16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਹੋਇਆ 8ਵਾਂ ਨਾਭਾ ਕਬੱਡੀ ਕੱਪ

ਨਾਭਾ, 16 ਨਵੰਬਰ (ਵਰਿੰਦਰ ਵਰਮਾ)-ਨਾਭਾ ਦੇ ਕਾਲਜ ਸਟੇਡੀਅਮ ਨਾਭਾ ਵਿਖੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਵਲੋਂ ਐਨ. ਆਰ.

ਅਜੀਤ ਡੈਸਕ 17-11-2026
ਨਾਭਾ, 16 ਨਵੰਬਰ (ਵਰਿੰਦਰ ਵਰਮਾ)-ਨਾਭਾ ਦੇ ਕਾਲਜ ਸਟੇਡੀਅਮ ਨਾਭਾ ਵਿਖੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਵਲੋਂ ਐਨ.ਆਰ.ਆਈ. ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 8ਵੇਂ ਨਾਭਾ ਕਬੱਡੀ ਕੱਪ ਦੇ ਅਖੀਰਲੇ ਦਿਨ ਪੰਜਾਬ ਦੇ ਪੰਚਾਇਤਾਂ ਅਤੇ ਪੇਂਡੂ ਵਿਕਾਸ ਅਤੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਤੇ ਕਿਰਤ ਵਿਭਾਗ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਤੇ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਚੇਅਰਮੈਨ ਜੱਸੀ ਸੋਹੀਆਂ ਵਾਲਾ ਤੇ ਉਨ੍ਹਾਂ ਦੀ ਟੀਮ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਹਰ ਸਾਲ ਵੱਡਾ ਕਬੱਡੀ ਕੱਪ ਕਰਵਾਉਣਾ ਅਤਿ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਹ ਕਬੱਡੀ ਕੱਪ ਪੰਜਾਬ ਪੱਧਰ ’ਤੇ ਹੋਰ ਬੁਲੰਦੀਆਂ ਨੂੰ ਛੂਹੇਗਾ। ਤਰੁਣਪ੍ਰੀਤ ਸਿੰਘ ਸੌਂਦ ਤੇ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਗਏ ਹਨ ਅਤੇ 3100 ਨਵੇਂ ਖੇਡ ਗਰਾਊਂਡ ਬਣਾਏ ਗਏ ਹਨ ਤਾਂ ਜੋ ਸੂਬੇ ਅੰਦਰ ਨਵੇਂ ਖਿਡਾਰੀ ਹੋਰ ਪੈਦਾ ਕੀਤੇ ਜਾ ਸਕਣ। ਇਸ ਮੌਕੇ ਹਲਕਾ ਵਿਧਾਇਕ ਦੇਵ ਮਾਨ, ਸਾਬਕਾ ਵਿਧਾਇਕ ਰਮੇਸ਼ ਕੁਮਾਰ ਸਿੰਗਲਾ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗਿਆਨ ਸਿੰਘ ਮੂੰਗੋ, ਮਲਕੀਤ ਐਗਰੋਟੈਕ ਦੇ ਐਮ.