ਹਰਚੰਦ ਸਿੰਘ ਬਰਸਟ ਵਲੋਂ ਹਲਕਾ ਸਮਾਣਾ ਦੇ ਪਿੰਡਾਂ ’ਚ ਸੜਕੀ ਵਿਕਾਸ ਕਾਰਜਾਂ ਦੀ ਸ਼ੁਰੂਆਤ
ਸਮਾਣਾ, 10 ਸਤੰਬਰ (ਹਰਵਿੰਦਰ ਸਿੰਘ ਟੋਨੀ)- ਹਲਕਾ ਸਮਾਣਾ ਦੇ ਪਿੰਡਾਂ ਵਿਚ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ, ਪਿੰਡਾਂ ਨੂੰ ਬਿਹਤਰ ਸੜਕੀ ਸੰਪਰਕ ਨਾਲ ਜੋੜਨ ਤੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਅਹਿਮ ਕਦਮ ਚੁਕੱਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਵੱਖ-ਵੱਖ ਪਿੰਡਾਂ ਵਿਚ ਲਗਪਗ 2. 98 ਕਰੋੜ ਰੁਪਏ ਦੀ ਲਾਗਤ ਵਾਲੇ ਸੜਕੀ ਵਿਕਾਸ ਪ੍ਰੋਜੈਕਟਾਂ ਦੀ ਰਸਮੀ ਸ਼ੁਰੂਆਤ ਕਰਵਾਈ ਗਈ।
ਸਮਾਣਾ, 10 ਸਤੰਬਰ (ਹਰਵਿੰਦਰ ਸਿੰਘ ਟੋਨੀ)- ਹਲਕਾ ਸਮਾਣਾ ਦੇ ਪਿੰਡਾਂ ਵਿਚ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ, ਪਿੰਡਾਂ ਨੂੰ ਬਿਹਤਰ ਸੜਕੀ ਸੰਪਰਕ ਨਾਲ ਜੋੜਨ ਤੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਅਹਿਮ ਕਦਮ ਚੁਕੱਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਵੱਖ-ਵੱਖ ਪਿੰਡਾਂ ਵਿਚ ਲਗਪਗ 2.98 ਕਰੋੜ ਰੁਪਏ ਦੀ ਲਾਗਤ ਵਾਲੇ ਸੜਕੀ ਵਿਕਾਸ ਪ੍ਰੋਜੈਕਟਾਂ ਦੀ ਰਸਮੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਇਲਾਕਾ ਵਾਸੀਆਂ ਵਲੋਂ ਹਰਚੰਦ ਸਿੰਘ ਬਰਸਟ ਦਾ ਨਿੱਘਾ ਸਵਾਗਤ ਕੀਤਾ ਗਿਆ। ਹਰਚੰਦ ਸਿੰਘ ਬਰਸਟ ਵਲੋਂ ਪਿੰਡ ਧਰਮਕੋਟ ਵਿਖੇ ਰਿਬਨ ਕੱਟ ਕੇ ਦੋ ਮਹੱਤਵਪੂਰਨ ਸੜਕੀ ਪ੍ਰੋਜੈਕਟਾਂ ਦਾ ਰਸਮੀ ਤੌਰ ’ਤੇ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ। ਇਨ੍ਹਾਂ ਵਿਚ ਪਹਿਲੀ ਸੜਕ ਝੰਬੋ ਤੋਂ ਝੰਬੋ ਡੇਰਾ ਤੱਕ ਜਾਂਦੀ ਹੈ। ਕਰੀਬ 1 ਕਿਲੋਮੀਟਰ ਲੰਬੀ ਇਸ ਸੜਕ ਦੀ ਮੁਰੰਮਤ ’ਤੇ ਕਰੀਬ 26.21 ਲੱਖ ਰੁਪਏ ਦੀ ਲਾਗਤ ਆਵੇਗੀ। ਇਸੇ ਤਰ੍ਹਾਂ ਦੂਜੀ ਸੜਕ ਧਰਮਕੋਟ ਕਲੋਨੀ ਤੋਂ ਸਟੇਡੀਅਮ ਤੱਕ ਹੈ। ਕਰੀਬ 1 