ਆਯੁਰਵੈਦਿਕ ਤੇ ਹੋਮੀਓਪੈਥੀ ਇਲਾਜ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਨ ’ਚ ਕਾਰਗਰ ਸਿੱਧ ਹੁੰਦੈ- ਮਾਹਿਰ ਡਾਕਟਰ
ਭਾਦਸੋਂ, 18 ਸਤੰਬਰ (ਗੁਰਬਖਸ ਸਿੰਘ ਵੜੈਚ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਡਾ. ਬਲਵੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਵਲੋਂ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਯਤਨਾਂ ਤਹਿਤ ਸੂਬੇ ਭਰ ਵਿਚ ਲਗਾਏ ਜਾ ਰਹੇ ਵਿਸ਼ੇਸ਼ ਸਿਹਤ ਚੈੱਕਅਪ ਕੈਂਪਾਂ ਦੀ ਲੜੀ ਤਹਿਤ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾਇਰੈਕਟੋਰੇਟ ਹੋਮਿਓਪੈਥਿਕ ਵਿਭਾਗ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ.
ਪ
ਪਿੰਡ ਆਲੋਵਾਲ ਵਿਖੇ ਲਗਾਏ ਗਏ ਮੁਫ਼ਤ ਆਯੁਰਵੈਦਿਕ ਤੇ ਹੋਮੀਓਪੈਥੀ ਕੈਂਪ ਮੌਕੇ ਟੀਮ ਦਾ ਸਨਮਾਨ ਕਰਦੇ ਹੋਏ ਬਾਬਾ ਗੁਰਮੁੱਖ ਸਿੰਘ, ਸਰਪੰਚ ਧਰਮਜੀਤ ਸਿੰਘ ਤੇ ਹੋਰ। ਅਜੀਤ ਤਸਵੀਰ
19-09-2026
ਭਾਦਸੋਂ, 18 ਸਤੰਬਰ (ਗੁਰਬਖਸ ਸਿੰਘ ਵੜੈਚ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਡਾ. ਬਲਵੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਵਲੋਂ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਯਤਨਾਂ ਤਹਿਤ ਸੂਬੇ ਭਰ ਵਿਚ ਲਗਾਏ ਜਾ ਰਹੇ ਵਿਸ਼ੇਸ਼ ਸਿਹਤ ਚੈੱਕਅਪ ਕੈਂਪਾਂ ਦੀ ਲੜੀ ਤਹਿਤ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾਇਰੈਕਟੋਰੇਟ ਹੋਮਿਓਪੈਥਿਕ ਵਿਭਾਗ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰਾਜੀਵ ਜਿੰਦੀਆ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਮੋਹਨ ਕੌਸ਼ਲ ਦੀ ਯੋਗ ਅਗਵਾਈ ਹੇਠ ਡਾ. ਸੀਤਲ ਚੌਧਰੀ ਐਚ. ਐਮ.ਓ. ਮਾਤਾ ਕੁਸ਼ੱਲਿਆ ਹਸਪਤਾਲ ਅਤੇ ਡਾ. ਭੈਇੰਦਰ ਸਿੰਘ ਭੁੱਲਰ ਐਚ. ਐਮ. ਓ. ਟੋਹੜਾ, ਡਾ. ਹਰਵਿੰਦਰ ਸਿੰਘ ਏ. ਐਮ. ਓ., ਡਾ. ਸਿਮਰਨਜੀਤ ਕੌਰ ਏ.ਐਮ.ਓ., ਸੁਸੀਲ ਕੁਮਾਰ ਹੋਮਿਓਪੈਥਿਕ ਡਿਸਪੈਂਸਰ, ਉਪਵੈਦ ਸੁਖਵਿੰਦਰ ਸਿੰਘ ਤੇ ਮਨੀ ਆਦਿ ਦੀ ਟੀਮ ਵਲੋਂ ਪਟਿਆਲਾ ਦਿਹਾਤੀ ਦੇ ਪਿੰਡ ਆਲੋਵਾਲ ਦੇ ਗੁਰਦੁਆਰਾ ਈਸਰਸਰ ਸਾਹਿਬ ਆਲੋਵਾਲ ਵਿਖੇ ਗ੍ਰਾਮ ਪੰਚਾਇਤ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਆਯੁਸ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਡਾਕਟਰਾਂ ਦੀ ਟੀਮ ਵਲੋਂ ਕਰੀਬ 324 ਹੋਮੀਓਪੈਥੀ ਅਤੇ 308 ਆਯੁਰਵੈਦਿ ਦੇ ਮਰੀਜ਼ਾਂ ਦਾ ਚੈੱਕਅਪ ਕਰਕੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਮਾਹਿਰ ਡਾਕਟਰਾਂ ਵਲੋਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਜਿੱਥੇ ਆਯੂਰਵੈਦਿਕ ਤੇ ਹੋਮੀਓਪੈਥੀ ਨਾਲ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾਂਦਾ ਹੈ ਉੱਥੇ ਦੂਜੇ ਪਾਸੇ ਇਹ ਦਵਾਈਆਂ ਸਾਡੇ ਸਰੀਰ ’ਤੇ ਕੋਈ ਵੀ ਮਾੜਾ ਅਸਰ ਨਹੀਂ ਪਾਉਂਦੀਆਂ। ਇਸ ਮੌਕੇ ਬਾਬਾ ਗੁਰਮੁੱਖ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਈਸਰਸਰ ਸਾਹਿਬ ਆਲੋਵਾਲ ਅਤੇ ਗਰਾਮ ਪੰਚਾਇਤ ਤੇ ਪਤਵੰਤੇ ਸੱਜਣਾਂ ਵਲੋਂ ਕੈਂਪ ਦਾ ਉਦਘਾਟਨ ਕੀਤਾ ਗਿਆ ਤੇ ਅਖੀਰ ਆਈ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਧਰਮਜੀਤ ਸਿੰਘ ਸਰਪੰਚ, ਡਾ. ਮੋਹਕਮ ਸਿੰਘ ਮਾਨ ਮੈਡੀਕਲ ਅਫਸਰ, ਜਰਨੈਲ ਸਿੰਘ ਸੈਕਟਰੀ, ਹਰਪ੍ਰੀਤ ਸਿੰਘ ਸਰਪੰਚ ਕਨਸੂਹਾ ਕਲਾਂ, ਕੇਸਰ ਸਿੰਘ ਪੰਚ, ਰਾਮ ਸਿੰਘ ਆਲੋਵਾਲ, ਜਤਿੰਦਰਪਾਲ ਸਿੰਘ ਪੰਚ ਗੁਰਜੰਟ ਸਿੰਘ ਸੈਕਟਰੀ, ਰਾਜ ਰਾਣੀ ਸੁਪਰਵਾਈਜ਼ਰ, ਜਤਿੰਦਰ ਕੌਰ ਆਂਗਣਵਾੜੀ ਵਰਕਰ ਤੇ ਸਮੂਹ ਆਸ਼ਾ ਵਰਕਰਜ ਹਾਜ਼ਰ ਸਨ।