ਡੀ. ਚਰਨ ਸਿੰਘ, ਪ੍ਰੀਤ ਗਰੁੱਪ ਦੇ ਐਮ.ਡੀ. ਹਰੀ ਸਿੰਘ, ਕਰਤਾਰ ਗਰੁੱਪ ਤੋਂ ਹਰਵਿੰਦਰ ਸਿੰਘ ਨੀਟਾ, ਏ.ਐਸ. ਕੰਬਾਈਨ ਤੋਂ ਹਰਪਾਲ ਸਿੰਘ ਲਾਡੀ, ਦਸਮੇਸ਼ ਕੰਬਾਈਨ ਮਾਲੇਰਕੋਟਲਾ ਤੋਂ ਮਨਜੀਤ ਸਿੰਘ ਮਠਾੜੂ, ਸੰਤ ਬਾਬਾ ਦਾਰਾ ਸਿੰਘ ਮੂਲਾਬੱਧਾ, ਨਗਰ ਕੌਂਸਲ ਦੇ ਪ੍ਰਧਾਨ ਜਸਦੀਪ ਸਿੰਘ ਖੰਨਾ, ਡੀ.ਐਸ.ਪੀ. ਗੁਰਿੰਦਰ ਸਿੰਘ ਬੱਲ, ਤਹਿਸੀਲਦਾਰ ਅਮਿਤ ਕੁਮਾਰ, ਨਾਇਬ ਤਹਿਸੀਲਦਾਰ ਜਗਜੀਤ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਕਲੱਬ ਚੇਅਰਮੈਨ ਮਨਜੀਤ ਸਿੰਘ ਜਵੈਲਰ, ਜਨਰਲ ਸਕੱਤਰ ਸੁਖਦੇਵ ਸਿੰਘ ਬਿਰਧਨੋ, ਜਨਰਲ ਸਕੱਤਰ ਪਰਮਿੰਦਰ ਸਿੰਘ ਭੰਗੂ, ਕੈਸ਼ੀਅਰ ਗੁਰਵਿੰਦਰ ਸਿੰਘ ਰਾਏ ਤੇ ਸਹਾਇਕ ਕੈਸ਼ੀਅਰ ਲਾਡੀ ਖਹਿਰਾ, ਜਸਕਰਨਵੀਰ ਸਿੰਘ ਤੇਜੇ, ਜਤਿੰਦਰ ਸਿੰਘ ਸਰਾਓ, ਸੁਖਚੈਨ ਸਿੰਘ ਕੁਲਾਰਾਂ ਤੇ ਗੁਰਪ੍ਰੀਤ ਸਿੰਘ ਸੋਹੀ ਨੰਬਰਦਾਰ ਆਦਿ ਨੇ ਆਈਆਂ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਦਾ ਸਨਮਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ‘ਆਪ’ ਆਗੂ ਸੁੱਖ ਘੁੰਮਣ ਚਾਸਵਾਲ, ਚੇਅਰਮੈਨ ਇਕਬਾਲ ਮੁਹੰਮਦ ਕਾਲਾ, ਬਲਾਕ ਪ੍ਰਧਾਨ ਦਵਿੰਦਰ ਸਿੰਘ ਥੂਹੀ, ਯੂਥ ਆਗੂ ਲਾਲੀ ਫਤਿਹਪੁਰ, ਟਰੱਸਟੀ ਗੋਪੀ ਫੈਜਗੜ੍ਹ, ਸਾਬਕਾ ਚੇਅਰਮੈਨ ਦੀਪਾ ਰਾਮਗੜ੍ਹ, ਬਲਾਕ ਸੰਮਤੀ ਮੈਂਬਰ ਕੇਵਲ ਸਿੰਘ ਰਣਜੀਤਗੜ੍ਹ ਤੇ ਗੁਰਚਰਨ ਸਿੰਘ ਧਨੌਰੀ, ਚੇਅਰਮੈਨ ਧੀਰਜ ਠਾਕੁਰ, ਯੂਥ ਆਗੂ ਹਨੀ ਪਹਾੜਪੁਰ, ਜਸਪ੍ਰੀਤ ਸਿੰਘ ਰਾਇਮਲਮਾਜਰੀ, ਦਵਿੰਦਰ ਸਿੰਘ ਬਿਸਨਗੜ, ਗੁਰਪ੍ਰੀਤ ਸਿੰਘ ਕਮੇਲੀ ਜੈਂਕਾਂ ਵਾਲੇ, ਕੁਲਦੀਪ ਸਿੰਘ ਰਹਿਲ, ਖੁਸ਼ਵਿੰਦਰ ਸ਼ਰਮਾ ਨਰਮਾਣਾ, ਸਤਵੰਤ ਸਿੰਘ ਸੋਹੀ ਸਰਪੰਚ, ਗੁਰਮੁੱਖ ਸਿੰਘ ਮੋਹਲਗੁਆਰਾ ਸਰਪੰਚ, ਜਗਤਾਰ ਸਿੰਘ ਸਰਪੰਚ, ਅਮਰੀਕ ਸਿੰਘ ਸਰਪੰਚ, ਰਣਜੀਤ ਸਿੰਘ ਜੱਜ ਸਰਪੰਚ, ਸੰਜੀਵ ਕੁਮਾਰ ਸਰਪੰਚ ਸੌਜਾ, ਨਿਰਭੈ ਸਿੰਘ ਟੋਨਾ ਸਰਪੰਚ, ਸੁੱਖੀ ਬਿਸ਼ਨਗੜ੍ਹ ਸਰਪੰਚ, ਸੂਬੇਦਾਰ ਰਾਜਿੰਦਰ ਸਿੰਘ ਸਰਪੰਚ, ਗੁਰਚਰਨ ਸਿੰਘ ਸਰਪੰਚ ਗਲਵੱਟੀ, ਹਰਿੰਦਰ ਸਿੰਘ ਸਰਪੰਚ ਭੜੀ ਪਨੈਚਾਂ, ਕੁਲਵੰਤ ਸਿੰਘ ਅਟਵਾਲ ਸਰਪੰਚ, ਕੌਂਸਲਰ ਹਰਸਿਮਰਨ ਸਿੰਘ ਸਾਹਨੀ, ਕੌਂਸਲਰ ਗੌਤਮ ਬਾਤਿਸ਼, ਕੌਂਸਲਰ ਭੁਪੇਸ਼ ਭਾਸੀ, ਕੌਂਸਲਰ ਮਨੀ ਗੁਰਮ, ਕੌਂਸਲਰ ਸਲੀਮ ਮੁਹੰਮਦ, ਕੌਂਸਲਰ ਯਾਦਵਿੰਦਰ ਯਾਦੂ, ਕੌਂਸਲਰ ਸੋਨੂੰ ਕੁਮਾਰ, ਰਾਣਾ ਬੇਕਰੀ, ਅਮਰਜੀਤ ਸਿੰਘ ਸਰਵਨ ਐਗਰੋ, ਹਰਪ੍ਰੀਤ ਸਿੰਘ ਢੀਂਡਸਾ, ਲਵਪ੍ਰੀਤ ਸਿੰਘ ਲੱਭੂ, ਹਰਜਿੰਦਰ ਸਿੰਘ ਖਾਲਸਾ, ਸੋਨੂੰ ਢਿੱਲੋਂ ਕਨੇਡਾ, ਸੁੱਖੀ ਢੀਂਡਸਾ ਆਸਟ੍ਰੇਲੀਆ, ਅਮਰੀਕ ਸਿੰਘ ਸਿਮਰਨ ਕੰਬਾਈਨ, ਗੋਬਿੰਦ ਸਿੰਘ ਜੰਡੂ, ਹਰਪ੍ਰੀਤ ਸਿੰਘ ਭੁੱਲਰ ਆਦਿ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਅਤੇ ਖਿਡਾਰੀ ਮੌਜੂਦ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਲਿਖਾਰੀ ਸਭਾ ਵਲੋਂ ਅਮਰਬੀਰ ਚੀਮਾ ਦੀ ਪਲੇਠੀ ਪੁਸਤਕ ‘ਸਫ਼ਰਾਂ ਦਾ ਸਰਮਾਇਆ’ ਲੋਕ ਅਰਪਣ ਸਾਹਿਤ ਦੀ ਸਭ ਤੋਂ ਔਖੀ ਵਿ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਆਪਣਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ-ਬਲਬੀਰ ਸਿੰਘ, ਤਰਨਪ੍ਰੀਤ ਸਿੰਘ ਸੌਦ ਕਿਹਾ, ਕਾਂਗਰਸੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।