ਕਿਲੋਮੀਟਰ ਲੰਬੀ ਇਸ ਸੜਕ ਦੇ ਨਿਰਮਾਣ ’ਤੇ ਲਗਭਗ 52.84 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਉਪਰੰਤ ਪਿੰਡ ਬਿਸ਼ਨਪੁਰ ਛੰਨਾ ਵਿਖੇ ਵੀ ਬਰਸਟ ਵਲੋਂ ਤਿੰਨ ਅਹਿਮ ਸੜਕੀ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਵਾਈ ਗਈ। ਇਨ੍ਹਾਂ ਵਿਚ ਪਹਿਲੀ ਸੜਕ ਅਸਹਿਬਪੁਰਾ ਤੋਂ ਬਿਸ਼ਨਪੁਰ ਛੰਨਾ ਤੱਕ ਜਾਂਦੀ ਹੈ। 1.45 ਕਿਲੋਮੀਟਰ ਲੰਬੀ ਇਸ ਸੜਕ ਦੀ ਨਵੀਂ ਉਸਾਰੀ ’ਤੇ ਲਗਭਗ 77.1 ਲੱਖ ਰੁਪਏ ਖਰਚ ਕੀਤੇ ਜਾਣਗੇ। ਦੂਜੀ ਸੜਕ ਬਿਸ਼ਨਪੁਰ ਤੋਂ ਕੋਰਜੀਵਾਲ ਤੱਕ ਹੈ, ਜਿਸ ਦੀ ਲੰਬਾਈ 3.15 ਕਿਲੋਮੀਟਰ ਹੈ। ਇਸ ਸੜਕ ਦੀ ਮੁਰੰਮਤ ਲਈ ਲਗਪਗ 92.43 ਲੱਖ ਰੁਪਏ ਦੀ ਲਾਗਤ ਆਵੇਗੀ। ਇਸੇ ਤਰ੍ਹਾਂ ਤੀਜੀ ਸੜਕ ਜਾਹਲਾਂ ਧਬਲਾਨ ਤੋਂ ਬਿਸ਼ਨਪੁਰ ਛੰਨਾ ਤੱਕ ਜਾਂਦੀ ਹੈ। ਕਰੀਬ 1.72 ਕਿਲੋਮੀਟਰ ਲੰਬੀ ਇਸ ਸੜਕ ਦੇ ਨਵੀਨੀਕਰਨ ਦੇ ਕਾਰਜ ’ਤੇ ਲਗਪਗ 49.59 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਇੰਦਰਜੀਤ ਸਿੰਘ ਬਲਾਕ ਸੰਮਤੀ ਮੈਂਬਰ, ਰਾਮ ਲਾਲ ਸਰਪੰਚ ਧਰਮਕੋਟ, ਜਗਦੀਪ ਸਿੰਘ ਸਰਪੰਚ ਬਿਸ਼ਨਪੁਰ ਛੰਨਾ, ਜਗਤਾਰ ਸਿੰਘ ਸਰਪੰਚ ਜਾਹਲਾਂ, ਪ੍ਰਗਟ ਸਿੰਘ ਸਰਪੰਚ ਮੂੰਡਖੇੜਾ, ਬਹਾਦਰ ਸਿੰਘ ਸਰਪੰਚ ਦੁਘਾਟ, ਨਰਿੰਦਰ ਸਿੰਘ ਸਰਪੰਚ ਬਰਸਟ, ਰਾਮ ਸਿੰਘ ਸਰਪੰਚ ਫਤਿਹਪੁਰ, ਜਗਵਿੰਦਰ ਸਿੰਘ ਸਰਪੰਚ ਰਣਵੀਰਪੁਰਾ, ਮਨਪ੍ਰੀਤ ਸਿੰਘ ਸਰਪੰਚ ਵਜੀਦਪੁਰ, ਗੁਲਜ਼ਾਰ ਦੁਘਾਟ, ਬਲਵੰਤ ਸਿੰਘ ਧਰਮਕੋਟ, ਗਿੰਨੀ ਖੰਗੂੜਾ ਹਲਕਾ ਵਾਇਸ ਕੁਆਰਡੀਨੇਟਰ ਯੁੱਧ ਨਸ਼ਿਆ ਵਿਰੁੱਧ, ਨਰਿੰਦਰ ਸਿੰਘ ਪ੍ਰਧਾਨ ਕੁਆਪਰੇਟ ਸੁਸਾਇਟੀ ਖੇੜੀ ਮਾਨੀਆਂ, ਮਨਿੰਦਰ ਸਿੰਘ ਮੈਂਬਰ, ਹਰਿੰਦਰ ਸਿੰਘ ਮੈਂਬਰ, ਲਾਡੀ ਸਿੰਘ ਪੰਚਾਇਤ ਮੈਂਬਰ, ਸਰਵਣ ਸਿੰਘ, ਗੁਰਮੀਤ ਸਿੰਘ, ਮੋਹਨ ਸਿੰਘ, ਹੇਮਇੰਦਰ ਸਿੰਘ ਮਾਲੋਮਾਜਰਾ, ਸੋਨੂੰ ਕੋਰਜੀਵਾਲ, ਸੋਨੂੰ ਪਟਿਆਲਾ, ਮਲਕੀਤ ਸਿੰਘ, ਅੰਮ੍ਰਿਤਪਾਲ ਸਿੰਘ ਤੇ ਹੋਰ ਹਾਜ਼ਰ ਸਨ।