲ, ਬਲਵੰਤ ਸਿੰਘ ਪ੍ਰੀਤ, ਕੁਲਵਿੰਦਰ ਸਿੰਘ ਪੁਰੀ, ਪ੍ਰਭਾਤ ਵਰਮਾ, ਮਨਸਾ ਸਿੰਘ ਬਿਜਲਪੁਰ, ਤੇਜਿੰਦਰ ਸਿੰਘ ਸ਼ਾਹੀ, ਗੁਰਜੀਤ ਸਿੰਘ, ਲਕਸ਼ਮਣ ਅਨਮੋਲ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।
ਪਿਛਲੀ ਖ਼ਬਰ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ 8 ਤੇ 11 ਸਤੰਬਰ ਨੂੰ ਵਿਧਾਨ ਸਭਾ ਚੋਣ ਹਲਕਿਆਂ ’ਚ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੇ ਦ... ਅਗਲੀ ਖ਼ਬਰ ਬੱਲਮਗੜ੍ਹ ’ਚ ਰਵਾਇਤੀ ਪਾਰਟੀਆਂ ਨੂੰ ਝਟਕਾ, ਕਈ ਪਰਿਵਾਰ ‘ਆਪ’ ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।