ਨਸ਼ੇ ਤੇ ਚੋਰੀਆਂ ਨੂੰ ਠੱਲ ਪਾਉਣ ਲਈ ਲਗਾਏ ਜਾਣਗੇ ਠੀਕਰੀ ਪਹਿਰੇ- ਵਿਧਾਇਕ ਦੇਵ ਮਾਨ
ਨਾਭਾ, 10 ਸਤੰਬਰ (ਜਗਨਾਰ ਸਿੰਘ ਦੁਲੱਦੀ)- ਪਿੰਡਾਂ ’ਚ ਵਧ ਰਹੇ ਨਸ਼ੇ ਦੇ ਰੁਝਾਨ ਨੂੰ ਵੇਖਦੇ ਹੋਏ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਵਾਸਤੇ ਹਲਕੇ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਠੀਕਰੀ ਪਹਿਰੇ ਲਗਾਏ ਜਾਣਗੇ। ਇਹ ਗੱਲਾਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵਲੋਂ ਸੋਸ਼ਲ ਮੀਡੀਆ ਉਪਰ ਇਕ ਪੋਸਟਰ ਜਾਰੀ ਕਰਦੇ ਹੋਏ ਕਹੀਆਂ ਹਨ।
ਅਜੀਤ ਡੈਸਕ
11-09-2026