ਵਿਧਾਇਕ ਦੇਵ ਮਾਨ ਨੇ ਨਾਭਾ ਦੇ ਵਾਰਡ ਨੰਬਰ-1 ਤੋਂ ‘ਮਾਨ ਦੇ ਮੁਨਾਫੇ’ ਤਹਿਤ ਡੋਰ-ਟੂ-ਡੋਰ ਪ੍ਰਚਾਰ ਕੀਤਾ ਸ਼ੁਰੂ
ਨਾਭਾ, 26 ਸਤੰਬਰ (ਜਗਨਾਰ ਸਿੰਘ ਦੁਲੱਦੀ)- ਨਾਭਾ ਹਲਕੇ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਰਿਆਸਤੀ ਸ਼ਹਿਰ ਨਾਭਾ ਦੇ ਵਾਰਡ ਨੰਬਰ-1 ਤੋਂ ਡੋਰ-ਟੂ-ਡੋਰ ਪ੍ਰਚਾਰ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਵਿਧਾਇਕ ਦੇਵ ਮਾਨ ਵਲੋਂ ਪਾਰਟੀ ਵਰਕਰਾਂ ਨਾਲ ਇਕ-ਇਕ ਘਰ ਜਾ ਕੇ ਬੂਹਾ ਖੜਕਾਇਆ ਗਿਆ ਤੇ ਲੋਕਾਂ ਨੂੰ ਭਗਵੰਤ ਮਾਨ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ‘ਮਾਨ ਦੇ ਮੁਨਾਫੇ” ਦੌਰਾਨ ਹੋਏ ਲਾਭਾਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਅਜੀਤ ਡੈਸਕ
27-09-2026