ਲਾਇਨਜ਼ ਕਲੱਬ ਨਾਭਾ ਵਲੋਂ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਦਾ ਸਨਮਾਨ
ਨਾਭਾ, 11 ਸਤੰਬਰ (ਵਰਿੰਦਰ ਵਰਮਾ)- ਲਾਇਨਜ਼ ਕਲੱਬ ਨਾਭਾ ਵਲੋਂ ਅਧਿਆਪਕ ਦਿਵਸ ਨੂੰ ਲੈ ਕੇ ਇਕ ਵਿਸ਼ੇਸ਼ ਤੇ ਪ੍ਰਭਾਵਸ਼ਾਲੀ ਸਮਾਗਮ ਲਾਇਨਜ਼ ਭਵਨ, ਨਾਭਾ ਵਿਖੇ ਕਰਵਾਇਆ ਗਿਆ। ਇਹ ਸਮਾਗਮ ਲਾਇਨਜ਼ ਵਰ੍ਹਾ 2026-27 ਦੇ 50ਵੇਂ ਪ੍ਰੋਜੈਕਟ ਵਜੋਂ ਆਯੋਜਿਤ ਕੀਤਾ ਗਿਆ, ਜੋ ਕਲੱਬ ਦੀ ਸੇਵਾ ਯਾਤਰਾ ਵਿਚ ਇਕ ਮਹੱਤਵਪੂਰਨ ਗੋਲਡਨ ਜੁਬਲੀ ਮੀਲ-ਪੱਥਰ ਵੀ ਰਿਹਾ।
ਨਾਭਾ, 11 ਸਤੰਬਰ (ਵਰਿੰਦਰ ਵਰਮਾ)- ਲਾਇਨਜ਼ ਕਲੱਬ ਨਾਭਾ ਵਲੋਂ ਅਧਿਆਪਕ ਦਿਵਸ ਨੂੰ ਲੈ ਕੇ ਇਕ ਵਿਸ਼ੇਸ਼ ਤੇ ਪ੍ਰਭਾਵਸ਼ਾਲੀ ਸਮਾਗਮ ਲਾਇਨਜ਼ ਭਵਨ, ਨਾਭਾ ਵਿਖੇ ਕਰਵਾਇਆ ਗਿਆ। ਇਹ ਸਮਾਗਮ ਲਾਇਨਜ਼ ਵਰ੍ਹਾ 2026-27 ਦੇ 50ਵੇਂ ਪ੍ਰੋਜੈਕਟ ਵਜੋਂ ਆਯੋਜਿਤ ਕੀਤਾ ਗਿਆ, ਜੋ ਕਲੱਬ ਦੀ ਸੇਵਾ ਯਾਤਰਾ ਵਿਚ ਇਕ ਮਹੱਤਵਪੂਰਨ ਗੋਲਡਨ ਜੁਬਲੀ ਮੀਲ-ਪੱਥਰ ਵੀ ਰਿਹਾ। ਸਮਾਗਮ ਦੀ ਸ਼ੁਰੂਆਤ ਪ੍ਰਸਿੱਧ ਅਧਿਆਪਕਾਂ ਅਤੇ ਪਤਵੰਤੇ ਸੱਜਣਾਂ ਦੇ ਸਵਾਗਤ ਅਤੇ ਸਨਮਾਨ ਨਾਲ ਹੋਈ। ਪ੍ਰੋਜੈਕਟ ਚੇਅਰਮੈਨ ਅਤੇ ਸਪਾਂਸਰ ਲਾਇਨ ਰਾਜੇਸ਼ ਬਾਂਸਲ ਬੱਬੂ, ਐਮ. ਜੇ. ਐਫ. ਵੱਲੋਂ ਸਵਾਗਤੀ ਭਾਸ਼ਣ ਦਿੱਤਾ ਗਿਆ। ਉਨ੍ਹਾਂ ਨੇ ਅਧਿਆਪਕ ਵਰਗ ਵੱਲੋਂ ਸਮਾਜ ਅਤੇ ਦੇਸ਼ ਦੇ ਨਿਰਮਾਣ ਵਿੱਚ ਪਾਏ ਜਾ ਰਹੇ ਅਹਿਮ ਯੋਗਦਾਨ ਦੀ ਸ਼ਲਾਘਾ ਕੀਤੀ। ਲਾਇਨਜ਼ ਕਲੱਬ ਨਾਭਾ ਦੇ ਪ੍ਰਧਾਨ ਲਾਇਨ ਅਮਰੀਕ ਸਿੰਘ ਗਿੱਲ, ਐਮ. ਜੇ. ਐਫ. ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਲਾਇਨਜ਼ ਵਰ੍ਹਾ 2026-27 ਦੇ 50ਵੇਂ ਪ੍ਰੋਜੈਕਟ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ 50 ਪ੍ਰੋਜੈਕਟਾਂ ਦੀ ਪੂਰਤੀ ਸਿਰਫ਼ ਇੱਕ ਗਿਣਤੀ ਨਹੀਂ, ਸਗੋਂ ਸਮਾਜ ਦੀ ਸੇਵਾ ਕਰਨ, ਲੋਕਾਂ ਤੱਕ ਪਹੁੰਚਣ ਅਤੇ ਲਾਇਨਜ਼ ਦੇ “ਵੀ ਸਰਵੇ” ਦੇ ਸੰਕਲਪ ਨੂੰ ਅਮਲ ਵਿੱਚ ਲਿਆਉਣ ਦੇ 50 ਮੌਕਿਆਂ ਦਾ ਪ੍ਰਤੀਕ ਹੈ। ਸਮਾਗਮ ਦਾ ਮੁੱਖ ਆਕਰਸ਼ਣ 20 ਪ੍ਰਸਿੱਧ ਅਧਿਆਪਕਾਂ ਦਾ ਸਨਮਾਨ ਰਿਹਾ। ਇਨ੍ਹਾਂ ਵਿੱਚ ਲਾਇਨਜ਼ ਕਲੱਬ ਨਾਭਾ ਦੇ ਅਧਿਆਪਕ ਮੈਂਬਰਾਂ ਦੇ ਨਾਲ-ਨਾਲ ਲਾਇਨ ਮੈਂਬਰਾਂ ਦੇ ਪਰਿਵਾਰਾਂ ਨਾਲ ਸਬੰਧਤ ਅਧਿਆਪਕ ਵੀ ਸ਼ਾਮਲ ਸਨ। ਸਾਰੇ ਸਨਮਾਨਿਤ ਅਧਿਆਪਕਾਂ ਨੂੰ ਸਨਮਾਨ-ਪੱਤਰ ਤੇ ਤੋਹਫ਼ਾ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਅਧਿਆਪਕਾਂ ’ਚ ਪੂਨਮ ਮਝੈਲ, ਵਿਜਯਾ ਸੇਠੀ, ਹਰਜਿੰਦਰ ਕੌਰ, ਓਮਵਤੀ, ਤਿਰਲੋਚਨ ਕੌਰ ਬੇਦੀ, ਹਰਪ੍ਰੀਤ ਕੌਰ, ਪਰਵੀਨ ਖੁਰਾਨਾ, ਰਸ਼ਮੀ ਬਾਂਸਲ, ਡਾ. ਨੀਤੂ ਜਿੰਦਲ, ਮੋਨਿਕਾ ਵਾਲੀਆ, ਕਮਲਪ੍ਰੀਤ ਕੌਰ, ਡਾ. ਪ੍ਰਿਆ ਸਿੰਗਲਾ, ਰਿਤੂ ਗੁਪਤਾ, ਨਰਪਿੰਦਰ ਕੌਰ, ਪ੍ਰੀਤੀ ਮਦਾਨ, ਆਂਚਲ ਸਿੰਗਲਾ, ਰਵਿੰਦਰ ਕੌਰ ਗਿੱਲ, ਨੀਲਮਾ, ਲਾਇਨ ਦੀਪਕ ਸੂਦ ਤੇ ਲਾਇਨ ਸੁਰਿੰਦਰ ਬੀਰ ਸਿੰਘ ਸੇਠੀ, ਐਮ.ਜੇ.ਐਫ. ਸ਼ਾਮਿਲ ਸਨ।