ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ ਸ੍ਰੀ ਗਣੇਸ਼ ਮਹਾਂਉਤਸਵ ਦੇ ਵੱਖ-ਵੱਖ ਸਮਾਗਮਾਂ ’ਚ ਕੀਤੀ ਸ਼ਿਰਕਤ
ਸਮਾਣਾ, 18 ਸਤੰਬਰ (ਸਾਹਿਬ ਸਿੰਘ)- ਹਲਕਾ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਨੇ ਆਪਣੇ ਸਾਥੀਆਂ ਲਾਈਨਜ਼ ਕਲੱਬ ਸਮਾਣਾ ਰਾਇਲ ਦੇ ਪ੍ਰਧਾਨ ਜੀਵਨ ਗਰਗ, ਨਗਰ ਕੌਂਸਲ ਦੇ ਮੈਂਬਰ ਹਰਪ੍ਰੀਤ ਸਿੰਘ ਕੂਕਾ, ਅਗਰਵਾਲ ਧਰਮਸਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਮਿੱਤਲ, ਰਾਜਿੰਦਰ ਕੁਮਾਰ ਬਲੀ, ਐੱਸ. ਬੀ.
ਸਮਾਣਾ, 18 ਸਤੰਬਰ (ਸਾਹਿਬ ਸਿੰਘ)- ਹਲਕਾ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਨੇ ਆਪਣੇ ਸਾਥੀਆਂ ਲਾਈਨਜ਼ ਕਲੱਬ ਸਮਾਣਾ ਰਾਇਲ ਦੇ ਪ੍ਰਧਾਨ ਜੀਵਨ ਗਰਗ, ਨਗਰ ਕੌਂਸਲ ਦੇ ਮੈਂਬਰ ਹਰਪ੍ਰੀਤ ਸਿੰਘ ਕੂਕਾ, ਅਗਰਵਾਲ ਧਰਮਸਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਮਿੱਤਲ, ਰਾਜਿੰਦਰ ਕੁਮਾਰ ਬਲੀ, ਐੱਸ. ਬੀ. ਪਲਾਈਵੁੱਡ ਤੋਂ ਕਰਨ ਗੁਪਤਾ, ਰਿਸ਼ੂ ਸਿੰਗਲਾ ਕਰਹਾਲੀ, ਰਾਕੇਸ਼ ਜਿੰਦਲ, ਗਗਨ ਗੱਗੀ, ਜੱਗਾ ਪਟਵਾਰੀ, ਅਗਰਵਾਲ ਧਰਮਸ਼ਾਲਾ ਦੇ ਸਾਬਕਾ ਮੈਂਬਰ ਭੀਮ ਸਿੰਗਲਾ ਤੇ ਗੌਰਵ ਕਾਂਸਲ, ਯੂਥ ਕਾਂਗਰਸ ਦੇ ਪ੍ਰਧਾਨ ਮਨਜੋਤ ਸਿੰਘ ਵੜੈਚ ਤੇ ਸ਼ੈਲ ਸਾਂਦੜ ਨੇ ਸ੍ਰੀ ਗਣੇਸ਼ ਮਹਾਂਉਤਸਵ ਦੇ ਵੱਖ-ਵੱਖ ਸਮਾਗਮਾਂ ਵਿਚ ਸ਼ਿਰਕਤ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ। ਲਕਸ਼ਮੀ ਨਰਾਇਣ ਮੰਦਿਰ ਵਿਖੇ ਰਮੇਸ਼ ਅਨੇਜਾ ਤੇ ਹੋਰ ਪ੍ਰਬੰਧਕਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ। ਸਮਾਗਮ ਦੌਰਾਨ ਜੋਤੀ ਪ੍ਰਚੰਡ ਕਰਕੇ ਗਣੇਸ਼ ਜੀ ਦੀ ਪੂਜਾ-ਅਰਚਨਾ ਕੀਤੀ ਗਈ ਅਤੇ ਹਾਜ਼ਰ ਸੰਗਤ ਨੇ ਗਣੇਸ਼ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਮੰਡਲ ਦੇ ਪ੍ਰਬੰਧਕਾਂ ਮਾਨਕ ਮਰਾਠਾ, ਨਿਸ਼ਾਂਤ ਸਿੰਗਲਾ, ਅਮਨ ਗਰਗ, ਐਡਵੋਕੇਟ ਸੰਜੀਵ ਬਾਂਸਲ, ਹਿਤੇਸ਼ ਗੋਇਲ, ਚੇਤਨ ਗਰਗ, ਹਨੀ ਗੋਇਲ, ਮਯੰਕ ਸ਼ਰਮਾ, ਰਾਕੇਸ਼ ਡਕਾਲਾ, ਲੱਕੀ ਬੱਤਰਾ ਤੇ ਚੇਤਨ ਭਾਜਪਾ ਆਗੂ ਆਦਿ ਨੇ ਆਏ ਮਹਿਮਾਨਾਂ ਦਾ ਸਨਮਾਨ ਕੀਤਾ। ਭਾਜਪਾ ਆਗੂ ਸੁਰਿੰਦਰ ਸਿੰਘ ਖੇੜਕੀ ਤੇ ਸੁਖਜੀਤ ਸਿੰਘ ਢਿੱਲੋਂ ਨੇ ਵੀ ਸਮਾਗਮਾਂ ’ਚ ਹਾਜ਼ਰੀ ਭਰੀ। ਸਮਾਗਮ ਦੌਰਾਨ ਸ਼ਰਧਾਲੂਆਂ ਨੇ ਗਣੇਸ਼ ਜੀ ਅੱਗੇ ਨਤਮਸਤਕ ਹੋ ਕੇ ਸੁੱਖ-ਸ਼ਾਂਤੀ ਦੀ ਕਾਮਨਾ ਕੀਤੀ।