ਸਨੌਰ ਦੇ ਵਾਰਡ ਨੰਬਰ 12 ’ਚ ‘ਸੰਧੂ ਮਿਸ਼ਨ 2027’ ਨੂੰ ਮਿਲਿਆ ਭਰਵਾਂ ਹੁੰਗਾਰਾ
ਸਨੌਰ, 16 ਨਵੰਬਰ (ਸੋਖਲ)-ਸਨੌਰ ਸ਼ਹਿਰ ਦੇ ਵਾਰਡ ਨੰਬਰ 12 ਵਿਚ ‘ਸੰਧੂ ਮਿਸ਼ਨ 2027’ ਤਹਿਤ ਨਗਰ ਨਿਵਾਸੀਆਂ ਵਲੋਂ ਇਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਦੌਰਾਨ ਇਲਾਕੇ ਦੇ ਲੋਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਆਮ ਆਦਮੀ ਪਾਰਟੀ ਜ਼ਿੰਦਾਬਾਦ ਅਤੇ ਇੰਦਰਜੀਤ ਸੰਧੂ ਜ਼ਿੰਦਾਬਾਦ ਦੇ ਨਾਅਰੇ ਲਗਾਏ।
ਅਜੀਤ ਡੈਸਕ
17-11-2026